ਤਿੰਨ ਨਾਬਾਲਗ ਬੱਚਿਆਂ ਦੀ ਸੁਣੋ ਦੁੱਖਭਰੀ ਕਹਾਣੀ, ਜਿਉਂਦੇ ਰਹਿਣ ਲਈ ਕਰ ਰਹੇ ਸੰਘਰਸ਼
ਮੋਗਾ: ਤਿੰਨ ਗਰੀਬ ਬੱਚਿਆਂ ਦੀਆਂ ਦਰਦਨਾਕ ਕਹਾਣੀਆਂ ਸੁਣ ਕੇ ਕੋਈ ਵੀ ਭਾਵੁਕ ਹੋ ਸਕਦਾ ਹੈ, ਜਿਨ੍ਹਾਂ ਦੀ ਮਾਂ ਦੀ 6 ਸਾਲ ਪਹਿਲਾਂ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ ਸੀ ਅਤੇ ਇਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਬੇਸਹਾਰਾ ਛੱਡ ਘਰ ਤੋਂ ਚਲਾ ਗਿਆ। ਹੁਣ ਉਨ੍ਹਾਂ ਬੱਚਿਆ ਦੀ ਦੇਖਭਾਲ ਉਨ੍ਹਾਂ ਦਾ ਨਾਨਾ ਕਰ ਰਿਹਾ ਹੈ। ਜਾਣਕਾਰੀ ਅਨੁਸਾਰ ਪਿੰਡ ਧੱਲੇਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ 75 ਸਾਲਾ ਕਿਸ਼ਨ ਸਿੰਘ ਨੇ ਦੱਸਿਆ ਕਿ 6 ਸਾਲ ਪਹਿਲਾਂ ਉਸ ਦੀ ਲੜਕੀ ਦੀ ਕਿਸੇ ਬਿਮਾਰੀ ਕਾਰਨ ਇਲਾਜ ਨਾ ਹੁਣ ਕਰਕੇ ਮੌਤ ਹੋ ਗਈ ਸੀ ਅਤੇ ਉਸ ਦਾ ਜਵਾਈ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕਰ ਸਕਿਆ ਕਿਉਕਿ ਉਹ ਨਸ਼ੇ ਦਾ ਆਦਿ ਹੈ। ਇਸ ਕਰਕੇ ਉਹ ਆਪਣੀਆਂ ਤਿੰਨੋ ( ਦੋਹਤੀਆਂ) ਲੜਕੀਆਂ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਉਹ ਇੱਕ ਨਿੱਜੀ ਹਸਪਤਾਲ ਵਿੱਚ ਸਫਾਈ ਕਰਮਚਾਰੀ ਵਜੋਂ ਕੰਮ ਕਰਕੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਪਰ ਛੇ ਮਹੀਨੇ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਜਿਸ ਕਾਰਨ ਉਹ ਆਪਣੀਆਂ ਤਿਨੋ ਦੋਹਤਿਆਂ ਕੋਲ ਰਹਿ ਕੇ ਉਨ੍ਹਾਂ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਇਹ ਵੀ ਪੜ੍ਹੋ: Ukraine Russia War: ਯੂਕਰੇਨ 'ਚ ਫਸੇ ਲੋਕਾਂ ਲਈ ਵੱਡੀ ਰਾਹਤ, ਰੂਸ ਨੇ ਸੀਜ਼ਫਾਇਰ ਦਾ ਕੀਤਾ ਐਲਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਢਿੱਡ ਭਰਨ ਲਈ ਉਹ ਪਿੰਡ ਵਿੱਚ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਸ ਦਾ 14 ਸਾਲ ਦਾ ਬੇਟਾ ਹੈ ਜੋ ਲੰਬੇ ਸਮੇਂ ਤੋਂ ਟੀ.