ਲੁਧਿਆਣਾ 'ਚ 9 ਸਾਲ ਦੀ ਲੜਕੀ ਨਾਲ ਜਬਰ-ਜਨਾਹ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਹੋਈ ਸਜ਼ਾ
ਲੁਧਿਆਣਾ 'ਚ 9 ਸਾਲ ਦੀ ਲੜਕੀ ਨਾਲ ਜਬਰ-ਜਨਾਹ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਹੋਈ ਸਜ਼ਾ:ਲੁਧਿਆਣਾ ਦੀ ਅਦਾਲਤ ਨੇ ਅੱਜ 9 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ।ਦੱਸ ਦੇਈਏ ਕਿ 12 ਨਵੰਬਰ 2015 ਨੂੰ ਬੱਚੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ 9 ਸਾਲਾ ਬੇਟੀ ਪਿੰਡ ਦੇ ਸਕੂਲ ਵਿਚ ਪੰਜਵੀਂ ਕਲਾਸ ਵਿਚ ਪੜ੍ਹਦੀ ਹੈ।ਸਕੂਲ ਵਿੱਚ ਛੁੱਟੀ ਹੋਣ ਕਾਰਨ ਉਸ ਦੀ ਬੇਟੀ ਪਿੰਡ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਕੋਲ ਖੇਡਣ ਚਲੀ ਗਈ ਸੀ।ਜਦੋਂ ਦੁਪਹਿਰ ਕਰੀਬ 2.30 ਵਜੇ ਤੱਕ ਉਹ ਵਾਪਸ ਨਾ ਆਈ ਤਾਂ ਪਿਤਾ ਨੇ ਆਪਣੀ ਪਤਨੀ ਨੂੰ ਨਾਲ ਲੈ ਕੇ ਆਪਣੀ ਬੇਟੀ ਨੂੰ ਲੱਭਣਾ ਸ਼ੁਰੂ ਕੀਤਾ।ਆਪਣੀ ਬੱਚੀ ਨੂੰ ਲੱਭਦੇ-ਲੱਭਦੇ ਉਸਨੇ ਗੁਰਦੁਆਰਾ ਸਾਹਿਬ ਦੇ ਬਾਹਰ ਬਣੇ ਕਮਰੇ ਕੋਲ ਪੁੱਜਾ ਤਾਂ ਉਸ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ।
ਜਦੋਂ ਉਸ ਨੇ ਕਮਰੇ ਦੇ ਅੰਦਰ ਦੇਖਿਆ ਤਾਂ ਉਕਤ ਦੋਸ਼ੀ ਉਸ ਦੀ ਨਾਬਾਲਿਗ ਬੱਚੀ ਨਾਲ ਜਬਰ-ਜ਼ਨਾਹ ਕਰ ਰਿਹਾ ਸੀ।ਬੱਚੀ ਦੇ ਪਿਤਾ ਅਤੇ ਹੋਰਨਾਂ ਵਿਅਕਤੀਆਂ ਨੇ ਦੋਸ਼ੀ ਨੂੰ ਫੜਕੇ ਪੁਲਿਸ ਹਵਾਲੇ ਕੀਤਾ ਸੀ।
ਜਿਸ ਸਬੰਧੀ ਵਧੀਕ ਸੈਸ਼ਨ ਜੱਜ ਕਰਮਜੀਤ ਸਿੰਘ ਸੁੱਲਰ ਦੀ ਅਦਾਲਤ ਨੇ ਪਿੰਡ ਮਿਹਰਬਾਨ ਨਿਵਾਸੀ ਕਸ਼ਮੀਰ ਸਿੰਘ ਉਰਫ ਪੰਮਾ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਅਤੇ 40 ਹਜ਼ਾਰ ਰੁਪਏ ਬਤੌਰ ਜੁਰਮਾਨਾ ਵੀ ਭਰਨ ਦਾ ਹੁਕਮ ਦਿੱਤਾ ਹੈ।
-PTCNews