ਕੀ ਦੇਸ਼ 'ਚ ਮੁੜ ਲੱਗ ਰਿਹਾ 18 ਦਿਨਾਂ ਦਾ ਮੁਕੰਮਲ ਲੌਕਡਾਊਨ ? ਜਾਣੋ ਇਸ ਦਾ ਅਸਲੀ ਸੱਚ
ਨਵੀਂ ਦਿੱਲੀ : ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਦੇਸ਼ ਸੰਕਟ 'ਚ ਘਿਰਿਆ ਹੋਇਆ ਹੈ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਅਜਿਹੇ ਸਮੇਂ ਇਕ ਵਾਰ ਫਿਰ ਤੋਂ ਦੇਸ਼ ਵਿਚ ਮੁਕੰਮਲ ਲਾਕਡਾਊਨ (Complete Lockdown in India) ਦੀ ਚਰਚਾ ਤੇਜ਼ ਹੋ ਗਈ ਹੈ। [caption id="attachment_494118" align="aligncenter" width="300"] ਕੀ ਦੇਸ਼ 'ਚ ਮੁੜ ਲੱਗ ਰਿਹਾ 18 ਦਿਨਾਂ ਦਾ ਮੁਕੰਮਲ ਲੌਕਡਾਊਨ ? ਜਾਣੋ ਇਸ ਦਾ ਅਸਲੀ ਸੱਚ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ ਇਸ ਬਾਰੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਖ਼ਬਰ ਵਾਇਰਲ ਹੋ ਰਹੀ ਹੈ। ਇਨ੍ਹਾਂ ਵਾਇਰਲ ਮੈਸੇਜਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਇੱਕ ਵਾਰ ਫਿਰ ਤੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਵਿਚਾਲੇ ਦੇਸ਼ ਵਿਚ 3 ਮਈ ਤੋਂ 20 ਮਈ ਤੱਕ ਮੁਕੰਮਲ ਲੌਕਡਾਊਨ ਦਾ ਐਲਾਨ ਕਰਨ ਜਾ ਰਹੀ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਇਸ ਮੈਸੇਜ ਦੇ ਵਾਇਰਲ ਹੋਣ ਦੇ ਪਿੱਛੇ ਸੱਚਾਈ ਕੀ ਹੈ। [caption id="attachment_494119" align="aligncenter" width="301"] ਕੀ ਦੇਸ਼ 'ਚ ਮੁੜ ਲੱਗ ਰਿਹਾ 18 ਦਿਨਾਂ ਦਾ ਮੁਕੰਮਲ ਲੌਕਡਾਊਨ ? ਜਾਣੋ ਇਸ ਦਾ ਅਸਲੀ ਸੱਚ[/caption] ਇੰਟਰਨੈੱਟ ਮੀਡੀਆ 'ਤੇ ਇਕ ਤਸਵੀਰ 'ਚ ਪੀਐੱਮ ਮੋਦੀ ਦੀ ਫੋਟੋ ਦੇ ਨਾਲ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਲਾਕਡਾਊਨ ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਵਿਚ 3 ਮਈ ਤੋਂ 20 ਮਈ ਤਕ ਮੁਕੰਮਲ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੇਸ਼ ਦੇ ਸਾਰੇ ਸੂਬਿਆਂ ਨੇ ਮੁਕੰਮਲ ਲਾਕਡਾਊਨ ਸਬੰਧੀ ਸਹਿਮਤੀ ਪ੍ਰਗਟਾਈ ਹੈ। [caption id="attachment_494116" align="aligncenter" width="300"] ਕੀ ਦੇਸ਼ 'ਚ ਮੁੜ ਲੱਗ ਰਿਹਾ 18 ਦਿਨਾਂ ਦਾ ਮੁਕੰਮਲ ਲੌਕਡਾਊਨ ? ਜਾਣੋ ਇਸ ਦਾ ਅਸਲੀ ਸੱਚ[/caption] ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋ ਰਹੇ ਇਨ੍ਹਾਂ ਦਾਅਵਿਆਂ ਦੇ ਪਿੱਛੇ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਲਾਕਡਾਊਨ ਲੱਗਣ ਦੀ ਖ਼ਬਰ ਦਾ ਕੇਂਦਰ ਸਰਕਾਰ ਲਈ ਤੱਥਾਂ ਦੀ ਜਾਂਚ ਕਰਨ ਵਾਲੀ ਪੀਆਈਬੀ ਫੈਕਟ ਚੈੱਕ ਟੀਮ (PIB Fact Check) ਨੇ ਨੋਟਿਸ ਲਿਆ। ਪੀਆਈਬੀ ਫੈਕਟ ਚੈੱਕ ਟੀਮ ਨੇ ਇਸ ਦੀ ਪੂਰੀ ਪੜਤਾਲ ਆਪਣੇ ਟਵਿੱਟਰ ਹੈਂਡਲ 'ਤੇ ਇਨ੍ਹਾਂ ਦਾਅਵਿਆਂ ਦੇ ਪਿੱਛੇ ਦੀ ਸਚਾਈ ਸ਼ੇਅਰ ਕੀਤੀ ਹੈ। [caption id="attachment_494117" align="aligncenter" width="300"] ਕੀ ਦੇਸ਼ 'ਚ ਮੁੜ ਲੱਗ ਰਿਹਾ 18 ਦਿਨਾਂ ਦਾ ਮੁਕੰਮਲ ਲੌਕਡਾਊਨ ? ਜਾਣੋ ਇਸ ਦਾ ਅਸਲੀ ਸੱਚ[/caption] ਪੜ੍ਹੋ ਹੋਰ ਖ਼ਬਰਾਂ : ਅਰਵਿੰਦ ਕੇਜਰੀਵਾਲ ਦਾ ਐਲਾਨ , ਦਿੱਲੀ 'ਚ ਇੱਕ ਹਫਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ ਪੀਆਈਬੀ ਫੈਕਟ ਚੈੱਕ ਟੀਮ ਨੇ ਟਵੀਟ 'ਚ ਲਿਖਿਆ- 'ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਕ ਪੋਸਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਵਿਚ 3 ਮਈ ਤੋਂ 20 ਮਈ ਤਕ ਸੰਪੂਰਨ ਲਾਕਡਾਊਨ ਲਗਾਉਣ ਦਾ ਐਲਾਨ ਕੀਤਾ ਹੈ। PIB Fact Check ਨੇ ਕਿਹਾ ਕਿ ਇਹ ਦਾਅਵਾ ਫਰਜ਼ੀ ਹੈ। ਕੇਂਦਰ ਸਰਕਾਰ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ ਹੈ।' -PTCNews