ਮਹਾਰਾਸ਼ਟਰ: 80 ਰੁਪਏ ਕਿੱਲੋ ਵਿਕ ਰਿਹੈ ਪਿਆਜ਼, ਹੋਰ ਵੀ ਵਧ ਸਕਦੀਆਂ ਨੇ ਕੀਮਤਾਂ
ਮਹਾਰਾਸ਼ਟਰ: 80 ਰੁਪਏ ਕਿੱਲੋ ਵਿਕ ਰਿਹੈ ਪਿਆਜ਼, ਹੋਰ ਵੀ ਵਧ ਸਕਦੀਆਂ ਨੇ ਕੀਮਤਾਂ,ਮੁੰਬਈ: ਮਹਾਰਾਸ਼ਟਰ ਦੇ ਨਾਸਿਕ ਜ਼ਿਲੇ ਦੀ ਮੰਡੀ ਕਮੇਟੀਆਂ 'ਚ ਪਿਆਜ਼ ਦੀ ਕੀਮਤ ਪ੍ਰਤੀ ਕਵਿੰਟਲ 8000 ਰੁਪਏ ਤੱਕ ਪਹੁੰਚ ਚੁੱਕੀ ਹੈ। ਮਹਾਰਾਸ਼ਟਰ 'ਚ ਨਵੀਂ ਮੁੰਬਈ ਅਤੇ ਮੁੰਬਈ 'ਚ ਖੁਦਰਾ ਬਾਜ਼ਾਰ 'ਚ ਪਿਆਜ਼ ਦੇ ਭਾਅ 80 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਪਿਆਜ਼ ਦੀਆਂ ਕੀਮਤਾਂ ਹੋਰ ਵੀ ਵਧ ਸਕਦੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਦੇਵਲਾ ਬਾਜ਼ਾਰ ਕਮੇਟੀ 'ਚ ਸ਼ੁੱਕਰਵਾਰ ਨੂੰ ਪਿਆਜ਼ ਦੇ ਭਾਅ 8000 ਰੁਪਏ ਤੱਕ ਪਹੁੰਚੇ ਹਨ। ਉਧਰ ਨਾਸਿਕ ਦੀਆਂ ਮੰਡੀਆਂ 'ਚ ਪਿਆਜ਼ ਦੇ ਭਾਅ ਵਧਣ ਨਾਲ ਸਾਰੇ ਮਹਾਨਗਰਾਂ 'ਚ ਪਿਆਜ਼ 100 ਰੁਪਏ ਪਾਰ ਕਰ ਸਕਦਾ ਹੈ।
ਹੋਰ ਪੜ੍ਹੋ: ਥਾਈਲੈਂਡ ਦੀ ਗੁਫਾ 'ਚ ਲਾਪਤਾ ਹੋਏ 13 ਬੱਚੇ ਜਿਉਂਦੇ ਮਿਲੇ ,ਬਾਹਰ ਕੱਢਣ 'ਚ ਲੱਗ ਸਕਦਾ ਕਾਫ਼ੀ ਸਮਾਂ
ਤੁਹਾਨੂੰ ਦੱਸ ਦਈਏ ਕਿ ਬੇਮੌਸਮ ਬਾਰਿਸ਼ ਨੇ ਲਾਲ ਪਿਆਜ਼ ਨੂੰ ਬਰਬਾਦ ਕੀਤਾ ਹੈ। ਉੱਧਰ ਸੁੱਕੇ ਦੀ ਵਜ੍ਹਾ ਨਾਲ ਹਾੜੀ ਦੇ ਪਿਆਜ਼ ਦਾ ਉਤਪਾਦ ਵੀ ਇਸ ਸਾਲ ਘੱਟ ਹੋਇਆ ਸੀ। ਅਜਿਹੇ 'ਚ ਮੰਡੀ 'ਚ ਪਿਆਜ਼ ਦੇ ਭਾਅ ਵਧ ਗਏ ਹਨ।
-PTC News