Thu, Nov 14, 2024
Whatsapp

ਸਤੰਬਰ ਮਹੀਨੇ ਦੇ ਪਹਿਲੇ ਦਿਨ ਸਸਤਾ ਹੋਇਆ LPG ਸਿਲੰਡਰ, ਜਾਣੋ ਨਵੀਆਂ ਕੀਮਤਾਂ

Reported by:  PTC News Desk  Edited by:  Pardeep Singh -- September 01st 2022 08:38 AM -- Updated: September 01st 2022 08:41 AM
ਸਤੰਬਰ ਮਹੀਨੇ ਦੇ ਪਹਿਲੇ ਦਿਨ ਸਸਤਾ ਹੋਇਆ LPG ਸਿਲੰਡਰ, ਜਾਣੋ ਨਵੀਆਂ ਕੀਮਤਾਂ

ਸਤੰਬਰ ਮਹੀਨੇ ਦੇ ਪਹਿਲੇ ਦਿਨ ਸਸਤਾ ਹੋਇਆ LPG ਸਿਲੰਡਰ, ਜਾਣੋ ਨਵੀਆਂ ਕੀਮਤਾਂ

ਨਵੀਂ ਦਿੱਲੀ (1 ਸਤੰਬਰ) : ਦੇਸ਼ 'ਚ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ  ਸਤੰਬਰ ਮਹੀਨੇ ਦੇ ਪਹਿਲੇ ਦਿਨ ਵੱਡੀ ਰਾਹਤ ਮਿਲੀ ਹੈ। 1 ਸਤੰਬਰ ਨੂੰ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ ਕੀਮਤਾਂ 'ਚ ਇਹ ਕਮੀ ਸਿਰਫ ਕਮਰਸ਼ੀਅਲ ਸਿਲੰਡਰਾਂ 'ਤੇ ਹੀ ਹੋਈ ਹੈ। ਜਦੋਂ ਕਿ 14.2 ਕਿਲੋ ਦਾ ਘਰੇਲੂ ਰਸੋਈ ਗੈਸ ਸਿਲੰਡਰ ਪੁਰਾਣੀਆਂ ਕੀਮਤਾਂ 'ਤੇ ਹੀ ਮਿਲਦਾ ਹੈ। LPG Latest Price 1 ਸਤੰਬਰ ਤੋਂ ਦਿੱਲੀ 'ਚ 1 ਇੰਡੇਨ ਦੇ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 91.50 ਰੁਪਏ, ਕੋਲਕਾਤਾ 'ਚ 100 ਰੁਪਏ, ਮੁੰਬਈ 'ਚ 92.50 ਰੁਪਏ, ਚੇਨਈ 'ਚ 96 ਰੁਪਏ ਸਸਤੀ ਹੋ ਜਾਵੇਗੀ। ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਕਟੌਤੀ ਦਾ ਫਾਇਦਾ ਦੇਸ਼ ਦੇ ਲਗਭਗ ਹਰ ਕੋਨੇ 'ਚ ਮਿਲੇਗਾ। LPG Price Hike ਦਿੱਲੀ 'ਚ ਅੱਜ ਤੋਂ 19 ਕਿਲੋ ਦੇ LPG ਸਿਲੰਡਰ ਦੀ ਕੀਮਤ 1976.50 ਦੀ ਬਜਾਏ 1885 ਰੁਪਏ ਹੋ ਜਾਵੇਗੀ। ਇਸ ਦੇ ਨਾਲ ਹੀ ਹੁਣ ਕੋਲਕਾਤਾ 'ਚ ਕੀਮਤਾਂ 1995.5 ਰੁਪਏ 'ਤੇ ਆ ਗਈਆਂ ਹਨ। ਜਦਕਿ ਪਹਿਲਾਂ ਇਹ 2095 ਰੁਪਏ ਸੀ। ਮੁੰਬਈ 'ਚ ਸਿਲੰਡਰ ਦੀ ਕੀਮਤ 1844 ਰੁਪਏ 'ਤੇ ਆ ਗਈ ਹੈ।6 ਜੁਲਾਈ ਤੋਂ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਯਾਨੀ ਕਿ ਸਿਲੰਡਰ ਅਜੇ ਵੀ ਉਸੇ ਕੀਮਤ 'ਤੇ ਮਿਲੇਗਾ। ਇੰਡੇਨ ਸਿਲੰਡਰ ਦੀ ਕੀਮਤ ਦਿੱਲੀ 'ਚ 1053 ਰੁਪਏ, ਕੋਲਕਾਤਾ 'ਚ 1079 ਰੁਪਏ, ਮੁੰਬਈ 'ਚ 1052, ਚੇਨਈ 'ਚ 1068 ਰੁਪਏ ਹੋਵੇਗੀ। ਇਹ ਵੀ ਪੜ੍ਹੋ:ਵਿਜੀਲੈਂਸ ਨੇ ਮਨਪ੍ਰੀਤ ਸਿੰਘ ਈਸੇਵਾਲ ਨੂੰ ਹਿਰਾਸਤ 'ਚ ਲੈ ਕੇ ਕੀਤੀ ਪੁੱਛਗਿੱਛ -PTC News


Top News view more...

Latest News view more...

PTC NETWORK