ਦਿੱਲੀ ਦੀ ਸ਼ਰਾਬ ਨੀਤੀ 'ਆਪ' ਸਰਕਾਰ ਦੇ ਗਲ਼ੇ ਦੀ ਬਣੀ ਹੱਡੀ, ਜਾਣੋ ਖਾਸ ਤੱਥ
ਨਵੀਂ ਦਿੱਲੀ : ਦਿੱਲੀ ਦੀ ਆਮ ਆਦਮੀ ਪਾਰਟੀ ਵੱਲੋਂ ਬਣਾਈ ਗਈ ਸ਼ਰਾਬ ਪਾਲਿਸੀ 'ਆਪ' ਸਰਕਾਰ ਨੂੰ ਰਾਸ ਨਹੀਂ ਆਈ। ਦਿੱਲੀ ਸ਼ਰਾਬ ਨੀਤੀ ਵਿੱਚ ਕਥਿਤ ਬੇਨਿਯਮੀਆਂ ਦੇ ਖ਼ਦਸ਼ੇ ਮਗਰੋਂ ਸੀਬੀਆਈ ਵੱਲੋਂ ਜਾਂਚ ਮਗਰੋਂ ਅੱਜ ਇਸ ਕੇਸ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਐਂਟਰੀ ਹੋ ਗਈ। ਈਡੀ ਨੇ ਸ਼ਰਾਬ ਨੀਤੀ ਵਿਚ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਦਾ ਮਾਮਲਾ ਕੀਤਾ ਹੈ। ਈਡੀ ਵੱਲੋਂ ਮਾਮਲਾ ਦਰਜ ਕਰਨ ਮਗਰੋਂ ਦਿੱਲੀ ਸਰਕਾਰ ਦੀਆਂ ਮੁਸੀਬਤਾਂ ਹੋਰ ਵੱਧ ਗਈਆਂ ਹਨ। ਇਸ ਕੇਸ ਨਾਲ ਸਬੰਧਤ ਖਾਸ ਗੱਲਾਂ 1. ਦਿੱਲੀ ਸ਼ਰਾਬ ਨੀਤੀ 'ਚ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਨੂੰ ਲੈ ਕੇ ਈਡੀ ਨੇ ਕੱਸਿਆ ਸ਼ਿਕੰਜਾ 2. ED ਨੇ ਦਿੱਲੀ ਦੀ ਸ਼ਰਾਬ ਨੀਤੀ ਉਤੇ ਮਨੀ ਲਾਂਡਰਿੰਗ ਦਾ ਕੀਤਾ ਮਾਮਲਾ ਦਰਜ 3. ਸੀਬੀਆਈ ਵੱਲੋਂ ਨਾਮਜ਼ਦ ਕਾਰੋਬਾਰੀਆਂ ਤੇ ਸਾਬਕਾ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਈਡੀ ਦੀ ਛਾਪੇਮਾਰੀ 4. ਦਿੱਲੀ ਤੋਂ ਇਲਾਵਾ ਪੰਜ ਸੂਬਿਆਂ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਛਾਪੇਮਾਰੀ 5. ਦਿੱਲੀ, ਤਿਲੰਗਾਨਾ, ਮਹਾਰਾਸ਼ਟਰ, ਹਰਿਆਣਾ, ਉੱਤਰ ਪ੍ਰਦੇਸ਼ ਤੇ ਕਰਨਾਟਕ 'ਚ ਕਰੀਬ 30 ਥਾਵਾਂ 'ਤੇ ਛਾਪੇਮਾਰੀ 6. ਪੰਜਾਬ ਆਬਕਾਰੀ ਅਧਿਕਾਰੀ ਨਰੇਸ਼ ਦੂਬੇ ਦੇ ਪੰਚਕੂਲਾ ਸਥਿਤ ਘਰ ਉਪਰ ਮਾਰਿਆ ਛਾਪਾ 7. ਮਨੀਸ਼ ਸਿਸੋਦੀਆ ਨੇ ਕਿਹਾ, ਈਡੀ ਵੱਲੋਂ ਮਾਰੇ ਗਏ ਛਾਪੇ 'ਚ ਵੀ ਕੁਝ ਨਹੀਂ ਨਿਕਲੇਗਾ 8. ਸ਼ਰਾਬ ਨੀਤੀ ਨੂੰ ਲੈ ਕੇ 'ਆਪ' ਅਤੇ ਭਾਜਪਾ ਵਿਚਕਾਰ ਦੂਸ਼ਣਬਾਜ਼ੀ ਜ਼ੋਰਾਂ 'ਤੇ 9. ਆਮ ਆਦਮੀ ਪਾਰਟੀ ਸ਼ਰਾਬ ਨੀਤੀ ਲੈ ਚੁੱਕੀ ਹੈ ਵਾਪਸ 10.ਸੀਬੀਆਈ ਨੇ 17 ਅਗਸਤ ਨੂੰ ਦਰਜ ਕੀਤਾ ਸੀ ਮਾਮਲਾ 11. ਸੀਬੀਆਈ ਵੱਲੋਂ ਦਿੱਲੀ ਦੇ ਆਬਕਾਰੀ ਵਿਭਾਗ ਦੇ ਮੰਤਰੀ ਮਨੀਸ਼ ਸਿਸੋਦੀਆ ਨੂੰ ਪਹਿਲਾ ਤੇ ਮੁੱਖ ਮੁਲਜ਼ਮ ਬਣਾਇਆ ਗਿਆ ਸੀ 1.2 ਜਾਂਚ ਏਜੰਸੀ ਵੱਲੋਂ ਕਈ ਅਣਪਛਾਤੇ ਮੁਲਜ਼ਮਾਂ, ਕੰਪਨੀਆਂ ਸਮੇਤ ਕੁੱਲ 16 ਲੋਕਾਂ ਨੂੰ ਬਣਾਇਆ ਗਿਆ ਸੀ ਮੁਲਜ਼ਮ -PTC News ਇਹ ਵੀ ਪੜ੍ਹੋ : ਜਾਅਲੀ ਲਾਭਪਾਤਰੀਆਂ 'ਤੇ ਲਟਕੀ ਤਲਵਾਰ, ਆਟਾ-ਦਾਲ ਵਾਲੇ ਕਾਰਡਾਂ ਦੀ ਦੁਬਾਰਾ ਹੋਵੇਗੀ ਵੈਰੀਫਿਕੇਸ਼ਨ