'ਸੁਖਬੀਰ @ 7': ਪੰਜਾਬ ਦੀ ਡਿਵੈਲਪਮੈਂਟ ਬਾਰੇ ਜਾਣੋ ਸੁਖਬੀਰ ਸਿੰਘ ਬਾਦਲ ਦਾ ਵਿਜ਼ਨ
ਚੰਡੀਗੜ੍ਹ (ਐਪੀਸੋਡ 1): ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਜਨਤਕ ਰੈਲੀਆਂ ਉੱਤੇ ਰੋਕ ਲਗਾਈ ਹੋਈ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਟੀਸੀ ਨੇ ਇਕ ਨਵਾਂ ਤੇ ਨਿਵੇਕਲਾ ਸ਼ੋਅ ਸੁਖਬੀਰ @7 ਦਰਸ਼ਕਾਂ ਦੀ ਝੋਲੀ ਵਿੱਚ ਪਾਇਆ ਹੈ ਜਿਸ ਵਿੱਚ ਲੋਕ ਸਿਆਸੀ ਆਗੂਆਂ ਦੇ ਵਿਜ਼ਨ ਬਾਰੇ ਲੋਕ ਜਾਣ ਸਕਣਗੇ ਅਤੇ ਜੋ ਲੋਕਾਂ ਦੇ ਦਿਲਾਂ ਵਿੱਚ ਸਵਾਲ ਹਨ ਉਨ੍ਹਾਂ ਦਾ ਜਵਾਬ ਲੈ ਸਕਦੇ ਹਨ। ਪੀਟੀਸੀ ਨੇ ਸ਼ੋਅ ਵਿੱਚ ਪੈਨਲ ਅਤੇ ਪੰਜਾਬ ਦੇ ਲੋਕਾਂ ਨੂੰ ਕਾਲ ਅਤੇ ਵਾਟਸ ਐਪ ਦੁਆਰਾ ਜੋੜਿਆ ਹੈ। ਸੁਖਬੀਰ @7 ਸ਼ੋਅ ਦੇ ਪਹਿਲੇ ਭਾਗ ਵਿੱਚ ਪੰਜਾਬ ਡਿਵੈਲਪਮੈਂਟ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਸ਼ੋਅ ਵਿੱਚ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਡਿਵੈਲਪਮੈਂਟ ਬਾਰੇ ਆਪਣਾ ਵਿਜ਼ਨ ਪੰਜਾਬ ਦੇ ਲੋਕਾਂ ਨਾਲ ਸਾਂਝਾ ਕੀਤਾ ਹੈ। ALSO READ IN ENGLISH: Sukhbir @ 7 PM: Sukhbir Singh Badal holds talks on issues of Punjab ਇਸ ਸ਼ੋਅ ਵਿੱਚ ਸੁਖਬੀਰ ਸਿੰਘ ਬਾਦਲ ਦੁਆਰਾ ਦੱਸਿਆ ਗਿਆ ਹੈ ਕਿ ਖੇਤਰੀ ਪਾਰਟੀ ਦਾ ਕੀ ਮਹੱਤਵ ਹੁੰਦਾ ਹੈ ਅਤੇ ਖੇਤਰੀ ਪਾਰਟੀ ਆਪਣੇ ਸੂਬੇ ਦੀ ਭੂਗੋਲਿਕ ਬਣਤਰ ਤੋਂ ਕਿੰਨੀ ਜਾਣੋ ਹੁੰਦੀ ਹੈ ਅਤੇ ਉਹ ਇੱਥੇ ਦੀਆਂ ਸਮੱਸਿਆਵਾਂ ਬਾਰੇ ਪੂਰੀ ਤਰ੍ਹਾਂ ਜਾਣੋ ਹੁੰਦੀ ਹੈ। ਸੁਖਬੀਰ ਸਿੰਘ ਬਾਦਲ ਨੇ ਇੱਥੇ ਇਹ ਵੀ ਸਪੱਸ਼ਟ ਕੀਤਾ ਹੈ ਕਿਵੇਂ ਪੰਜਾਬ ਦੀ ਡਿਵੈਲਪਮੈਂਟ ਕੀਤੀ ਜਾਂਦੀ ਹੈ। ਸ਼ੋਅ ਵਿੱਚ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਸਰਕਾਰ ਨੇ ਰੈਵਨਿਊ ਕਿੱਥੋ ਇੱਕਠਾ ਕਰਨਾ ਹੈ ਅਤੇ ਉਸ ਰੈਵਨਿਊ ਨੂੰ ਕਿਹੜੇ ਕਿਹੜੇ ਕੰਮਾਂ ਵਿੱਚ ਵਰਤਣਾ ਹੁੰਦਾ ਹੈ। ਉਨ੍ਹਾਂ ਨੇ ਦੱਸਿਆਂ ਕਿ ਪੰਜਾਬ ਵਿੱਚ ਬੁਨਿਆਦੀ ਢਾਂਚਾ ਨੂੰ ਤਿਆਰ ਕੀਤਾ ਹੈ। ਉਨ੍ਹਾਂ ਆਪਣੇ ਪਿਛਲੇ 10 ਸਾਲਾਂ ਦੇ ਕਾਰਜ ਉੱਤੇ ਚਾਨਣਾ ਪਾਉਂਦੇ ਹੋਏ ਸਪੱਸ਼ਟ ਕੀਤਾ ਹੈ ਪੰਜਾਬ ਵਿਚ ਸੜਕਾਂ, ਪੁੱਲਾਂ ਅਤੇ ਪੇਂਡੂ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਸਿੱਖਿਆਂ ਉੱਤੇ ਵਿਸ਼ੇਸ਼ ਚਰਚਾ ਕਰਦੇ ਹੋਏ ਕਿਹਾ ਹੈ ਕਿ ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਸਿੱਖਿਆ ਖੇਤਰ ਉੱਤੇ ਵਧੇਰੇ ਜ਼ੋਰ ਦੇਣਗੇ। ਉਨ੍ਹਾਂ ਨੇ ਕਿਹਾ ਹੈ ਕਿ ਕਿੱਤਾਮੁੱਖੀ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਕਿ ਪੰਜਾਬ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲ ਸਕੇ।ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਆਉਣ ਉੱਤੇ ਹਰ ਬੱਚੇ ਨੂੰ ਪੜ੍ਹਨ ਲਈ 10 ਲੱਖ ਰੁਪਏ ਦਾ ਲੋਨ ਦਿੱਤਾ ਜਾਵੇਗਾ ਜਿਸ ਦਾ ਕੋਈ ਵਿਆਜ਼ ਨਹੀਂ ਹੋਵੇਗਾ। ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਇੰਡਸਟਰੀ ਨੂੰ ਕਾਇਮ ਕਰਨ ਲਈ ਕਿਹਾ ਹੈ ਕਿ ਉਹ ਹਰ ਸੰਭਵ ਕਦਮ ਚੁੱਕੇ ਜਾਣਗੇ ਜਿੰਨ੍ਹਾਂ ਨਾਲ ਪੰਜਾਬ ਦੀ ਇੰਡਸਟਰੀ ਮੁੜ ਸਥਾਪਿਤ ਕੀਤੀ ਜਾਵੇ।ਖੇਤੀਬਾੜੀ ਨੂੰ ਲੈ ਕੇ ਸੁਖਬੀਰ ਦਾ ਕਹਿਣਾ ਹੈ ਕਿ ਖੇਤੀਬਾੜੀ ਪ੍ਰਧਾਨ ਸੂਬਾ ਹੋਣ ਕਰਕੇ ਕਿਸਾਨਾਂ ਨੂੰ ਨਵੇਂ ਤੇ ਵਧੀਆ ਕਿਸਮ ਦੇ ਬੀਜ, ਫਸਲੀ ਚੱਕਰ ਵਿੱਚ ਤਬਦੀਲੀ ਅਤੇ ਮੰਡੀਕਰਨ ਵਿੱਚ ਸੁਧਰ ਲਿਆਂਦਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ੋਅ ਵਿੱਚ ਪੰਜਾਬ ਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਅਤੇ ਪੈਨਲ ਵਿੱਚ ਆਏ ਮਾਹਰਾਂ ਨੂੰ ਪੰਜਾਬ ਦੀ ਡਿਵੈਲਪਮੈਂਟ ਬਾਰੇ ਜੋ ਉਨ੍ਹਾਂ ਦਾ ਵਿਜ਼ਨ ਸੀ ਉਸ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀ ਡਿਵੈਪਲਮੈਂਟ ਲਈ ਸਾਡਾ ਵਿਜ਼ਨ ਸਪੱਸ਼ਟ ਹੈ। ਇਹ ਵੀ ਪੜ੍ਹੋ:ਗਨੀਵ ਕੌਰ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਹੋਏ ਨਤਮਸਤਕ