Viral Video: ਸ਼ਰਾਬ ਠੇਕੇਦਾਰ ਵੱਲੋਂ ਪੁਲਿਸ ਮੁਲਾਜ਼ਮਾਂ ਨਾਲ ਸ਼ਰੇਆਮ ਕੁੱਟਮਾਰ
ਗੁਰਾਇਆ, 28 ਅਕਤੂਬਰ: ਗੁਰਾਇਆ 'ਚ ਇੱਕ ਸ਼ਰਾਬ ਦੀ ਦੁਕਾਨ 'ਚ ਦੁਕਾਨਦਾਰਾਂ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਹ ਘਟਨਾ ਦੀਵਾਲੀ ਵਾਲੀ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀ ਹੈ। ਕਾਬਲੇਗੌਰ ਹੈ ਕਿ ਆਬਕਾਰੀ ਨੀਤੀ ਅਨੁਸਾਰ ਰਾਤ 12 ਵਜੇ ਤੱਕ ਠੇਕਾ ਖੁੱਲ੍ਹਾ ਰਹਿ ਸਕਦਾ ਹੈ ਪਰ ਪੁਲਿਸ ਮੁਲਾਜ਼ਮ ਕਰੀਬ 11:30 ਵਜੇ ਠੇਕਾ ਬੰਦ ਕਰਨ ਲਈ ਪੁੱਜ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਆਈ. ਨਰਿੰਦਰ ਸਿੰਘ ਅਤੇ ਉਸ ਦੇ ਇੱਕ ਸਾਥੀ ਹੋਮ ਗਾਰਡ ਮੁਲਾਜ਼ਮ ਵੱਲੋਂ ਥਾਣਾ ਗੁਰਾਇਆ ਅਧੀਨ ਪੈਂਦੇ ਉਕਤ ਠੇਕੇ ਦੇ ਮੁਲਾਜ਼ਮਾਂ ਨੂੰ ਠੇਕਾ ਬੰਦ ਕਰਨ ਲਈ ਕਿਹਾ ਗਿਆ। ਇਸ ਤੇ ਠੇਕੇ ਦੇ ਕਰਿੰਦੇ ਪੁਲਿਸ ਮੁਲਾਜ਼ਮਾਂ ਨਾਲ ਉਲਝ ਪਏ ਤੇ ਉਨ੍ਹਾਂ ਨਾਲ ਧੱਕਾਮੁੱਕੀ ਵੀ ਕੀਤੀ।
ਠੇਕਾ ਮੁਲਾਜ਼ਮਾਂ ਮੁਤਾਬਕ ਉਨ੍ਹਾਂ ਦਾ ਸਮਾਂ ਰਾਤ 12 ਵਜੇ ਤੱਕ ਦਾ ਹੈ, ਜਿਸ ਨੂੰ ਲੈ ਕੇ ਉਨ੍ਹਾਂ ਦਾ ਪੁਲਿਸ ਮੁਲਾਜ਼ਮਾਂ ਨਾਲ ਝਗੜਾ ਹੋ ਗਿਆ। ਵਾਇਰਲ ਵੀਡੀਓ 'ਚ ਠੇਕਾ ਮੁਲਾਜ਼ਮਾਂ ਵੱਲੋਂ ਪੁਲਿਸ ਕਰਮੀਆਂ ਨਾਲ ਕੀਤੀ ਗਈ ਕੁੱਟਮਾਰ ਨੂੰ ਸਾਫ਼ ਸਾਫ਼ ਵੇਖਿਆ ਜਾ ਸਕਦਾ ਹੈ। ਠੇਕਾ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਇੱਕ ਠੇਕਾ ਮੁਲਾਜ਼ਮ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦਾ ਮੋਬਾਈਲ ਵੀ ਖੋਹ ਲਿਆ ਸੀ। ਕਾਫ਼ੀ ਹੰਗਾਮੇ ਤੋਂ ਬਾਅਦ ਠੇਕੇ ਦਾ ਮਾਲਕ ਵੀ ਮੌਕੇ ’ਤੇ ਪਹੁੰਚ ਗਿਆ ਪਰ ਪੁਲਿਸ ਮੁਲਾਜ਼ਮਾਂ ਨੇ ਠੇਕੇ ਨੂੰ ਅੰਦਰੋਂ ਬੰਦ ਕਰਵਾ ਦਿੱਤਾ ਸੀ। ਇਹ ਵੀ ਪੜ੍ਹੋ: ਸਹਿਕਾਰੀ ਸਭਾ ਕਜਲਾ 'ਚ ਗਬਨ ਕਰਨ ਵਾਲਾ ਫਰਾਰ ਮੁਲਜ਼ਮ ਵਿਜੀਲੈਂਸ ਬਿਉਰੋ ਵੱਲੋਂ ਕਾਬੂ ਝੜਪ ਦੌਰਾਨ ਵੀਡੀਓ ਨੂੰ ਠੇਕੇ ਦੇ ਬਾਹਰ ਖੜੇ ਆਮ ਲੋਕਾਂ ਵੱਲੋਂ ਆਪਣੇ ਫ਼ੋਨ 'ਚ ਕੈਦ ਕਰ ਲਿਆ ਗਿਆ ਜਿਸ ਤੋਂ ਬਾਅਦ ਇਹ ਘਟਨਾ ਹੁਣ ਵਾਇਰਲ ਜਾ ਚੁੱਕੀ ਹੈ। -PTC Newsਪੁਲਿਸ ਦੀ ਬੇਰਹਿਮੀ ਨਾਲ ਕੁੱਟਮਾਰ; ਘਟਨਾ ਦਾ ਵੀਡੀਓ ਹੋਇਆ ਵਾਇਰਲ#liquorshop #Guraya #shopkeepers #policepersonnel #hostage #beating #viralvideo #socialmedia #punjabinews #ptcnews pic.twitter.com/3huloRMxFA — ਪੀਟੀਸੀ ਨਿਊਜ਼ | PTC News (@ptcnews) October 28, 2022