Fri, Jan 24, 2025
Whatsapp

ਦਿੱਲੀ 'ਚ ਇੱਕ ਹਫ਼ਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ , ਅਰਵਿੰਦ ਕੇਜਰੀਵਾਲ ਦਾ ਐਲਾਨ

Reported by:  PTC News Desk  Edited by:  Shanker Badra -- May 01st 2021 06:28 PM -- Updated: May 01st 2021 06:50 PM
ਦਿੱਲੀ 'ਚ ਇੱਕ ਹਫ਼ਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ , ਅਰਵਿੰਦ ਕੇਜਰੀਵਾਲ ਦਾ ਐਲਾਨ

ਦਿੱਲੀ 'ਚ ਇੱਕ ਹਫ਼ਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ , ਅਰਵਿੰਦ ਕੇਜਰੀਵਾਲ ਦਾ ਐਲਾਨ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਕੇਸਾਂ ਦੇ ਵਾਧੇ ਨੂੰ ਦੇਖਦੇ ਹੋਏ ਲੌਕਡਾਊਨ ਨੂੰ ਇਕ ਹਫ਼ਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਐਲਾਨ ਕੀਤਾ ਕਿ ਦਿੱਲੀ 'ਚ ਲੌਕਡਾਊਨ ਇਕ ਹਫਤੇ ਲਈ ਵਧਾ ਦਿੱਤਾ ਗਿਆ ਹੈ। ਹੁਣ ਦਿੱਲੀ ਵਿੱਚ ਲੌਕਡਾਊਨ 10 ਮਈ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। Lockdown in Delhi extended by a week, tweets CM Kejriwal ਪੜ੍ਹੋ ਹੋਰ ਖ਼ਬਰਾਂ : ਅਮਰੀਕਾ ਤੇ ਆਸਟਰੇਲੀਆ ਨੇ ਵੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲਾਇਆ ਬੈਨ ਦਰਅਸਲ 'ਚ ਪਿਛਲੇ ਦੋ ਹਫ਼ਤਿਆਂ ਤੋਂ ਦਿੱਲੀ ਵਿਚ ਲੌਕਡਾਊਨ ਲਾਗੂ ਹੈ, ਜਿਸ ਦੀ ਮਿਆਦ ਸੋਮਵਾਰ ਸਵੇਰੇ ਪੰਜ ਵਜੇ ਖ਼ਤਮ ਹੋ ਰਹੀ ਸੀ। ਹਾਲਾਂਕਿ, ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਲੌਕਡਾਊਨਵਧਾਉਣ ਦਾ ਐਲਾਨ ਕੀਤਾ ਹੈ। [caption id="attachment_494097" align="aligncenter" width="300"] Lockdown in Delhi extended by a week, tweets CM Kejriwal ਦਿੱਲੀ 'ਚ ਇੱਕ ਹਫ਼ਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ , ਅਰਵਿੰਦ ਕੇਜਰੀਵਾਲ ਦਾ ਐਲਾਨ[/caption] ਜਾਣਕਾਰੀ ਦੇ ਅਨੁਸਾਰ ਤਾਲਾਬੰਦੀ ਦੇ ਤੀਜੇ ਹਫ਼ਤੇ ਵਿੱਚ ਉਹੀ ਪਾਬੰਦੀਆਂ ਸਰਕਾਰ ਵੱਲੋਂ ਲਗਾਈਆਂ ਜਾਣਗੀਆਂ, ਜੋ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੀਆਂ ਹਨ। ਇਸਦਾ ਅਰਥ ਇਹ ਹੈ ਕਿ ਜ਼ਰੂਰੀ ਸੇਵਾਵਾਂ ਨੂੰ ਪਹਿਲਾਂ ਦੀ ਤਰ੍ਹਾਂ ਮਨਜ਼ੂਰੀ ਮਿਲੇਗੀ, ਹਾਲਾਂਕਿ ਹੋਰ ਸਾਰੀਆਂ ਚੀਜ਼ਾਂ 'ਤੇ ਸਖਤ ਮਨਾਹੀ ਹੋਵੇਗੀ। [caption id="attachment_494096" align="aligncenter" width="276"] Lockdown in Delhi extended by a week, tweets CM Kejriwal ਦਿੱਲੀ 'ਚ ਇੱਕ ਹਫ਼ਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ , ਅਰਵਿੰਦ ਕੇਜਰੀਵਾਲ ਦਾ ਐਲਾਨ[/caption] ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਬੱਤਰਾ ਹਸਪਤਾਲ 'ਚ ਆਕਸੀਜਨ ਦੀ ਘਾਟ ਕਾਰਨ ਇੱਕ ਡਾਕਟਰ ਸਮੇਤ 8 ਮਰੀਜ਼ਾਂ ਦੀ ਮੌਤ ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਚੇਨ ਤੋੜਨ ਅਤੇ ਸਿਹਤ ਸਹੂਲਤਾਂ ਵਧਾਉਣ ਲਈ ਸਰਕਾਰ ਵੱਲੋਂਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਕੋਰੋਨਾ ਦੀ ਗਤੀ ਵਿੱਚ ਕੋਈ ਕਮੀ ਨਹੀਂ ਆਈ ਹੈ ਅਤੇ ਨਾ ਹੀ ਸਿਹਤ ਸਹੂਲਤਾਂ ਟਰੈਕ 'ਤੇ ਹਨ। ਆਕਸੀਜਨ ਦੀ ਘਾਟ ਕਾਰਨ ਅੱਜ ਬੱਤਰਾ ਹਸਪਤਾਲ ਵਿੱਚ 8 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। -PTCNews


Top News view more...

Latest News view more...

PTC NETWORK