ਤੇਂਦੁਏ ਨੇ ਵਿਅਕਤੀ 'ਤੇ ਕੀਤਾ ਭਿਆਨਕ ਹਮਲਾ, ਇਲਾਕੇ 'ਚ ਦਹਿਸ਼ਤ ਦਾ ਮਾਹੌਲ
ਬਰਨਾਲਾ: ਪੰਜਾਬ ਵਿਚ ਦਿਨ ਦਿਹਾੜੇ ਰੋਜਾਨਾ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਅੱਜ ਅਜਿਹਾ ਹੀ ਮਾਮਲਾ ਬਰਨਾਲਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ ਜਿਥੇ ਤੇਂਦੁਏ ਨੇ ਇਕ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ ਅਤੇ ਲੋਕਾਂ ਦੇ ਇਕੱਠ ਨੂੰ ਵੇਖਦਿਆਂ ਤੇਂਦੁਇਆ ਭੱਜ ਗਿਆ। ਦੱਸ ਦੇਈਏ ਕਿ ਇਹ ਮਾਮਲਾ ਬਰਨਾਲਾ ਜ਼ਿਲੇ ਦੇ ਪਿੰਡ ਠੀਕਰੀਵਾਲਾ ਦਾ ਹੈ। ਇਥੇ ਦੇ ਪਿੰਡ ਵਿਚ ਤੇਂਦੁਏ ਦੇ ਨਜ਼ਰ ਆਉਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤੇਂਦੁਏ ਦੇ ਹਮਲੇ 'ਚ ਜ਼ਖਮੀ ਹੋਏ ਚਸ਼ਮਦੀਦ ਧਰਮਪਾਲ ਸਿੰਘ ਤੇ ਚਸ਼ਮਦੀਦ ਜਸਵੀਰ ਸਿੰਘ ਤੇ ਖੇਤ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਖੇਤ 'ਚ ਬਣੀ ਝੌਂਪੜੀ 'ਚੋਂ ਟਰੈਕਟਰ ਟਰਾਲੀ 'ਤੇ ਰੇਹੜੀਆਂ ਲੱਦ ਰਹੇ ਸਨ। ਕਿਸਾਨ ਹਰਪ੍ਰੀਤ ਸਿੰਘ ਦਾ ਤਾਂ ਉਸ ਨੂੰ ਬਿੱਲੇ ਵਰਗਾ ਜਾਨਵਰ ਦਿੱਸਿਆ, ਜਿਸ ਤੋਂ ਬਾਅਦ ਉਸ ਨੇ ਪਿੰਡ ਵਾਸੀਆਂ ਤੇ ਖੇਤ ਮਾਲਕ ਨੂੰ ਸੂਚਿਤ ਕੀਤਾ ਤੇ ਉਹ ਦੇਖਣ ਲੱਗੇ ਕਿ ਇਹ ਜਾਨਵਰ ਕਿਹੜਾ ਹੈ। ਇਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਸ ਜਾਨਵਰ ਨੇ ਵਿਅਕਤੀ 'ਤੇ ਹਮਲਾ ਕੀਤਾ ਹੈ ਉਹ ਬਿੱਲੀ ਦੀ ਪ੍ਰਜਾਤੀ ਤੋਂ ਬਹੁਤ ਵੱਡਾ ਜਾਨਵਰ ਸੀ। ਮੌਕੇ ਤੇ ਜੰਗਲਾਤ ਵਿਭਾਗ ਦੀ ਟੀਮ ਪੁਹੰਚ ਗਈ ਹੈ ਤੇ ਤੇਂਦੁਏ ਦੀ ਭਾਲ ਜਾਰੀ ਕਰ ਦਿੱਤੀ ਹੈ। ਜ਼ਖਮੀ ਵਿਅਕਤੀ ਨੂੰ ਹੁਣ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ। ਇਹ ਵੀ ਪੜ੍ਹੋ:ਕੈਪਟਨ ਨੇ ਪੰਜਾਬ ਦੇ 5 ਸਾਲ ਬਰਬਾਦ ਕੀਤੇ: ਸੁਖਬੀਰ ਸਿੰਘ ਬਾਦਲ ਇਸ ਤੋਂ ਬਾਅਦ ਤੇਂਦੂਆ ਨੇ ਉਸ 'ਤੇ ਹਮਲਾ ਕੀਤਾ ਤੇ ਤੇਂਦੂਆ ਨੇ ਉਸਦੀ ਛਾਤੀ ਅਤੇ ਲੱਤ ਨੂੰ ਬੁਰੀ ਤਰ੍ਹਾਂ ਨਚੋੜ ਦਿੱਤਾ, ਜਿਸ ਤੋਂ ਬਾਅਦ ਜ਼ਖਮੀ ਵਿਅਕਤੀ ਨੂੰ ਬਰਨਾਲਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਮਲਾ ਕਰਨ ਤੋਂ ਬਾਅਦ ਤੇਂਦੂਆ ਖੇਤਾਂ 'ਚੋਂ ਭੱਜ ਗਿਆ, ਜ਼ਖਮੀ ਵਿਅਕਤੀ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਜਾਨਵਰ ਤੇਂਦੂਆ ਸੀ। -PTC News