ਬੀ ਦੀ ਬੀਮਾਰੀ ਦੇ ਨਾਲ ਪੀੜਤ ਹੈ ਅਤੇ ਉਸ ਕੋਲ ਆਪਣੇ ਪੁੱਤਰ ਦਾ ਇਲਾਜ ਕਰਵਾਉਣ ਲਈ ਪੈਸੇ ਨਹੀਂ ਹਨ। ਇਸ ਕਾਰਨ ਪਿੰਡ ਦੇ ਲੋਕਾਂ ਵੱਲੋਂ ਉਸ ਦੇ ਲੜਕੇ ਦਾ ਇਲਾਜ ਵੀ ਕਰਵਾਇਆ ਗਿਆ ਅਤੇ ਮੇਰੀ ਪਤਨੀ ਦੀ ਮੌਤ ਹੋ ਗਈ। ਜਿਸ ਕਾਰਨ ਉਨ੍ਹਾਂ ਦੇ ਘਰ ਰੋਟੀ ਪਕਾਉਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਬੁਢਾਪੇ ਵਿੱਚ ਪੋਤੇ-ਪੋਤੀਆਂ ਦਾ ਪਾਲਣ ਪੋਸ਼ਣ ਕਰਨ ਦੀ ਉਮਰ ਵਿੱਚ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਤੋਂ ਮੰਗ ਕੇ ਆਪਣੀਆਂ ਦੋਹਤਿਆਂ ਦਾ ਪਾਲਣ ਪੋਸ਼ਣ ਕਰਨਾ ਪੈ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਨਾ ਤਾਂ ਸਾਡਾ ਨੀਲਾ ਕਾਰਡ ਰਾਸ਼ਨ ਵਾਲਾ ਵੀ ਨਹੀਂ ਬਣਿਆ ਅਤੇ ਨਾ ਹੀ ਮੇਰੀ ਪੇਂਨਸ਼ਨ ਲੱਗੀ ਅਤੇ ਨਾ ਹੀ ਬੱਚਿਆਂ ਦੀ ਲੱਗੀ ਹੈ। ਇਸ ਮੌਕੇ ਕਿਸ਼ਨ ਸਿੰਘ ਦੀ 11 ਸਾਲਾ ਦੋਹਤੀ ਪਿੰਕੀ ਨੇ ਦੱਸਿਆ ਕਿ ਉਸ ਦੀਆਂ ਤਿੰਨ ਭੈਣਾਂ ਹਨ ਅਤੇ ਉਹ ਪੰਜਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸਦੀ ਦੂਜੀ ਭੈਣ ਅਮਨਪ੍ਰੀਤ ਕੌਰ ਹੈ ਜੋ ਉਸਦੀ ਉਮਰ 9 ਸਾਲ ਹੈ ਅਤੇ ਉਹ ਤੀਜੀ ਜਮਾਤ ਵਿੱਚ ਪੜ੍ਹਦੀ ਹੈ ਅਤੇ ਉਸਦੀ ਛੋਟੀ ਭੈਣ ਸੀਆ ਹੈ, ਉਸਦੀ ਉਮਰ 6 ਸਾਲ ਹੈ ਅਤੇ ਉਹ ਬੋਲ ਜਾਂ ਸੁਣ ਨਹੀਂ ਸਕਦੀ। ਪਿੰਕੀ ਨੇ ਦੱਸਿਆ ਕਿ ਛੇ ਸਾਲ ਪਹਿਲਾਂ ਉਸ ਦੀ ਮਾਂ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਿਤਾ ਉਨ੍ਹਾਂ ਨੂੰ ਬੇਸਹਾਰਾ ਛੱਡ ਕੇ ਘਰ ਤੋਂ ਚਲਾ ਗਿਆ ਸੀ ਅਤੇ ਉਹ ਆਪਣੇ ਨਾਨੇ ਕੋਲ ਰਹਿ ਰਹੀਆਂ ਹਨ । ਪਿੰਕੀ ਨੇ ਦੱਸਿਆ ਕਿ ਘਰ ਵਿੱਚ ਗਰੀਬੀ ਦਾ ਅਜਿਹਾ ਹਾਲ ਹੈ ਕਿ ਉਸ ਕੋਲ ਸਕੂਲ ਦੀਆਂ ਕਿਤਾਬਾਂ ਖਰੀਦਣ ਲਈ ਵੀ ਪੈਸੇ ਨਹੀਂ ਹਨ। ਉਸ ਨੇ ਦੱਸਿਆ ਕਿ ਉਹ ਪੜ੍ਹ ਕੇ ਵੱਡੀ ਹੋ ਕੇ ਪੁਲਿਸ ਵਿਚ ਭਰਤੀ ਹੋਣਾ ਚਾਹੁੰਦੀ ਹੈ।ਅਤੇ ਸਰਕਾਰ ਤੋਂ ਮਦਦ ਦੀ ਗੁਹਾਰ ਲੱਗਾ ਰਹੀਆਂ ਹਨ। -PTC News