Sat, Dec 14, 2024
Whatsapp

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀ

Reported by:  PTC News Desk  Edited by:  Ravinder Singh -- March 27th 2022 04:08 PM
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀ

ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਇਕ ਹੋਰ ਚਿੱਠੀ ਆਈ ਹੈ। ਗੁਰਮੀਤ ਰਾਮ ਰਹੀਮ ਨੇ ਚੋਣਾਂ ਤੋਂ ਪਹਿਲਾਂ ਫਰਲੋ ਉਤੇ ਭੇਜ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਵਾਪਸ ਜੇਲ੍ਹ ਵਿੱਚ ਜਾਣਾ ਪਿਆ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀਗੁਰਮੀਤ ਰਾਮ ਰਹੀਮ ਦੀ ਇਹ ਚਿੱਠੀ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀ ਹੈ। 26 ਮਾਰਚ ਨੂੰ ਸੁਨਾਰੀਆ ਜੇਲ੍ਹ ਤੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਹ ਚਿੱਠੀ ਲਿਖੀ ਸੀ। ਚਿੱਠੀ 'ਚ ਰਾਮ ਰਹੀਮ ਨੇ ਆਪਣੀ ਫਰਲੋ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਹੋਰ ਮਾਮਲਿਆਂ ਉਤੇ ਸਪੱਸ਼ਟ ਜਵਾਬ ਦਿੱਤਾ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀਚਿੱਠੀ 'ਚ ਰਾਮ ਰਹੀਮ ਨੇ ਡੇਰੇ 'ਚ ਚੱਲ ਰਹੀ ਧੜੇਬੰਦੀ ਦੀਆਂ ਖ਼ਬਰਾਂ ਦਾ ਸਪੱਸ਼ਟ ਜਵਾਬ ਦਿੱਤਾ ਹੈ। ਪੱਤਰ 'ਚ ਰਾਮ ਰਹੀਮ ਨੇ ਲਿਖਿਆ ਕਿ ਸਾਰੇ ਸੇਵਾਦਾਰ, ਐਡਮਿਨ ਬਲਾਕ, ਜਸਮੀਤ (ਰਾਮ ਰਹੀਮ ਦਾ ਪੁੱਤਰ), ਚਰਨਪ੍ਰੀਤ-ਅਮਰਪ੍ਰੀਤ ਤੇ ਹਨੀਪ੍ਰੀਤ (ਰਾਮ ਰਹੀਮ ਦੀ ਮੂੰਹ ਬੋਲੀ ਧੀ) ਸਾਰੇ ਸਾਡੀਆਂ ਗੱਲਾਂ ਦਾ ਮਾਣ-ਸਨਮਾਨ ਕਰਦੇ ਹਨ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਜੇਲ੍ਹ ਤੋਂ ਆਈ ਚਿੱਠੀਇਹ ਸਾਰੇ 4 ਲੋਕ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਛੱਡਣ ਆਏ ਸਨ। ਡੇਰਾ ਮੁਖੀ ਨੇ ਚਿੱਠੀ ਵਿੱਚ ਲਿਖਿਆ, ਅਸੀਂ ਤੁਹਾਡੇ ਗੁਰੂ ਸੀ, ਅਸੀਂ ਤੁਹਾਡੇ ਗੁਰੂ ਹਾਂ ਅਤੇ ਅਸੀਂ ਹਮੇਸ਼ਾ ਗੁਰੂ ਦੇ ਰੂਪ ਵਿੱਚ ਪ੍ਰਚਾਰ ਕਰਦੇ ਰਹਾਂਗੇ। ਚਿੱਠੀ 'ਚ ਲਿਖਿਆ ਹੈ ਕਿ ਅਸੀਂ ਹਰ ਧਰਮ ਦਾ ਮਾਣ-ਸਨਮਾਨ ਕਰਦੇ ਹਾਂ। ਬੇਅਦਬੀ ਜਾਂ ਬੁਰਾਈ ਤਾਂ ਦੂਰ ਦੀ ਗੱਲ ,ਅਜਿਹੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਵੀ ਪੜ੍ਹੋ : ਗਾਰਮੈਂਟਸ ਦੇ ਟ੍ਰਾਈ ਰੂਮ 'ਚ ਬੱਚੀ ਦੀ ਵੀਡੀਓ ਬਣਾਉਣ ਦਾ ਹੋਇਆ ਖ਼ੁਲਾਸਾ


Top News view more...

Latest News view more...

PTC NETWORK