ਲਵਪ੍ਰੀਤ ਲਾਡੀ ਖ਼ੁਦਕੁਸ਼ੀ ਮਾਮਲੇ 'ਚ ਉਸ ਦੀ ਪਤਨੀ ਬੇਅੰਤ ਕੌਰ 'ਤੇ ਲੱਗੀ ਧਾਰਾ 306 , ਪੜ੍ਹੋ ਪੂਰਾ ਮਾਮਲਾ
ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਲਵਪ੍ਰੀਤ ਉਰਫ ਲਾਡੀ ਦੇ ਖ਼ੁਦਕੁਸ਼ੀ ਮਾਮਲੇ 'ਚ ਉਸ ਦੀ ਪਤਨੀ ਬੇਅੰਤ ਕੌਰ 'ਤੇ ਬਰਨਾਲਾ ਪੁਲਿਸ ਵੱਲੋਂ ਮਰਨ ਲਈ ਮਜ਼ਬੂਰ ਕਰਨ ਲਈ ਧਾਰਾ 306 ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਪਹਿਲਾਂ ਕੈਨੇਡਾ ਰਹਿੰਦੀ ਬੇਅੰਤ ਕੌਰ ਉੱਤੇ ਪੁਲਿਸ ਨੇ 420 (ਠੱਗੀ) ਦਾ ਮੁਕੱਦਮਾ ਦਰਜ ਕੀਤਾ ਸੀ ,ਹੁਣ ਇਸ ਵਿਚ ਧਾਰਾ 306 ਵੀ ਜੋੜ ਦਿੱਤੀ ਗਈ ਹੈ।
[caption id="attachment_528940" align="aligncenter" width="300"]
ਲਵਪ੍ਰੀਤ ਲਾਡੀ ਖ਼ੁਦਕੁਸ਼ੀ ਮਾਮਲੇ 'ਚ ਉਸ ਦੀ ਪਤਨੀ ਬੇਅੰਤ ਕੌਰ 'ਤੇ ਲੱਗੀ ਧਾਰਾ 306 , ਪੜ੍ਹੋ ਪੂਰਾ ਮਾਮਲਾ[/caption]
ਦਰਅਸਲ 'ਚ ਲਵਪ੍ਰੀਤ ਦੀ ਪੋਸਟਮਾਰਟਮ ਤੋਂ ਬਾਅਦ ਬਿਸਰਾ ਰਿਪੋਰਟ ਆਉਣੀ ਅਜੇ ਬਾਕੀ ਸੀ, ਜਿਸ ਦੀ ਰਿਪੋਰਟ ਆ ਗਈ ਹੈ। ਇਸੇ ਦੇ ਆਧਾਰ 'ਤੇ ਹੁਣ ਬਰਨਾਲਾ ਪੁਲਸ ਵੱਲੋਂ ਬੇਅੰਤ ਕੌਰ 'ਤੇ 'ਮਰਨ ਲਈ ਮਜਬੂਰ ਕਰਨ' ਦੀ ਧਾਰਾ 306 ਅਧੀਨ ਕੇਸ ਦਰਜ ਕੀਤਾ ਗਿਆ ਹੈ।
[caption id="attachment_528938" align="aligncenter" width="300"]
ਲਵਪ੍ਰੀਤ ਲਾਡੀ ਖ਼ੁਦਕੁਸ਼ੀ ਮਾਮਲੇ 'ਚ ਉਸ ਦੀ ਪਤਨੀ ਬੇਅੰਤ ਕੌਰ 'ਤੇ ਲੱਗੀ ਧਾਰਾ 306 , ਪੜ੍ਹੋ ਪੂਰਾ ਮਾਮਲਾ[/caption]
ਇਸ ਦੌਰਾਨ ਬਰਨਾਲਾ ਪੁਲਿਸ ਦੇ ਡੀ.ਐੱਸ.ਪੀ. ਵਿਸ਼ਵਜੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਉਰਫ ਲਾਡੀ ਦੀ ਪਤਨੀ ਬੇਅੰਤ ਕੌਰ 'ਤੇ ਪਹਿਲਾਂ 'ਧੋਖਾਧੜੀ' ਦੀ ਧਾਰਾ 420 ਦਾ ਕੇਸ ਦਰਜ ਕੀਤਾ ਸੀ ਤੇ ਉਸ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੁਣ ਬਰਨਾਲਾ ਪੁਲਸ ਨੇ 'ਮਰਨ ਲਈ ਮਜਬੂਰ ਕਰਨ' ਦੀ ਧਾਰਾ 306 ਦਾ ਕੇਸ ਦਰਜ ਕੀਤਾ ਹੈ।
