ਮਹਾਰਾਸ਼ਟਰ 'ਚ 1 ਜੂਨ ਤੱਕ ਵਧਾਇਆ ਗਿਆ ਲੌਕਡਾਊਨ , ਸਖ਼ਤ ਪਾਬੰਦੀਆਂ ਜਾਰੀ
ਮੁੰਬਈ : ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਵਿਚਕਾਰ ਮਹਾਰਾਸ਼ਟਰ ਵਿੱਚ ਲੌਕਡਾਊਨ ਵਰਗੀਆਂ ਪਾਬੰਦੀਆਂ ਨੂੰ 1 ਜੂਨ ਤੱਕ ਵਧਾ ਦਿੱਤਾ ਗਿਆ ਹੈ। ਬੁੱਧਵਾਰ ਨੂੰ ਸੂਬਾ ਸਰਕਾਰ ਦੀ ਕੈਬਨਿਟ ਨੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਤੋਂ ਬਾਅਦ ਵੀਰਵਾਰ ਸਵੇਰੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਹੁਣਮਹਾਰਾਸ਼ਟਰ ਵਿੱਚ 1 ਜੂਨ ਦੀ ਸਵੇਰ 7 ਵਜੇ ਤੱਕ ਤਾਲਾਬੰਦੀ ਵਰਗੀ ਪਾਬੰਦੀ ਜਾਰੀ ਰਹੇਗੀ।
ਪੜ੍ਹੋ ਹੋਰ ਖ਼ਬਰਾਂ : ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਹੋਏ ਗਾਇਬ : ਰਾਹੁਲ ਗਾਂਧੀ
[caption id="attachment_497082" align="aligncenter" width="300"]
ਮਹਾਰਾਸ਼ਟਰ 'ਚ 1 ਜੂਨ ਤੱਕ ਵਧਾਇਆ ਗਿਆ ਲੌਕਡਾਊਨ , ਸਖ਼ਤਪਾਬੰਦੀਆਂ ਜਾਰੀ[/caption]
ਨਵੇਂ ਆਦੇਸ਼ ਦੇ ਅਨੁਸਾਰ ਜੇ ਕੋਈ ਵਿਅਕਤੀ ਹੁਣ ਕਿਸੇ ਹੋਰ ਰਾਜ ਤੋਂ ਮਹਾਰਾਸ਼ਟਰ ਵਿੱਚ ਦਾਖਲ ਹੋ ਰਿਹਾ ਹੈ ਤਾਂ ਉਸਨੂੰ ਆਰਟੀ-ਪੀਸੀਆਰ (RT-PCR ) ਨੈਗਟਿਵ ਰਿਪੋਰਟ ਦਿਖਾਉਣੀ ਪਏਗੀ। ਇਹ ਹਰ ਕਿਸੇ 'ਤੇ ਲਾਗੂ ਹੋਵੇਗਾ, ਯਾਨੀ ਜੋ ਕੋਈ ਬੱਸ, ਰੇਲ, ਕੈਬ, ਜਹਾਜ਼ ਰਾਹੀਂ ਆ ਰਿਹਾ ਹੈ ਤਾਂ ਇਸ ਉੱਤੇ ਵੀ ਲਾਗੂ ਹੋਏਗਾ।
[caption id="attachment_497081" align="aligncenter" width="246"]
ਮਹਾਰਾਸ਼ਟਰ 'ਚ 1 ਜੂਨ ਤੱਕ ਵਧਾਇਆ ਗਿਆ ਲੌਕਡਾਊਨ , ਸਖ਼ਤਪਾਬੰਦੀਆਂ ਜਾਰੀ[/caption]
