ਮਹਾਰਾਸ਼ਟਰ : ਮੁੰਬਈ ਨੇੜੇ ਬਦਲਾਪੁਰ 'ਚ ਉਦਯੋਗਿਕ ਗੈਸ ਲੀਕ ,ਕਈ ਲੋਕਾਂ ਦੀ ਵਿਗੜੀ ਸਿਹਤ
ਮੁੰਬਈ : ਮਹਾਰਾਸ਼ਟਰ 'ਚ ਮੁੰਬਈ ਨਾਲ ਲੱਗਦੇ ਬਦਲਾਪੁਰ ਵਿਚਇੱਕ ਕੰਪਨੀ 'ਚੋਂ ਗੈਸ ਲੀਕ ਹੋਣ ਕਾਰਨ ਆਲੇ ਦੁਆਲੇ ਦੇ ਲੋਕਾਂ ਵਿੱਚ ਹਫ਼ਦਾ ਦਫ਼ੜੀ ਮੱਚ ਗਈ ਹੈ।ਇਹ ਜਗ੍ਹਾ ਠਾਣੇ ਜ਼ਿਲੇ ਵਿਚ ਆਉਂਦੀ ਹੈ। ਫਿਲਹਾਲ ਹਾਲਾਤ ਕਾਬੂ ਹੇਠ ਹਨ।
ਇਹ ਗੈਸ ਤਿੰਨ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ, ਜਿਸ ਕਾਰਨ ਆਸ -ਪਾਸ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆਅਤੇ ਅੱਖਾਂ ਵਿਚ ਜਲਣ ਵਿਚ ਮੁਸ਼ਕਲ ਆਉਣ ਲੱਗੀ। ਕੰਪਨੀ ਦਾ ਨਾਮ ਨੋਵਲ ਇੰਟਰਮੀਡੀਆ ਦੱਸਿਆ ਜਾ ਰਿਹਾ ਹੈ।
[caption id="attachment_503160" align="aligncenter" width="300"]
ਮਹਾਰਾਸ਼ਟਰ : ਮੁੰਬਈ ਨੇੜੇ ਬਦਲਾਪੁਰ 'ਚ ਉਦਯੋਗਿਕ ਗੈਸ ਲੀਕ ,ਕਈ ਲੋਕਾਂ ਦੀ ਵਿਗੜੀ ਸਿਹਤ[/caption]
ਇਹ ਕੰਪਨੀ ਬਦਲਾਪੁਰ ਦੇ ਐਮਆਈਡੀਸੀ (ਉਦਯੋਗਿਕ ਖੇਤਰ) ਵਿੱਚ ਸਥਿਤ ਹੈ। ਹਾਲਾਂਕਿ ਇੱਥੇ ਆਸ -ਪਾਸ ਵੀ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ।ਸਥਾਨਕ ਲੋਕਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
[caption id="attachment_503159" align="aligncenter" width="300"]
ਮਹਾਰਾਸ਼ਟਰ : ਮੁੰਬਈ ਨੇੜੇ ਬਦਲਾਪੁਰ 'ਚ ਉਦਯੋਗਿਕ ਗੈਸ ਲੀਕ ,ਕਈ ਲੋਕਾਂ ਦੀ ਵਿਗੜੀ ਸਿਹਤ[/caption]
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਕੰਪਨੀ 'ਚੋਂ ਨਿਕਲ ਰਹੀ ਗੈਸ ਦੂਰੋਂ ਦਿਖਾਈ ਦੇ ਰਹੀ ਸੀ। ਪੁਲਿਸ ਨੇ ਗੈਸ ਲੀਕ ਰੋਕਣ ਦਾ ਦਾਅਵਾ ਕੀਤਾ ਹੈ। ਨਾਲ ਹੀ ਅੰਬਰਨਾਥ ਅਤੇ ਬਦਲਾਪੁਰ ਪੱਛਮ ਇਲਾਕੇ ਵਿੱਚ ਲੋਕਾਂ ਨੂੰ ਅਗਲੇ ਕੁਝ ਘੰਟਿਆਂ ਲਈ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
-PTCNews