ਲੁਧਿਆਣਾ 'ਚ ਮੀਂਹ ਨੇ ਢਾਹਿਆ ਕਹਿਰ, 2 ਗੱਡੀਆਂ ਦਾ ਹੋਇਆ ਭਾਰੀ ਨੁਕਸਾਨ
ਲੁਧਿਆਣਾ 'ਚ ਮੀਂਹ ਨੇ ਢਾਹਿਆ ਕਹਿਰ, 2 ਗੱਡੀਆਂ ਦਾ ਹੋਇਆ ਭਾਰੀ ਨੁਕਸਾਨ:ਅੱਜ ਪੰਜਾਬ ਦੇ ਕਈ ਇਲਾਕਿਆਂ ਵਿੱਚ ਬਾਰਸ਼ ਹੋਈ ਹੈ।ਇਸ ਬਾਰਸ਼ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ,ਓਥੇ ਹੀ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਲੁਧਿਆਣਾ ਵਿੱਚ ਬਾਰਸ਼ ਨਾਲ ਕੰਧ ਡਿੱਗ ਗਈ।ਲੁਧਿਆਣਾ ਸ਼ਹਿਰ ਦੇ ਕਿਦਵਈ ਨਗਰ ਵਿੱਚ ਇੱਕ ਕੰਧ ਖੜ੍ਹੀਆਂ ਕਾਰਾਂ ‘ਤੇ ਡਿੱਗ ਗਈ।ਜਿਸ ਕਾਰਨ ਮਲਬੇ ਹੇਠ ਆ ਕੇ ਦੋ ਕਾਰਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। -PTCNews