ਘਰੇਲੂ LPG ਗੈਸ ਸਿਲੰਡਰ ਅੱਜ ਸਸਤਾ ਹੋਇਆ ਜਾਂ ਮਹਿੰਗਾ, ਪੜ੍ਹੋ ਇਸ ਮਹੀਨੇ ਦਾ ਨਵਾਂ ਰੇਟ
ਨਵੀਂ ਦਿੱਲੀ : ਐਲਪੀਜੀ ਗਾਹਕਾਂ ਦੇ ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। 1 ਜੂਨ ਨੂੰ ਸਰਕਾਰੀ ਤੇਲ ਕੰਪਨੀਆਂ ਨੇ ਗੈਸ ਸਿਲੰਡਰ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਹੈ।ਘਰੇਲੂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ ਜਦਕਿ ਵਪਾਰਕ LPG ਸਿਲੰਡਰ ਦੀ ਕੀਮਤ ਵਿੱਚ ਕਟੌਤੀ ਕੀਤੀ ਗਈ ਹੈ।
[caption id="attachment_502174" align="aligncenter" width="294"]
ਘਰੇਲੂ LPG ਗੈਸ ਸਿਲੰਡਰ ਅੱਜ ਸਸਤਾ ਹੋਇਆ ਜਾਂ ਮਹਿੰਗਾ, ਪੜ੍ਹੋ ਨਵਾਂ ਰੇਟ[/caption]
ਆਈਓਸੀ ਦੀ ਵੈੱਬਸਾਈਟ ਮੁਤਾਬਿਕ ਦਿੱਲੀ 'ਚ 1 ਜੂਨ ਤੋਂ 19 ਕਿੱਲੋਗ੍ਰਾਮ ਵਾਲੇ ਕਮਰਸ਼ੀਅਲ ਸਿਲੰਡਰ ਦੇ ਰੇਟ 'ਚ 122 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ 1473.50 ਰੁਪਏ ਪ੍ਰਤੀ ਸਿਲੰਡਰ ਹੈ। ਉੱਥੇ ਹੀ ਮਈ ਮਹੀਨੇ 'ਚ ਇਸ ਦੀ ਕੀਮਤ 1595.50 ਰੁਪਏ ਸੀ।
[caption id="attachment_502172" align="aligncenter" width="300"]
ਘਰੇਲੂ LPG ਗੈਸ ਸਿਲੰਡਰ ਅੱਜ ਸਸਤਾ ਹੋਇਆ ਜਾਂ ਮਹਿੰਗਾ, ਪੜ੍ਹੋ ਨਵਾਂ ਰੇਟ[/caption]
ਦੱਸ ਦੇਈਏ ਕਿ ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਮਈ ਵਿੱਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 45.50 ਰੁਪਏ ਦੀ ਕਟੌਤੀ ਕੀਤੀ ਸੀ। ਫਿਰ ਇਸ ਦੀ ਕੀਮਤ 1641 ਰੁਪਏ ਤੋਂ ਘੱਟ ਕੇ 1595.50 ਰੁਪਏ 'ਤੇ ਆ ਗਈ ਸੀ।ਲਗਾਤਾਰ ਤੀਸਰੇ ਮਹੀਨੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।
[caption id="attachment_502175" align="aligncenter" width="246"]
ਘਰੇਲੂ LPG ਗੈਸ ਸਿਲੰਡਰ ਅੱਜ ਸਸਤਾ ਹੋਇਆ ਜਾਂ ਮਹਿੰਗਾ, ਪੜ੍ਹੋ ਨਵਾਂ ਰੇਟ[/caption]
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਨਹੀਂ ਹੋਇਆ ਬਦਲਾਅ
ਸਬਸਿਡੀ ਜਾਂ ਬਿਨਾਂ ਸਬਸਿਡੀ ਵਾਲੇ ਘਰੇਲੂ ਐੱਲਪੀਜੀ (LPG) ਸਿਲੰਡਰ ਦੀ ਕੀਮਤ 'ਚ ਅੱਜ ਯਾਨੀ 1 ਜੂਨ ਨੂੰ ਹਾਲੇ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਮਈ ਵਿਚ ਵੀ ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ। ਅਪ੍ਰੈਲ 'ਚ ਐੱਲਪੀਜੀ ਸਿਲੰਡਰ ਦੇ ਭਾਅ 'ਚ 10 ਰੁਪਏ ਦੀ ਕਟੌਤੀ ਕੀਤੀ ਸੀ। ਦਿੱਲੀ 'ਚ ਫਿਲਹਾਲ LPG ਸਿਲੰਡਰ ਦਾ ਭਾਅ 809 ਰੁਪਏ ਹੈ।
[caption id="attachment_502174" align="aligncenter" width="294"]
ਘਰੇਲੂ LPG ਗੈਸ ਸਿਲੰਡਰ ਅੱਜ ਸਸਤਾ ਹੋਇਆ ਜਾਂ ਮਹਿੰਗਾ, ਪੜ੍ਹੋ ਨਵਾਂ ਰੇਟ[/caption]
ਦਿੱਲੀ 'ਚ ਇਸ ਸਾਲ ਜਨਵਰੀ 'ਚ LPG ਸਿਲੰਡਰ ਦਾ ਭਾਅ 694 ਰੁਪਏ ਸੀ, ਜਿਸ ਨੂੰ ਫਰਵਰੀ ਨੂੰ ਵਧਾ ਕੇ 719 ਰੁਪਏ ਪ੍ਰਤੀ ਸਿਲੰਡਰ ਕੀਤਾ ਗਿਆ। 15 ਫਰਵਰੀ ਨੂੰ ਕੀਮਤ ਵਧਾ ਕੇ 769 ਰੁਪਏ ਕਰ ਦਿੱਤੀ ਗਈ। ਇਸ ਤੋਂ ਬਾਅਦ 25 ਫਰਵਰੀ ਨੂੰ ਐੱਲਪੀਜੀ ਸਿਲੰਡਰ ਦੀ ਕੀਮਤ 794 ਰੁਪਏ ਕਰ ਦਿੱਤੀ ਗਈ। ਮਾਰਚ ਵਿਚ LPG ਸਿਲੰਡਰ ਦੇ ਪ੍ਰਾਈਸ ਨੂੰ 819 ਰੁਪਏ ਕਰ ਦਿੱਤਾ ਗਿਆ।
-PTCNews