ਲੁਧਿਆਣਾ: ਬੁੱਢੇ ਨਾਲੇ ਦੇ ਕਿਨਾਰਿਆਂ 'ਤੇ ਨਗਰ ਨਿਗਮ ਵਿਭਾਗ ਵੱਲੋ ਨਜਾਇਜ਼ ਕਬਜਿਆਂ 'ਤੇ ਕਾਰਵਾਈ
ਲੁਧਿਆਣਾ: ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਸਖ਼ਤੀ ਵਰਤੀ ਜਾ ਰਹੀ ਹੈ। ਇਸ ਵਿਚਾਲੇ ਲੁਧਿਆਣਾ ਨਗਰ ਨਿਗਮ ਵਿਭਾਗ ਵੱਲੋਂ ਬੁੱਢੇ ਨਾਲੇ ਦੇ ਕਿਨਾਰੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬੁੱਢੇ ਨਾਲੇ ਦੇ ਕਿਨਾਰੇ ਬਣੇ ਨਜਾਇਜ਼ ਮਕਾਨਾਂ ਅਤੇ ਫੈਕਟਰੀਆਂ 'ਤੇ ਆਉਣ ਵਾਲੇ ਦਿਨਾਂ 'ਚ ਕਰੀਬ 20 ਕਿੱਲੋਮੀਟਰ ਤੱਕ ਨਜਾਇਜ਼ ਕਬਜੇ ਹਟਾਉਣ ਦਾ ਕੰਮ ਤੇਜ਼ ਕੀਤਾ ਜਾਵੇਗਾ। ਇਹ ਵੀ ਪੜ੍ਹੋ: ਸੀਐਮ ਮਾਨ ਨੇ ਬਰਗਾੜੀ ਬੇਅਦਬੀ ਮਾਮਲੇ ਦੀ SIT ਦੀ ਜਾਂਚ ਰਿਪੋਰਟ ਸਿੱਖ ਆਗੂਆਂ ਨੂੰ ਸੌਂਪੀ, ਡੇਰਾ ਮੁਖੀ ਨੂੰ ਠਹਿਰਾਇਆ ਮੁੱਖ ਸਾਜਿਸ਼ਕਰਤਾ ਸੁਰਿੰਦਰ ਸਿੰਘ ਬਿੰਦਰਾ, ਨਗਰ ਨਿਗਮ ਦੇ ਐੱਸ.ਟੀ.ਪੀ. ਦਾ ਕਹਿਣਾ ਹੈ ਕਿ 25 ਫੁੱਟੀ ਕਰੀਬ ਡਰੇਨ ਦੇ ਆਲੇ-ਦੁਆਲੇ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਬੁੱਢੇ ਨਾਲੇ ਦੇ ਕੰਢੇ ਸੜਕ ਬਣਾਈ ਜਾਵੇਗੀ, ਤਾਂ ਜੋ ਬੁੱਢੇ ਨਾਲੇ ਦੀ ਸਫਾਈ ਕਰਵਾਈ ਜਾ ਸਕੇ। ਦੱਸ ਦੇਈਏ ਕਿ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ 25 ਫੁੱਟ ਦਾ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅੱਜ ਨਿਗਮ ਵਿਭਾਗ ਵੱਲੋਂ ਬੁੱਢੇ ਨਾਲੇ ਦੇ ਕਿਨਾਰੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਇਹ ਕਬਜ਼ੇ ਹਟਾਉਣ ਦਾ ਵਿਰੋਧ ਕੀਤਾ ਜਾਣਾ ਸੀ ਪਰ ਇਸ ਲਈ ਪਹਿਲਾ ਹੀ ਪੁਖ਼ਤਾ ਪ੍ਰਬੰਧ ਕਰ ਦਿੱਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ 6 ਕਿਲੋਮੀਟਰ ਤੱਕ ਇਹ ਕੰਮ ਕੀਤਾ ਗਿਆ ਹੈ। ਲੋਕਾਂ ਨੂੰ ਪਤਾ ਸੀ ਕਿ ਇਹ ਨਜਾਇਜ਼ ਕਬਜ਼ੇ ਹਨ ਇਸ ਲਈ ਇਹ ਕੰਮ ਸ਼ਾਂਤੀਪੂਰਨ ਖਤਮ ਹੋਇਆ। ਦੱਸ ਦੇਈਏ ਕਿ ਇਸ ਦੌਰਾਨ 100 ਦੇ ਕਰੀਬ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ। (ਨਵੀਨ ਸ਼ਰਮਾ ਦੀ ਰਿਪੋਰਟ) -PTC News