ਹਾਈਕਮਾਂਡ ਤੋਂ ਨਾਰਾਜ਼ ਪਤੀ ਦਾ ਹੀ ਸਾਥ ਦੇਣਗੇ ਮਹਾਰਾਣੀ ਪਟਿਆਲਾ
ਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਚੁੱਪ-ਚੁਪੀਤੇ ਆਪਣੇ ਮਹਿਲ ਵਿਚ ਹੀ ਬੈਠੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਪਤੀ ਨੇ ਵੱਖਰੀ ਪਾਰਟੀ ਬਣਾਈ ਹੈ ਇਸ ਲਈ ਮੈਂ ਆਪਣੇ ਪਰਿਵਾਰ ਨੂੰ ਸਪੋਰਟ ਕਰਾਂਗੀ। ਮਹਾਰਾਣੀ ਦਾ ਕਹਿਣਾ ਹੈ ਕਿ ਪਰਿਵਾਰ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਹਾਈਕਮਾਂਡ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਭੇਜਿਆ ਉਨ੍ਹਾਂ ਨੂੰ ਸਾਰੀ ਜਾਣਕਾਰੀ ਪ੍ਰੈੱਸ ਚਰਚਾ ਤੋਂ ਹੀ ਹਾਸਿਲ ਹੋਈ ਹੈ। ਇਹ ਵੀ ਪੜ੍ਹੋ: ਬੈਂਸ ਨੇ ਕੇਜਰੀਵਾਲ ਦੀ ਪਤਨੀ ਸੁਨੀਤਾ ਨੂੰ ਕੀਤੇ ਸਵਾਲ, ਕੇਜਰੀਵਾਲ ਨੂੰ ਖੁੱਲ੍ਹੀ ਬਹਿਸ ਕਰਨ ਦੀ ਦਿੱਤੀ ਚੁਣੌਤੀ ਪਟਿਆਲਾ ਲੋਕ ਸਭਾ ਦੀ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਆਪਣੇ ਸਮਰਥਕਾਂ ਨੂੰ ਮਿਲਣ ਲਈ ਨਿੱਜੀ ਦੌਰੇ 'ਤੇ ਸਤਰਾਣਾ ਅਤੇ ਸਮਾਣਾ ਪਹੁੰਚੇ ਹੋਏ ਸਨ। ਜਦੋਂ ਪੀਟੀਸੀ ਦੇ ਰਿਪੋਰਟਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਚੋਣਾਂ ਦੇ ਗਹਿਮਾ ਗਹਿਮੀ ਵਿਚਕਾਰ ਆਪਣਾ ਸਿਆਸੀ ਜੋਸ਼ ਕਿਉਂ ਘਟਾ ਲਿਆ ਹੈ ਅਤੇ ਮਹਿਲ ਦੇ ਅੰਦਰ ਹੀ ਕਿਉਂ ਰਹਿ ਰਹੇ ਹੋ? ਤਾਂ ਮਹਾਰਾਣੀ ਸਾਹਿਬਾਂ ਨੇ ਜਵਾਬ ਦਿੱਤਾ ਕਿ ਪਹਿਲਾਂ ਮੇਰਾ ਪਰਿਵਾਰ ਹੈ, ਮੇਰੇ ਪਤੀ ਨੇ ਵੱਖਰੀ ਪਾਰਟੀ ਬਣਾਈ ਹੈ, ਪਹਿਲਾਂ ਪਰਿਵਾਰ ਹੈ, ਫਿਰ ਸਭ ਕੁੱਝ ਹੈ। ਪਰ ਉਹ ਆਪਣੇ ਘਰ ਕਿਉਂ ਹਨ ਇਸਤੇ ਪ੍ਰਨੀਤ ਕੌਰ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਹਾਈਕਮਾਂਡ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ ਇਸਤੇ ਉਨ੍ਹਾਂ ਕਿਹਾ ਕਿ ਇਹ ਤਾਂ ਹਾਈਕਮਾਂਡ ਦਾ ਫੈਸਲਾ ਹੈ ਪਰ ਪੰਜਾਬ ਦੇ ਲੋਕਾਂ ਵੱਲੋਂ ਜੋ ਫ਼ਤਵਾ ਦਿੱਤਾ ਜਾਵੇਗਾ ਉਸਦਾ ਕੀ। ਉਨ੍ਹਾਂ ਕਿਹਾ ਮੇਰੇ ਪਤੀ ਇਕ ਮਜ਼ਬੂਤ ਮੁੱਖ ਮੰਤਰੀ ਰਹੇ ਹਨ, ਉਨ੍ਹਾਂ ਨੇ ਹਮੇਸ਼ਾ ਪੰਜਾਬ ਦੀ ਸੁਰੱਖਿਆ ਲਈ ਆਵਾਜ਼ ਚੁੱਕੀ ਹੈ। ਉਨ੍ਹਾਂ ਕਿਹਾ ਕਿ 14 ਮਾਰਚ ਤੋਂ ਸੰਸਦ ਦਾ ਸ਼ੈਸ਼ਨ ਸ਼ੁਰੂ ਹੋਵੇਗਾ, ਮੈਂ ਪਹਿਲਾਂ ਵੀ ਪੰਜਾਬ ਦੀ ਆਵਾਜ਼ ਬੁਲੰਦ ਕਰਦੀ ਰਹੀ ਹਾਂ ਅਤੇ ਲੋਕ ਸਭਾ ਸੈਸ਼ਨ ਵਿੱਚ ਵੀ ਪੰਜਾਬ ਦੀ ਆਵਾਜ਼ ਬੁਲੰਦ ਕਰਦੀ ਰਾਵਾਂਗੀ। ਇਹ ਵੀ ਪੜ੍ਹੋ: ਵੋਟਾਂ ਦੀ ਗਿਣਤੀ ਤੋਂ ਪਹਿਲਾਂ ਇਨ੍ਹਾਂ ਦਿਨਾਂ ਲਈ ਸ਼ਰਾਬ ਦੀ ਵਿਕਰੀ 'ਤੇ ਪਾਬੰਦੀ ਹਾਲਾਂਕਿ ਜਿਸ ਸੰਮੇਲਨ 'ਚ ਮਹਾਰਾਣੀ ਪਹੁੰਚੇ ਸਨ ਉਹ ਕਾਂਗਰਸ ਦਾ ਤਾਂ ਨਹੀਂ ਸਿ ਪਰ ਉੱਥੇ ਜੁੜ ਬੈਠੇ ਲੋਕਾਂ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ਦੇ ਸਮਰਥਨ ਵਿੱਚ ਉੱਥੇ ਇਕੱਠੇ ਹੋਏ ਸਨ। - ਪੁਰਸ਼ੋਤਮ ਕੌਸ਼ਿਕ ਸਮਾਣਾ ਦੇ ਸਹਿਯੋਗ ਨਾਲ -PTC News