ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ, ਇੰਨ੍ਹੇ ਰੁਪਏ ਸਸਤਾ ਹੋਇਆ ਗੈਸ ਸਿਲੰਡਰ
ਨਵੀਂ ਦਿੱਲੀ: ਹੋਲੀ ਤੋਂ ਪਹਿਲਾਂ ਆਮ ਲੋਕਾਂ ਨੂੰ ਸਰਕਾਰ ਨੇ ਵੱਡੀ ਰਾਹਤ ਦਿੰਦਿਆਂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਅੱਜ ਤੋਂ ਬਿਨਾਂ ਸਬਸਿਡੀ ਵਾਲਾ 14.2 ਕਿਲੋਗ੍ਰਾਮ ਰਸੋਈ ਗੈਸ ਸਿਲੰਡਰ 52.50 ਰੁਪਏ ਸਸਤਾ ਹੋ ਗਿਆ ਹੈ। ਹੁਣ ਤੱਕ 893.50 ਰੁਪਏ 'ਚ ਮਿਲਣ ਵਾਲਾ ਸਿਲੰਡਰ 841 ਰੁਪਏ 'ਚ ਮਿਲੇਗਾ।
ਇਸ ਕਟੌਤੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ 19 ਕਿਲੋਗ੍ਰਾਮ ਵਾਲੀ ਰਸੋਈ ਗੈਸ ਸਿਲੰਡਰ ਦੀ ਕੀਮਤ 1381.50 ਰੁਪਏ ਹੋ ਗਈ ਹੈ। ਉੱਥੇ ਹੀ ਕੋਲਕਾਤਾ ਵਿਚ ਇਸ ਦੇ ਲਈ 1450 ਰੁਪਏ, ਮੁੰਬਈ ਵਿਚ 1331 ਰੁਪਏ ਅਤੇ ਚੇਨੱਈ ਵਿਚ 1501.50 ਰੁਪਏ ਦੇਣੇ ਪੈਣਗੇ।
ਹੋਰ ਪੜ੍ਹੋ: ਪੰਜਾਬ 'ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ ,ਪੰਜਾਬ ਸਰਕਾਰ ਚੁੱਪ ਕਿਉਂ ?
ਤੁਹਾਨੂੰ ਦਈਏ ਕਿ ਪਿਛਲੇ ਮਹੀਨੇ ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਕਰੀਬ 150 ਰੁਪਏ ਦਾ ਵਾਧਾ ਹੋਇਆ ਸੀ।
ਸਾਰੇ ਮਹਾਂਸਾਗਰਾਂ ਵਿਚ ਬਿਨਾਂ ਸਬਸਿਡੀ ਵਾਲੇ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 144.50 ਰੁਪਏ ਤੋਂ 149 ਰੁਪਏ ਤਕ ਦਾ ਵਾਧਾ ਹੋਇਆ ਸੀ ਜੋ ਕਿ 12 ਫਰਵਰੀ ਤੋਂ ਲਾਗੂ ਹੋ ਗਈ ਸੀ।
-PTC News