ਪੰਜਾਬ 'ਚ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, "ਚਿੱਟੇ" ਦਾ ਟੀਕਾ ਲਗਾਉਣ ਨਾਲ ਲੜਕੀ ਦੀ ਹੋਈ ਮੌਤ (ਵੀਡੀਓ)
ਪੰਜਾਬ 'ਚ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, "ਚਿੱਟੇ" ਦਾ ਟੀਕਾ ਲਗਾਉਣ ਨਾਲ ਲੜਕੀ ਦੀ ਹੋਈ ਮੌਤ (ਵੀਡੀਓ),ਲੁਧਿਆਣਾ: ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਸੂਬੇ ਵਿੱਚੋਂ ਸਿਰਫ 4 ਹਫਤਿਆਂ 'ਚ ਨਸ਼ਾ ਖਤਮ ਕੀਤਾ ਜਾਵੇਗਾ, ਪਰ ਅੱਜ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਹੋ ਰਹੇ ਹਨ। ਜਿਸ ਦੌਰਾਨ ਪੰਜਾਬ 'ਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ।
ਆਏ ਦਿਨ ਪੰਜਾਬ ਦੀ ਨੌਜਵਾਨ ਪੀੜੀ ਇਸ ਅੱਗ 'ਚ ਸੜ੍ਹ ਕੇ ਸੁਆਹ ਹੋ ਰਹੀ ਹੈ। ਮੁੰਡੇ ਹੀ ਨਹੀਂ ਹੁਣ ਤਾਂ ਲੜਕੀਆਂ ਵੀ ਚਿੱਟੇ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਰਹੀਆਂ ਹਨ।
ਹੋਰ ਪੜ੍ਹੋ:ਪੰਜਾਬ 'ਚ ਨਸ਼ਿਆਂ ਦਾ ਕਹਿਰ ਜਾਰੀ, ਨਾਭਾ 'ਚ 'ਚਿੱਟੇ' ਨਾਲ ਨੌਜਵਾਨ ਦੀ ਹੋਈ ਮੌਤ
ਤਾਜ਼ਾ ਮਾਮਲਾ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਬਾਥਰੂਮ 'ਚ ਇੱਕ ਨੌਜਵਾਨ ਕੁੜੀ ਚਿੱਟੇ ਦਾ ਟੀਕਾ ਲਾਉਂਦੀ ਹੋਈ ਜਾਨ ਗਵਾ ਬੈਠੀ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
https://www.instagram.com/p/B0yDauDHGNM/?utm_source=ig_web_copy_link
ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕੁਝ ਲੋਕ ਲੜਕੀ ਨੂੰ ਚੁੱਕ ਕੇ ਇੱਕ ਗੱਡੀ 'ਚ ਲਿਜਾ ਰਹੇ ਹਨ।ਫਿਲਹਾਲ ਮ੍ਰਿਤਕ ਲੜਕੀ ਦੀ ਪਹਿਚਾਣ ਨਹੀਂ ਹੋ ਸਕੀ। ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
-PTC News