Ludhiana Blast : ਲੁਧਿਆਣਾ ਧਮਾਕੇ 'ਚ ਗ੍ਰਿਫਤਾਰੀ ਨੂੰ ਲੈ ਕੇ ਜਸਵਿੰਦਰ ਮੁਲਤਾਨੀ ਨੇ ਕੀਤਾ ਵੱਡਾ ਖ਼ੁਲਾਸਾ
ਚੰਡੀਗੜ੍ਹ: ਲੁਧਿਆਣਾ ਧਮਾਕੇ ਵਿੱਚ SFJ ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦੀ ਗ੍ਰਿਫਤਾਰੀ ਬਾਰੇ ਬੁਹਤ ਸਵਾਲ ਖੜ੍ਹੇ ਹੋ ਗਏ ਹਨ। ਮੁਲਤਾਨੀ ਦੁਆਰਾ ਇਹ ਦਾਅਵਾ ਕੀਤਾ ਗਿਆ ਹੈ ਕਿ ਜਰਮਨੀ ਪੁਲਿਸ ਦੁਆਰਾ ਉਸਦੀ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਮੁਲਤਾਨੀ ਦੀ ਦੁਆਰਾ ਜਾਰੀ ਕੀਤੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਨਾ ਤਾਂ ਜਰਮਨੀ ਪੁਲਿਸ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਾ ਹੀ ਹਿਰਾਸਤ ਵਿੱਚ ਲਿਆ ਗਿਆ ਹੈ ਬਲਕਿ ਉਹ ਆਪਣੇ ਘਰ ਵਿੱਚ ਹੀ ਹੈ। ਪੰਨੂ ਤੇ ਮੁਲਤਾਨੀ ਦੀ ਇਸ ਵੀਡੀਓ ਨੂੰ ਜਾਰੀ ਕਰਨ ਦੇ ਕੁਝ ਹੀ ਘੰਟਿਆਂ ਬਾਅਦ ਯੂਟਿਊਬ ਤੋਂ ਹਟਾ ਦਿੱਤਾ ਗਿਆ। ਇਸ ਵੀਡੀਓ ਦੇ ਲਿੰਕ ਨੂੰ ਖੋਲ੍ਹਣ 'ਤੇ ਲਿਖਿਆ ਆਉਂਦਾ ਹੈ ਕਿ ਸਰਕਾਰ ਦੀ ਲੀਗਲ ਸ਼ਿਕਾਇਤ ਤੋਂ ਬਾਅਦ ਇਸ ਵੀਡੀਓ ਨੂੰ ਹਟਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੁਆਰਾ ਦਾਅਵਾ ਕੀਤਾ ਗਿਆ ਸੀ ਕਿ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਧਮਾਕੇ ਦੇ ਮਾਮਲੇ 'ਚ SFJ ਦੇ ਮੈਂਬਰ ਜਸਵਿੰਦਰ ਮੁਲਤਾਨੀ ਨੂੰ ਜਰਮਨੀ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਲੁਧਿਆਣਾ ਧਮਾਕੇ ਦੇ ਤਾਰ ਜਸਵਿੰਦਰ ਮੁਲਤਾਨੀ ਨਾਲ ਜੋੜੀ ਜਾ ਰਹੇ ਸੀ। ਹੁਣ ਅਚਾਨਕ ਇਸ ਮਾਮਲੇ ਵਿੱਚ ਨਵਾਂ ਮੋੜ ਦੇਖਣ ਨੂੰ ਮਿਲਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਵਿੱਚ SFJ ਮੁਖੀ ਗੁਰਪਤਵੰਤ ਪੰਨੂ, ਜਸਵਿੰਦਰ ਮੁਲਤਾਨੀ ਨੂੰ ਸਵਾਲ ਜਵਾਬ ਕਰਦਾ ਨਜ਼ਰ ਆ ਰਿਹਾ ਹੈ। ਪੰਨੂ ਦੁਆਰਾ ਵੀਡੀਓ ਰਾਹੀਂ ਇਹ ਦਾਅਵਾ ਕੀਤਾ ਗਿਆ ਹੈ ਕਿ ਮੁਲਤਾਨੀ ਨੂੰ ਨਾ ਗ੍ਰਿਫ਼ਤਾਰ ਤੇ ਨਾ ਹੀ ਹਿਰਾਸਤ ਵਿੱਚ ਲਿਆ ਗਿਆ ਹੈ ਬਲਕਿ ਉਹ ਆਪਣੇ ਘਰ ਵਿੱਚ ਹੀ ਹੈ। ਤਕਰੀਬਨ ਕਰੀਬ ਤਿੰਨ ਮਿੰਟ ਦੀ ਇਸ ਵੀਡੀਓ ’ਚ ਪੰਨੂ ਖੁਦ ਮੁਲਤਾਨੀ ਦਾ ਇੰਟਰਵਿਊ ਲੈ ਰਿਹਾ ਹੈ। ਸੂਤਰਾਂ ਮੁਤਾਬਕ ਵੀਡੀਓ ਜਾਰੀ ਹੋਣ ਤੋਂ ਬਾਅਦ ਏਜੰਸੀਆਂ ਚੌਕਸ ਹੋ ਗਈਆਂ ਹਨ ਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵੀਡੀਓ ਕਿੱਥੋਂ ਜਾਰੀ ਕੀਤੀ ਗਈ ਹੈ। -PTC News