ਸਵਾਈਨ ਫਲੂ ਦਾ ਕਹਿਰ, ਲੁਧਿਆਣਾ 'ਚ ਸਵਾਈਨ ਫਲੂ ਕਾਰਨ ਹੁਣ ਤੱਕ ਹੋਈਆਂ 8 ਮੌਤਾਂ
ਸਵਾਈਨ ਫਲੂ ਦਾ ਕਹਿਰ, ਲੁਧਿਆਣਾ 'ਚ ਸਵਾਈਨ ਫਲੂ ਕਾਰਨ ਹੁਣ ਤੱਕ ਹੋਈਆਂ 8 ਮੌਤਾਂ: ਲੁਧਿਆਣਾ : ਪੰਜਾਬ ਸਮੇਤ ਦੇਸ਼ ਭਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਦੌਰਾਨ ਕਈ ਕੇਸ ਸਾਹਮਣੇ ਆ ਚੁੱਕੇ ਹਨ।ਦੇਸ਼ ਵਿੱਚ ਸਵਾਈਨ ਫਲੂ ਨਾਲ ਲਗਾਤਰ ਹੋ ਰਹੀਆਂ ਮੌਤਾਂ ਨੇ ਲੋਕਾਂ ਲਈ ਫ਼ਿਕਰ ਪੈਦਾ ਕਰ ਦਿੱਤਾ ਹੈ।
[caption id="attachment_244549" align="aligncenter" width="300"] ਸਵਾਈਨ ਫਲੂ ਦਾ ਕਹਿਰ , ਲੁਧਿਆਣਾ 'ਚ ਸਵਾਈਨ ਫਲੂ ਕਾਰਨ ਹੁਣ ਤੱਕ ਹੋਈਆਂ 8 ਮੌਤਾਂ[/caption]
ਹੁਣ ਲੁਧਿਆਣਾ ਦੇ ਕਸਬਾ ਖੰਨਾ 'ਚ ਅੱਜ ਸਵੇਰੇ ਸਵਾਈਨ ਫਲੂ ਨਾਲ ਇੱਕ ਮਹਿਲਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
[caption id="attachment_244548" align="aligncenter" width="300"]
ਸਵਾਈਨ ਫਲੂ ਦਾ ਕਹਿਰ , ਲੁਧਿਆਣਾ 'ਚ ਸਵਾਈਨ ਫਲੂ ਕਾਰਨ ਹੁਣ ਤੱਕ ਹੋਈਆਂ 8 ਮੌਤਾਂ[/caption]
ਜਾਣਕਾਰੀ ਅਨੁਸਾਰ ਲੁਧਿਆਣਾ 'ਚ ਇਸ ਸੀਜ਼ਨ ਦੌਰਾਨ ਸਵਾਈਨ ਫਲੂ ਨਾਲ ਹੁਣ ਤੱਕ 8 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਮਹੀਨੇ ਲੁਧਿਆਣਾ ਜ਼ਿਲੇ 'ਚ ਸਵਾਈਨ ਫਲੂ ਦੇ 32 ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 18 ਦੀ ਪੁਸ਼ਟੀ ਹੋ ਚੁੱਕੀ ਹੈ।ਇਸ ਦੌਰਾਨ ਸਿਰਫ਼ ਜਨਵਰੀ ਚ 6 ਮੌਤਾਂ ਹੋਈਆਂ ਹਨ ਅਤੇ 2 ਮੌਤਾਂ ਅਕਤੂਬਰ -ਨਵੰਬਰ ਵਿੱਚ ਹੋਈਆਂ ਹਨ।
-PTCNews