ਆਬਕਾਰੀ ਤੇ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋਏ ਸ਼ਰਾਬ ਸਮੱਗਲਰ
ਗੁਰਦਾਸਪੁਰ : ਆਬਕਾਰੀ ਵਿਭਾਗ ਬਟਾਲਾ ਤੇ ਗੁਰਦਾਸਪੁਰ ਦੇ ਬਿਆਸ ਦਰਿਆ ਦੇ ਕੰਢੇ ਪਿੰਡ ਬੁਢਾ ਬਾਲਾ ਮੋਚਪੁਰ ਨੇੜੇ ਲਗਾਤਾਰ ਵੱਡੀ ਤਾਦਾਦ ਵਿਚ ਦੇਸੀ ਸ਼ਰਾਬ ਦੀ ਸਮੱਗਲਿੰਗ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਵੀ ਹਰ ਵਾਰ ਕਾਰਵਾਈ ਕਰਦੀ ਹੈ ਅਤੇ ਸਮੱਗਲਰ ਮੁੜ ਬਾਹਰ ਆ ਜਾਂਦੇ ਹਨ।
ਅੱਜ ਵੀ ਜਦ ਆਬਕਾਰੀ ਦੇ ਅਧਿਕਾਰੀਆਂ ਨੇ ਪੰਜਾਬ ਪੁਲਿਸ ਨਾਲ ਅਚਨਚੇਤ ਛਾਪੇਮਾਰੀ ਕੀਤੀ। ਪੁਲਿਸ ਨੂੰ ਦੇਖ ਕੇ ਬੇੜੀ ਰਾਹੀਂ ਦੇਸੀ ਸ਼ਰਾਬ ਤੇ ਲਾਹਣ ਦੀ ਖੇਪ ਲੈ ਕੇ ਆ ਰਹੇ ਤਸਕਰ ਦਰਿਆ ਪਾਰ ਕਰਕੇ ਗੁਰਦਾਸਪੁਰ ਤੋਂ ਹੁਸ਼ਿਆਰਪੁਰ ਵਾਲੇ ਪਾਸੇ ਨੂੰ ਫ਼ਰਾਰ ਹੋ ਗਏ। ਇਸ ਮੌਕੇ ਪੁਲਿਸ ਨੇ ਸ਼ਰਾਬ ਸਮੱਗਲਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ। ਉਥੇ ਹੀ ਨਸ਼ਾ ਤਸਕਰਾਂ ਦੇ ਫ਼ਰਾਰ ਹੋਣ ਦੀਆਂ ਤਸਵੀਰਾਂ ਕਿਸੇ ਨੇ ਆਪਣੇ ਮੋਬਾਈਲ ਵਿਚ ਕੈਦ ਕਰ ਲਈਆਂ। ਅਧਿਕਾਰੀ ਇਸ ਬਾਰੇ ਕੁਝ ਬੋਲਣ ਨੂੰ ਤਿਆਰ ਨਹੀਂ ਹਨ।
-PTC News
ਇਹ ਵੀ ਪੜ੍ਹੋ : ਡਾਕਟਰਾਂ ਨੇ ਨਵਜੋਤ ਸਿੱਧੂ ਨੂੰ ਅਨਫਿੱਟ ਕਰਾਰਿਆ, ਅਦਾਲਤ 'ਚ ਪੇਸ਼ੀ ਟਲੀ