ਗਰਮੀ ਦੇ ਮੌਸਮ 'ਚ ਨੀਂਬੂ ਪਾਣੀ ਪੀਣਾ ਹੋਇਆ ਮੁਸ਼ਕਿਲ, ਆਸਮਾਨੀ ਨੂੰ ਛੂਹੇ ਨਿੰਬੂ ਦੇ ਭਾਅ
ਚੰਡੀਗੜ੍ਹ: ਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਪਿਛਲੇ ਸਾਲਾ ਦੇ ਮੁਕਾਬਲੇ ਇਸ ਵਾਰ ਗਰਮੀ ਬਹੁਤ ਵੱਧ ਰਹੀ ਹੈ। ਗਰਮੀ ਦੇ ਮੌਸਮ ਵਿੱਚ ਨਿੰਬੂ ਪਾਣੀ, ਗੰਨੇ ਦਾ ਰਸ ਅਤੇ ਕਈ ਹੋਰ ਡਰਿੰਕ ਹਨ ਜੋ ਗਰਮੀ ਤੋਂ ਰਾਹਤ ਦਿਵਾਉਂਦੇ ਹਨ। ਗਰਮੀ ਦੇ ਮੌਸਮ ਵਿੱਚ ਨਿੰਬੂ ਪਾਣੀ ਦੇ ਭਾਅ ਅਸਮਾਨ ਨੂੰ ਛੂਹ ਗਏ ਹਨ। ਨਿੰਬੂ ਦੇ ਕਈ ਥਾਵਾਂ ਉੱਤੇ ਬਹੁਤ ਭਾਅ ਵੱਧ ਚੁੱਕੇ ਹਨ ਕਈ ਥਾਵਾਂ ਉਤੇ 10 ਰੁਪਏ ਤੋਂ 20 ਰੁਪਏ ਦਾ ਇਕ ਨਿੰਬੂ ਮਿਲ ਰਿਹਾ ਹੈ। ਨਿੰਬੂ ਦੇ ਭਾਅ ਨੋਇਡਾ 'ਚ ਨਿੰਬੂ 240 -280 ਪੰਜਾਬ ਵਿੱਚ ਨਿੰਬੂ 400 ਰੁਪਏ ਕਿੱਲੋ ਦਿੱਲੀ ਦੇ ਬਾਜ਼ਾਰ ਵਿੱਚ ਨਿੰਬੂ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਗਾਜ਼ੀਪੁਰ ਦੀ ਸਬਜ਼ੀ ਮੰਡੀ 'ਚ 230 ਰੁਪਏ ਪ੍ਰਤੀ ਕਿਲੋਗ੍ਰਾਮ ਰਾਜਸਥਾਨ 'ਚ ਨਿੰਬੂ ਦੀ ਕੀਮਤ 400 ਰੁਪਏ ਪ੍ਰਤੀ ਕਿਲੋ ਗਰਮੀ ਦੇ ਮੌਸਮ ਵਿੱਚ ਨਿੰਬੂ ਦੇ ਭਾਅ ਵਧ ਜਾਂਦੇ ਹਨ ਪਰ ਪਹਿਲੀ ਵਾਰ ਨਿੰਬੂ ਦੀ ਕੀਮਤ 'ਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਬੇਮੌਸਮੀ ਬਰਸਾਤ ਤੇ ਮੌਸਮ ਵਿੱਚ ਆਈ ਤਬਦੀਲੀ ਕਾਰਨ ਨਿੰਬੂ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਭਿੰਡੀ ਤੇ ਫਲੀਆਂ ਥੋਕ ਮੰਡੀਆਂ ਵਿੱਚ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹਨ। ਕਈ ਥਾਵਾਂ ਉੱਤੇ ਨਿੰਬੂ ਪਾਣੀ ਦਾ ਇਕ ਗਲਾਸ 3-40 ਰੁਪਏ ਮਿਲ ਰਿਹਾ ਹੈ। ਇਹ ਵੀ ਪੜ੍ਹੋ:ਗੈਂਗਸਟਰ ਭੁੱਲਰ ਦਾ ਸਾਥੀ ਭਾਰੀ ਮਾਤਰਾ 'ਚ ਅਸਲੇ ਸਮੇਤ ਗ੍ਰਿਫ਼ਤਾਰ -PTC News