ਲੌਕਡਾਊਨ ਦੌਰਾਨ ਦੁੱਧ ਨਾਲ ਜੁੜੇ ਸਾਰੇ ਕੰਮ, ਆਵਾਜਾਈ ਦੀ ਆਗਿਆ ਹੋਵੇਗੀ। ਸਥਾਨਕ ਖੇਤਰਾਂ ਵਿੱਚ ਦੁੱਧ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਵਿਕਰੀ ਜਾਂ ਹੋਮ ਡਲਿਵਰੀ ਚਾਲੂ ਰਹੇਗੀ। ਜੇ ਕਿਸੇ ਜ਼ਿਲ੍ਹੇ ਵਿਚ ਸਥਿਤੀ ਬਦਤਰ ਹੁੰਦੀ ਹੈ ਤਾਂ ਸਥਾਨਕ ਪ੍ਰਸ਼ਾਸਨ 48 ਘੰਟੇ ਪਹਿਲਾਂ ਨੋਟਿਸ ਦੇ ਕੇ ਕਿਸੇ ਕਿਸਮ ਦੀ ਸਖਤ ਪਾਬੰਦੀ ਲਾਗੂ ਕਰ ਸਕਦਾ ਹੈ।
[caption id="attachment_497080" align="aligncenter" width="300"]
ਮਹਾਰਾਸ਼ਟਰ 'ਚ 1 ਜੂਨ ਤੱਕ ਵਧਾਇਆ ਗਿਆ ਲੌਕਡਾਊਨ , ਸਖ਼ਤਪਾਬੰਦੀਆਂ ਜਾਰੀ[/caption]
ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਕੋਰੋਨਾ ਦਾ ਸੰਕਟ ਅਜੇ ਵੀ ਜਾਰੀ ਹੈ। ਪਿਛਲੇ ਦਿਨ ਰਾਜ ਵਿੱਚ ਤਕਰੀਬਨ 46 ਹਜ਼ਾਰ ਨਵੇਂ ਕੇਸ ਦਰਜ ਹੋਏ ਸਨ , ਜਦੋਂਕਿ 800 ਤੋਂ ਵੱਧ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਰਾਜ ਵਿਚ ਅਜੇ ਵੀ ਕੋਰੋਨਾ ਦੇ 5.46 ਲੱਖ ਸਰਗਰਮ ਕੇਸ ਹਨ। ਕੋਰੋਨਾ ਸੰਕਟ ਤੋਂ ਇਲਾਵਾ ਰਾਜ ਵਿਚ ਵੈਕਸੀਨ ਨੂੰ ਲੈ ਕੇ ਵੀ ਚਿੰਤਾਵਾਂ ਹਨ।
[caption id="attachment_497079" align="aligncenter" width="300"]
ਮਹਾਰਾਸ਼ਟਰ 'ਚ 1 ਜੂਨ ਤੱਕ ਵਧਾਇਆ ਗਿਆ ਲੌਕਡਾਊਨ , ਸਖ਼ਤਪਾਬੰਦੀਆਂ ਜਾਰੀ[/caption]
ਪੜ੍ਹੋ ਹੋਰ ਖ਼ਬਰਾਂ : ਇੱਕ ਪੁੱਤ ਦਾ ਅੰਤਿਮ ਸਸਕਾਰ ਕਰਕੇ ਘਰ ਵਾਪਸ ਆਇਆ ਪਰਿਵਾਰ, ਦੂਜੇ ਦੀ ਘਰ 'ਚ ਮਿਲੀ ਲਾਸ਼
ਵੈਕਸੀਨ ਦੀ ਘਾਟ ਕਾਰਨ 18 ਤੋਂ 44 ਸਾਲ ਦੇ ਵਿਚਕਾਰ ਦੇ ਲੋਕਾਂ ਦਾ ਟੀਕਾਕਰਨ ਰੋਕ ਦਿੱਤਾ ਗਿਆ ਹੈ ਪਰ 45 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਟੀਕਾਕਰਨ ਚਾਲੂ ਹੈ। ਵੈਕਸੀਨਦੀ ਘਾਟ ਦੇ ਵਿਚਕਾਰ,ਮਹਾਰਾਸ਼ਟਰ ਨੇ ਵੀ ਵੈਕਸੀਨਲਈ ਗਲੋਬਲ ਟੈਂਡਰ ਕੱਢ ਦਿੱਤਾ ਹੈ ਅਤੇ ਵਿਸ਼ਵ ਦੀਆਂ ਕੰਪਨੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਮੁਹੱਈਆ ਕਰਾਉਣ ਲਈ ਸੱਦਾ ਦਿੱਤਾ ਹੈ।
-PTCNews