ਮਹਾਰਾਸ਼ਟਰ 'ਚ ਨਕਸਲੀਆਂ ਨੇ IED ਧਮਾਕੇ ਨਾਲ ਉਡਾਈ ਪੁਲਿਸ ਦੀ ਗੱਡੀ ,16 ਜਵਾਨ ਸ਼ਹੀਦ
ਮਹਾਰਾਸ਼ਟਰ 'ਚ ਨਕਸਲੀਆਂ ਨੇ IED ਧਮਾਕੇ ਨਾਲ ਉਡਾਈ ਪੁਲਿਸ ਦੀ ਗੱਡੀ ,16 ਜਵਾਨ ਸ਼ਹੀਦ:ਮੁੰਬਈ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ 'ਚ ਨਕਸਲੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਓਥੇ ਨਕਸਲੀਆਂ ਨੇ ਆਈ.ਈ.ਡੀ. ਧਮਾਕੇ ਨਾਲ ਪੁਲਿਸ ਦੇ ਦੋ ਵਾਹਨਾਂ ਨੂੰ ਉਡਾ ਦਿੱਤਾ ਹੈ।ਇਸ ਹਮਲੇ 'ਚ 16 ਜਵਾਨ ਸ਼ਹੀਦ ਹੋ ਗਏ ਹਨ।ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 2 ਗੱਡੀਆਂ 'ਚ 25 ਜਵਾਨ ਸਵਾਰ ਸੀ
[caption id="attachment_289881" align="aligncenter" width="300"] ਮਹਾਰਾਸ਼ਟਰ 'ਚ ਨਕਸਲੀਆਂ ਨੇ IED ਧਮਾਕੇ ਨਾਲ ਉਡਾਈ ਪੁਲਿਸ ਦੀ ਗੱਡੀ ,16 ਜਵਾਨ ਸ਼ਹੀਦ[/caption]
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦੀਆਂ ਇਹ ਗੱਡੀਆਂ ਪੈਟਰੋਲਿੰਗ ਲਈ ਨਿਕਲੀਆਂ ਸਨ।ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਸੀ -60 ਕਮਾਂਡੋ ਯੂਨਿਟ ਦਾ ਕਾਫ਼ਲਾ ਓਥੋਂ ਗੁਜ਼ਰ ਰਿਹਾ ਸੀ।ਇਸ ਦੌਰਾਨ ਨਕਸਲੀਆਂ ਨੇ ਇਹ ਹਮਲਾ ਕੀਤਾ ਹੈ।
[caption id="attachment_289884" align="aligncenter" width="300"]
ਮਹਾਰਾਸ਼ਟਰ 'ਚ ਨਕਸਲੀਆਂ ਨੇ IED ਧਮਾਕੇ ਨਾਲ ਉਡਾਈ ਪੁਲਿਸ ਦੀ ਗੱਡੀ ,16 ਜਵਾਨ ਸ਼ਹੀਦ[/caption]
ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਕਰੀਬ 150 ਦੀ ਗਿਣਤੀ ਵਿਚ ਨਕਸਲੀ ਉੱਥੇ ਮੌਜੂਦ ਸਨ।ਇਸ ਘਟਨਾ ਵਿਚ ਕਈ ਜਵਾਨ ਜ਼ਖ਼ਮੀ ਵੀ ਹੋਏ ਹਨ,ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
[caption id="attachment_289882" align="aligncenter" width="300"]
ਮਹਾਰਾਸ਼ਟਰ 'ਚ ਨਕਸਲੀਆਂ ਨੇ IED ਧਮਾਕੇ ਨਾਲ ਉਡਾਈ ਪੁਲਿਸ ਦੀ ਗੱਡੀ ,16 ਜਵਾਨ ਸ਼ਹੀਦ[/caption]
ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅੰਮ੍ਰਿਤਸਰ ‘ਚ ਰਾਸ਼ਟਰੀ ਮਾਰਗ ‘ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਸੁਨਹਿਰੀ ਮੰਦਿਰ ਲਿਖਣ ‘ਤੇ ਹਾਈਵੇ ਅਥਾਰਿਟੀ ਨੇ ਮੰਗੀ ਮੁਆਫ਼ੀ
ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨਕਸਲੀਆਂ ਨੇ ਇਸੇ ਇਲਾਕੇ ਵਿਚ ਸੜਕ ਨਿਰਮਾਣ ਵਿਚ ਲੱਗੇ 27 ਵਾਹਨ ਸਾੜ ਦਿੱਤੇ ਸਨ।
-PTCNews
ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