[caption id="attachment_528937" align="aligncenter" width="259"]
ਲਵਪ੍ਰੀਤ ਲਾਡੀ ਖ਼ੁਦਕੁਸ਼ੀ ਮਾਮਲੇ 'ਚ ਉਸ ਦੀ ਪਤਨੀ ਬੇਅੰਤ ਕੌਰ 'ਤੇ ਲੱਗੀ ਧਾਰਾ 306 , ਪੜ੍ਹੋ ਪੂਰਾ ਮਾਮਲਾ[/caption]
ਇਸ ਮਾਮਲੇ ਨੂੰ ਲੈ ਕੇ ਬਰਨਾਲਾ ਪੁਲਿਸ ਨੇ ਇਕ SIT ਟੀਮ ਬਣਾਈ ਹੋਈ ਹੈ ਤੇ ਟੀਮ ਆਪਣੀ ਕਾਰਵਾਈ ਕਰ ਰਹੀ ਹੈ ਤੇ ਅਗਲੀ ਕਾਰਵਾਈ ਜਾਂਚ ਦੇ ਆਧਾਰ 'ਤੇ ਕੀਤੀ ਜਾਵੇਗੀ। ਲਵਪ੍ਰੀਤ ਸਿੰਘ ਉਰਫ ਲਾਡੀ ਦਾ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਸੀ ਕਿ ਬੇਅੰਤ ਕੌਰ ਉੱਤੇ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਪਰ ਪੁਲਿਸ ਨੇ ਪਰਿਵਾਰ ਦੇ ਧਰਨੇ ਤੋਂ ਬਾਅਦ ਸਿਰਫ 420 ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ।
[caption id="attachment_528939" align="aligncenter" width="300"]
ਲਵਪ੍ਰੀਤ ਲਾਡੀ ਖ਼ੁਦਕੁਸ਼ੀ ਮਾਮਲੇ 'ਚ ਉਸ ਦੀ ਪਤਨੀ ਬੇਅੰਤ ਕੌਰ 'ਤੇ ਲੱਗੀ ਧਾਰਾ 306 , ਪੜ੍ਹੋ ਪੂਰਾ ਮਾਮਲਾ[/caption]
ਜ਼ਿਕਰਯੋਗ ਹੈ ਕਿ ਲਵਪ੍ਰੀਤ ਨਾਲ ਵਿਆਹ ਤੋਂ 10 ਦਿਨ ਬਾਅਦ ਹੀ ਬੇਅੰਤ ਕੈਨੇਡਾ ਚਲੀ ਗਈ ਸੀ ,ਜਿਸ ਦਾ ਸਾਰਾ ਖਰਚਾ ਲਵਪ੍ਰੀਤ ਦੇ ਪਰਿਵਾਰ ਨੇ ਕੀਤਾ ਸੀ। ਗੱਲ ਇਹ ਹੋਈ ਸੀ ਕਿ ਬੇਅੰਤ ਲਵਪ੍ਰੀਤ ਨੂੰ ਵੀ ਕੈਨੇਡਾ ਲੈ ਕੇ ਜਾਵੇਗੀ ਪਰ ਪਿਛਲੇ 2 ਸਾਲ ਵਿੱਚ ਅਜਿਹਾ ਨਹੀਂ ਹੋ ਸਕਿਆ। ਬੇਅੰਤ ਵੱਲੋਂ ਲਵਪ੍ਰੀਤ ਸਿੰਘ ਨੂੰ ਲਗਾਤਾਰ ਇਗਨੋਰ ਕਰਨ ਤੋਂ ਬਾਅਦ ਉਸ ਨੇ ਪਿਛਲੇ ਮਹੀਨੇ ਖ਼ੁਦਕੁਸ਼ੀ ਕਰ ਲਈ ਸੀ।
-PTCNews