ਮਹਿੰਗਾਈ ਦਾ ਵੱਡਾ ਝੱਟਕਾ, ਮਈ ਦੇ ਪਹਿਲੇ ਦਿਨ ਹੀ ਮਹਿੰਗਾ ਹੋਇਆ ਗੈਸ ਸਿਲੰਡਰ
LPG Cylinder Price: ਪੰਜ ਸੂਬਿਆਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਹੈ। LPG ਸਿਲੰਡਰ ਦੀਆਂ ਕੀਮਤਾਂ (LPG Cylinder) 'ਚ ਅੱਜ ਯਾਨੀ 1 ਮਈ ਨੂੰ 100 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਸ ਕਾਰਨ ਬਿਹਾਰ, ਮੱਧ ਪ੍ਰਦੇਸ਼, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ 14.2 ਕਿਲੋਗ੍ਰਾਮ ਦਾ ਬਿਨਾਂ ਸਬਸਿਡੀ ਵਾਲਾ ਸਿਲੰਡਰ 1000 ਰੁਪਏ ਤੋਂ ਪਾਰ ਚਲਾ ਗਿਆ ਹੈ। ਬਿਹਾਰ ਦੇ ਸੁਪੌਲ ਵਿੱਚ ਇਹ 1055 ਰੁਪਏ ਵਿੱਚ ਮਿਲ ਰਿਹਾ ਹੈ। ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਹੁਣ 14.2 ਕਿਲੋ ਦਾ ਬਿਨਾਂ ਸਬਸਿਡੀ ਵਾਲਾ ਸਿਲੰਡਰ 949.50 ਰੁਪਏ ਵਿੱਚ ਮਿਲੇਗਾ। ਇਹ ਵਾਧਾ ਕਮਰਸ਼ੀਅਲ ਐਲਪੀਜੀ ਸਿਲੰਡਰ (commercial lpg cylinder) 'ਤੇ ਹੋਇਆ ਹੈ। ਫਿਲਹਾਲ ਘਰੇਲੂ ਰਸੋਈ ਗੈਸ ਸਿਲੰਡਰ ਦੇ ਖਪਤਕਾਰਾਂ ਨੂੰ ਰਾਹਤ ਮਿਲੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ 1 ਅਪ੍ਰੈਲ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਹੋਇਆ ਸੀ। IOC ਦੇ ਅਨੁਸਾਰ, ਜੇਕਰ ਅੱਜ ਦਿੱਲੀ ਵਿੱਚ 19 ਕਿਲੋਗ੍ਰਾਮ ਦਾ LPG ਸਿਲੰਡਰ ਰੀਫਿਲ ਕੀਤਾ ਜਾਂਦਾ ਹੈ, ਤਾਂ ਤੁਹਾਨੂੰ 2355.50 ਰੁਪਏ ਅਦਾ ਕਰਨੇ ਪੈਣਗੇ। 30 ਅਪ੍ਰੈਲ ਤੱਕ ਸਿਰਫ 2253 ਰੁਪਏ ਹੀ ਖਰਚਣੇ ਸਨ। ਇਸ ਦੇ ਨਾਲ ਹੀ ਕੋਲਕਾਤਾ 'ਚ 2351 ਰੁਪਏ ਦੀ ਬਜਾਏ 2455 ਰੁਪਏ, ਮੁੰਬਈ 'ਚ ਹੁਣ 2205 ਰੁਪਏ ਦੀ ਬਜਾਏ 2307 ਰੁਪਏ ਖਰਚ ਕਰਨੇ ਪੈਣਗੇ। ਚੇਨਈ, ਤਾਮਿਲਨਾਡੂ 'ਚ ਵਪਾਰਕ ਸਿਲੰਡਰ ਦੀਆਂ ਕੀਮਤਾਂ 2406 ਰੁਪਏ ਤੋਂ ਵਧ ਕੇ 2508 ਰੁਪਏ ਹੋ ਗਈਆਂ ਹਨ। ਇਹ ਵੀ ਪੜ੍ਹੋ : ਬਿਜਲੀ ਸੰਕਟ ਨੂੰ ਲੈ ਕੇ ਕਿਸਾਨ ਮਜ਼ਦੂਰ ਜਥੇਬੰਦੀ ਵੱਡੇ ਸੰਘਰਸ਼ ਦੇ ਰੌਅ 'ਚ ਜਾਣੋ rate ਮੁੰਬਈ - 949.50 ਰੁਪਏ ਦਿੱਲੀ - 949.50 ਰੁਪਏ ਕੋਲਕਾਤਾ - 976 ਰੁਪਏ ਚੇਨਈ - 965.50 ਰੁਪਏ ਗੌਰਤਲਬ ਹੈ ਕਿ 1 ਮਾਰਚ ਨੂੰ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 105 ਰੁਪਏ ਦਾ ਵਾਧਾ ਹੋਇਆ ਸੀ ਅਤੇ 22 ਮਾਰਚ ਨੂੰ 9 ਰੁਪਏ ਸਸਤਾ ਹੋਇਆ ਸੀ। ਇਸ ਦੇ ਨਾਲ ਹੀ ਅਕਤੂਬਰ 2021 ਤੋਂ 1 ਫਰਵਰੀ 2022 ਦਰਮਿਆਨ ਵਪਾਰਕ ਸਿਲੰਡਰ ਦੀ ਕੀਮਤ 170 ਰੁਪਏ ਵਧ ਗਈ ਹੈ। 1 ਅਕਤੂਬਰ ਨੂੰ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ 1736 ਰੁਪਏ ਸੀ। -PTC News