ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼
ਰਾਜਪੁਰਾ: ਰਾਜਪੁਰਾ ਦੇ ਕੋਲੋਂ ਲੰਘਦੀ ਭਾਖੜਾ ਨਹਿਰ ’ਚ ਇੱਕ ਨੌਜਵਾਨ ਵੱਲੋਂ ਸੋਸ਼ਲ ਮੀਡਿਆ 'ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਲਾਈਵ ਵੀਡੀਓ ’ਚ ਮ੍ਰਿਤਕ ਨੇ ਆਪਣੀ ਮੌਤ ਦਾ ਕਾਰਨ ਉਸ ਦੇ ਮੁਹੱਲੇ ’ਚ ਰਹਿਣ ਵਾਲੀ ਇੱਕ ਔਰਤ ਨੂੰ ਦੱਸਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਿਟੀ ਪੁਲਿਸ ਕੋਲ ਲਵਕੇਸ਼ ਕੁਮਾਰ ਵਾਸੀ ਪੀਰ ਕਾਲੋਨੀ ਪਿੰਡ ਨੀਲਪੁਰ ਨੇ ਬਿਆਨ ਦਰਜ ਕਰਵਾਏ ਕਿ 19 ਸਾਲਾ ਭਰਾ ਡਿੰਪਲ ਨੂੰ ਨੇੜੇ ਰਹਿੰਦੀ ਇਕ ਔਰਤ ਧਮਕੀਆਂ ਦੇਣ ਲੱਗ ਪਈ ਕਿ ਉਹ ਇਸ ’ਤੇ ਜਬਰ ਜਨਾਹ ਦਾ ਕੇਸ ਪੁਆ ਕੇ ਜੇਲ੍ਹ ਕਰਵਾ ਦੇਵੇਗੀ ਅਤੇ ਧਮਕੀਆਂ ਦਿੱਤੀਆਂ ਸੀ। ਮ੍ਰਿਤਕ ਦੇ ਭਰਾ ਨੇ ਇਹ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੇ ਭਰਾ ਨੂੰ ਇੱਕ ਔਰਤ ਧਮਕੀਆਂ ਦਿੰਦੀ ਸੀ ਕਿ ਉਹ ਇਸ ’ਤੇ ਜਬਰ ਜਨਾਹ ਦਾ ਕੇਸ ਪੁਆ ਕੇ ਜੇਲ੍ਹ ਭੇਜਵਾ ਦੇਵੇਗੀ। ਮ੍ਰਿਤਕ ਨੇ ਆਪਣੇ ਮੋਬਾਈਲ ਫੋਨ ’ਤੇ ਸਟੇਟਸ ਪਾਇਆ ਕਿ ਉਹ ਉਕਤ ਔਰਤ ਤੋਂ ਤੰਗ ਪ੍ਰੇਸ਼ਾਨ ਹੋ ਕੇ ਨਹਿਰ ’ਚ ਛਾਲ ਮਾਰ ਰਿਹਾ ਹੈ। ਜਾਣਕਾਰੀ ਮਿਲਣ 'ਤੇ ਜਦ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚੋਂ ਉਸ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਨਹਿਰ ’ਚੋਂ ਮਿਲ ਗਈ। ਇਹ ਵੀ ਪੜ੍ਹੋ : ਦਿੱਲੀ 'ਚ ਹਨੂੰਮਾਨ ਜੈਅੰਤੀ ਸ਼ੋਭਾ ਯਾਤਰਾ ਦੌਰਾਨ ਹਿੰਸਾ, ਵਾਹਨ ਕੀਤੇ ਅੱਗ ਹਵਾਲੇ ਇਸ ਤੋਂ ਬਾਅਦ ਡਿੰਪਲ ਨੇ ਆਪਣੇ ਮੋਬਾਈਲ ਫੋਨ ’ਤੇ ਸਟੇਟਸ ਪਾਇਆ ਕਿ ਉਹ ਉਕਤ ਔਰਤ ਤੋਂ ਤੰਗ ਹੋ ਕੇ ਨਹਿਰ ’ਚ ਛਾਲ ਮਾਰ ਰਿਹਾ ਹੈ। ਇਸ ਤੋਂ ਬਾਅਦ ਇਹ ਆਪਣੇ ਦੋਸਤ ਅਨਿਲ ਵਾਸੀ ਪਟੇਲ ਕਾਲੋਨੀ ਰਾਜਪੁਰਾ ਨੂੰ ਨਾਲ ਲੈ ਕੇ ਗੰਡਿਆ ਖੇਡ਼ੀ ਨਹਿਰ ਕੋਲ ਗਿਆ ਤਾਂ ਦੇਖਿਆ ਕਿ ਡਿੰਪਲ ਦਾ ਮੋਬਾਈਲ ਤੇ ਮੋਟਰਸਾਈਕਲ ਨਹਿਰ ਦੇ ਕੰਢੇ ਖਡ਼੍ਹੇ ਹਨ। ਜਦ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚੋਂ ਡਿੰਪਲ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਨਹਿਰ ’ਚੋਂ ਮਿਲ ਗਈ। -PTC News