Thu, Mar 27, 2025
Whatsapp

ਸਰਕਸ ਦੌਰਾਨ ਘੋੜੇ ’ਤੇ ਦੋ ਸ਼ੇਰਾਂ ਨੇ ਕੀਤਾ ਹਮਲਾ (ਵੀਡੀਓ )

Reported by:  PTC News Desk  Edited by:  Joshi -- January 15th 2018 07:56 PM -- Updated: January 15th 2018 08:01 PM
ਸਰਕਸ ਦੌਰਾਨ ਘੋੜੇ ’ਤੇ ਦੋ ਸ਼ੇਰਾਂ ਨੇ ਕੀਤਾ ਹਮਲਾ (ਵੀਡੀਓ )

ਸਰਕਸ ਦੌਰਾਨ ਘੋੜੇ ’ਤੇ ਦੋ ਸ਼ੇਰਾਂ ਨੇ ਕੀਤਾ ਹਮਲਾ (ਵੀਡੀਓ )

lions attack two horses during circus, video went viral: ਚੀਨ ਦੇ ਹਬੇਈ ਸੂਬੇ ਵਿੱਚ ਸਰਕਸ ਦੌਰਾਨ ਇਕ ਘੋੜੇ ’ਤੇ ਦੋ ਸ਼ੇਰਾਂ ਨੇ ਹਮਲਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਘਟਨਾ ਉਸ ਸਮੇਂ ਦੀ ਹੈ ਜਦੋ ਘੋੜੇ ਨੂੰ ਸਰਕਸ ਵਿੱਚ ਕਰਤਬ ਕਰਨ ਲਈ ਲਿਆਂਦਾ ਗਿਆ ਸੀ। ਇੱਕ ਸ਼ੇਰ ਨੇ ਹਮਲਾ ਕਰ ਦਿੱਤਾ। ਸਰਕਸ ਮੁਲਾਜ਼ਮਾਂ ਵਲੋਂ ਸ਼ੇਰਾਂ ’ਤੇ ਹੰਟਰ ਮਾਰ ਕੇ ਘੋੜੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਦਸੰਬਰ ਆਖਰ ਜਾਂ ਜਨਵਰੀ ਦੀ ਸ਼ੁਰੂਆਤ ਵਿਚ ਵਾਪਰੀ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਘੋੜਾ ਮਾਮੂਲੀ ਜ਼ਖਮੀ ਹੋਇਆ ਹੈ। lions attack two horses during circus, video went viral: ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਪਿੰਜਰੇ ਵਿਚ ਘੋੜੇ ਨੇ ਦੌੜ-ਦੌੜ ਕੇ ਅਤੇ ਕਰੂ ਮੈਂਬਰਾਂ ਨੇ ਹੰਟਰ ਚਲਾ ਕੇ ਘੋੜੇ ਦੀ ਜਾਨ ਬਚਾਈ ਜਾ ਰਹੀ ਹੈ। ਕਾਫੀ ਜੱਦੋ-ਜਹਿਦ ਤੋਂ ਬਾਅਦ ਘੋੜੇ ਨੂੰ ਬਚਾ ਲਿਆ ਗਿਆ। ਫਿਲਹਾਲ ਘੋੜਾ ਜ਼ਿਆਦਾ ਜ਼ਖਮੀ ਨਹੀਂ ਹੋਇਆ ਅਤੇ ਉਸ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ। —PTC News


Top News view more...

Latest News view more...

PTC NETWORK