Mon, Jan 20, 2025
Whatsapp

Ludhiana bomb blast case: ਖੰਨਾ 'ਚ ਮੁਲਜ਼ਮ ਦੇ ਘਰ NIA ਦੀ ਛਾਪੇਮਾਰੀ

Reported by:  PTC News Desk  Edited by:  Pardeep Singh -- March 30th 2022 09:58 AM
Ludhiana bomb blast case: ਖੰਨਾ 'ਚ ਮੁਲਜ਼ਮ ਦੇ ਘਰ NIA ਦੀ ਛਾਪੇਮਾਰੀ

Ludhiana bomb blast case: ਖੰਨਾ 'ਚ ਮੁਲਜ਼ਮ ਦੇ ਘਰ NIA ਦੀ ਛਾਪੇਮਾਰੀ

ਲੁਧਿਆਣਾ: ਲੁਧਿਆਣਾ ਬੰਬ ਬਲਾਸਟ ਮਾਮਲੇ ਵਿੱਚ ਐਨਆਈਏ ਨੇ ਖੰਨਾ ਵਿੱਚ ਛਾਪੇਮਾਰੀ ਕੀਤੀ ਹੈ। ਬੰਬ ਬਲਾਸਟ ਮਾਮਲੇ ਦੇ ਮੁੱਖ ਮੁਲਜ਼ਮ ਗਗਨਦੀਪ ਸਿੰਘ ਦੇ ਘਰ ਗੁਰੂ ਤੇਗ ਬਹਾਦਰ ਨਗਰ ਸਥਿਤ ਪੁਰਾਣੇ ਘਰ ਵਿੱਚ ਤਾਲਾਸ਼ੀ ਲਈ ਜਾ ਰਹੀ ਹੈ। ਇਸ ਦੌਰਾਨ ਕਿਸੇ ਵੀ ਵਿਅਕਤੀ ਨੂੰ ਕੋਲ ਆਉਣ ਦੀ ਕੋਈ ਇਜ਼ਾਜਤ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਬੰਬ 23 ਦਸੰਬਰ 2021 ਨੂੰ ਦੁਪਹਿਰੇ ਕਰੀਬ 12:25 ਵਜੇ ਦੂਸਰੀ ਮੰਜ਼ਿਲ 'ਤੇ ਬਾਥਰੂਮ 'ਚ ਹੋਇਆ। ਧਮਾਕੇ ਨਾਲ ਅਦਾਲਤ ਦੀ ਪੂਰੀ ਇਮਾਰਤ ਹਿੱਲ ਗਈ। ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਹੋਏ ਹਨ। ਅਦਾਲਤੀ ਕੰਪਲੈਕਸ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਅਦਾਲਤੀ ਕੰਪਲੈਕਸ ਨੂੰ ਖ਼ਾਲੀ ਕਰਵਾ ਲਿਆ ਗਿਆ ਸੀ। ਧਿਆਨਯੋਗ ਹੈ ਕਿ ਬੰਬ ਬਲਾਸਟ ਮਾਮਲੇ ਵਿੱਚ ਕੇਂਦਰੀ ਏਜੰਸੀ ਜਾਂਚ ਕਰ ਰਹੀਆ ਹਨ। ਇਹ ਵੀ ਪੜ੍ਹੋ:CM ਦੇ ਸ਼ਹਿਰ 'ਚ ਟੈਂਕੀ 'ਤੇ ਚੜ੍ਹੇ ਨੌਜਵਾਨਾਂ ਦਾ ਧਰਨਾ ਜਾਰੀ, ਨੈਸ਼ਨਲ ਹਾਈਵੇ ਜਾਮ -PTC News


Top News view more...

Latest News view more...

PTC NETWORK