Mon, Dec 23, 2024
Whatsapp

ਲਹਿਰਾ ਮੁਹੱਬਤ ਤੋਂ ਬਾਅਦ ਹੁਣ ਰੂਪਨਗਰ ਦੇ ਥਰਮਲ ਪਲਾਂਟ 'ਚ ਲੀਕੇਜ, ਪਲਾਂਟ ਦੇ 4 ਵਿੱਚੋਂ 2 ਯੂਨਿਟ ਠੱਪ View in English

Reported by:  PTC News Desk  Edited by:  Jasmeet Singh -- May 17th 2022 09:09 AM -- Updated: May 17th 2022 09:17 AM
ਲਹਿਰਾ ਮੁਹੱਬਤ ਤੋਂ ਬਾਅਦ ਹੁਣ ਰੂਪਨਗਰ ਦੇ ਥਰਮਲ ਪਲਾਂਟ 'ਚ ਲੀਕੇਜ, ਪਲਾਂਟ ਦੇ 4 ਵਿੱਚੋਂ 2 ਯੂਨਿਟ ਠੱਪ

ਲਹਿਰਾ ਮੁਹੱਬਤ ਤੋਂ ਬਾਅਦ ਹੁਣ ਰੂਪਨਗਰ ਦੇ ਥਰਮਲ ਪਲਾਂਟ 'ਚ ਲੀਕੇਜ, ਪਲਾਂਟ ਦੇ 4 ਵਿੱਚੋਂ 2 ਯੂਨਿਟ ਠੱਪ

ਰੂਪਨਗਰ, 17 ਮਈ: ਰੂਪਨਗਰ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀ ਗੱਲ ਕਰੀਏ ਤਾਂ ਇਸ ਪਲਾਂਟ ਦੀ ਹਾਲਤ ਹੁਣ ਬਹੁਤ ਮਾੜੀ ਹੋ ਚੁੱਕੀ ਹੈ। ਕਈ ਰਿਪੋਰਟਾਂ ਅਨੁਸਾਰ ਇਸ ਸਮੇਂ ਇਸ ਪਲਾਂਟ ਤੋਂ ਬਿਜਲੀ ਉਤਪਾਦਨ ਸਮਰੱਥਾ ਵੀ ਘਟਦੀ ਜਾ ਰਹੀ ਹੈ। ਇਹ ਵੀ ਪੜ੍ਹੋ: ਬਠਿੰਡਾ ਤੋਂ ਹਨੂੰਮਾਨ ਚਾਲੀਸਾ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ ਤਾਜ਼ੀ ਖ਼ਬਰ ਇਹ ਹੈ ਕਿ ਇਸ ਥਰਮਲ ਪਲਾਂਟ ਦਾ 210 MW ਯੂਨਿਟ ਨੰਬਰ 5 ਬਾਇਲਰ ਲੀਕੇਜ ਦੇ ਚੱਲਦਿਆਂ ਸੋਮਵਾਰ ਰਾਤੀ ਬੰਦ ਹੋ ਚੁੱਕਿਆ ਹੈ। ਜਦੋਂਕਿ ਪਲਾਂਟ ਵਿੱਚ ਕੋਲੇ ਦੀ ਕਮੀ ਦੀ ਸਮੱਸਿਆ ਦੀ ਗੱਲ ਕਰੀਏ ਤਾਂ ਉਹ ਵੱਖਰੇ ਤੌਰ ’ਤੇ ਬਰਕਰਾਰ ਹੈ। ਰੂਪਨਗਰ ਦੇ ਥਰਮਲ ਪਲਾਂਟ ਦੇ ਕੁੱਲ 4 ਯੂਨਿਟ ਵਿਚੋਂ 2 ਬੰਦ ਕਰ ਦਿੱਤੇ ਗਏ ਨੇ, ਲਹਿਰਾ ਮੁਹੱਬਤ ਦੇ 4 ਯੂਨਿਟਾਂ ਵਿਚੋਂ 3 ਬੀਤੇ ਦਿਨੀਂ ਬਲਾਸਟ ਕਰ ਕੇ ਬੰਦ ਕਰਨੇ ਪਏ ਸਨ। ਗੱਲ ਕਰੀਏ ਸਰਕਾਰੀ ਥਰਮਲ ਪਲਾਂਟਾਂ ਦੀ ਤਾਂ ਕੁੱਲ 8 ਯੂਨਿਟਾਂ ਵਿਚੋਂ ਹੁਣ 5 ਠੱਪ ਹੋ ਚੁੱਕੇ ਹਨ। ਉੱਥੇ ਹੀ ਨਿੱਜੀ ਖੇਤਰ ਵਾਲੇ ਪਲਾਂਟਾਂ ਦੀ ਗੱਲ ਕਰੀਏ ਤਾਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਪਹਿਲਾਂ ਤੋਂ ਹੀ ਬੰਦ ਚੱਲ ਰਿਹਾ ਸੀ। ਹੁਣ ਸਿਰਫ਼ ਤਲਵੰਡੀ ਸਾਬੋ ਦੇ 3 ਯੂਨਿਟ ਅਤੇ ਰਾਜਪੁਰਾ ਦੇ 2 ਯੂਨਿਟ ਪੂਰੀ ਸਮਰੱਥਾ ਦੇ ਨਾਲ ਚੱਲ ਰਹੇ ਹਨ। ਪੰਜਾਬ ਦੇ ਨਿੱਜੀ ਅਤੇ ਸਰਕਾਰੀ ਥਰਮਲ ਪਲਾਂਟਾਂ ਨੂੰ ਮਿਲਾ ਕੇ ਕੁੱਲ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿਚੋਂ 6 ਯੂਨਿਟ ਬੰਦ ਹੋ ਚੁੱਕੇ ਹਨ। ਜਿਸ ਨਾਲ ਸੂਬੇ ਭਰ 'ਚ ਤਪਦੇ ਗਰਮੀ ਦੇ ਮੌਸਮ ਦੌਰਾਨ ਕੁੱਲ 1360 MW ਦੀ ਬਿਜਲੀ ਦੀ ਕਮੀ ਸਾਹਮਣੇ ਆਈ ਹੈ। ਸੂਬੇ ਵਿੱਚ ਵੱਧ ਰਹੀ ਗਰਮੀ ਦੇ ਨਾਲ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ, ਉੱਥੇ ਹੀ ਥਰਮਲ ਪਲਾਂਟ ਵਧਦੀ ਮੰਗ ਨੂੰ ਪੂਰਾ ਕਰਨ ਵਿੱਚ ਅਸਮਰਥ ਸਾਬਤ ਹੋ ਰਹੇ ਹਨ। ਇਹ ਵੀ ਪੜ੍ਹੋ: ਦਾੜ੍ਹੀ 'ਤੇ ਟਿੱਪਣੀ ਨੂੰ ਲੈ ਕੇ SGPC ਨੇ Bharti Singh ਖ਼ਿਲਾਫ਼ ਦਰਜ ਕਰਵਾਈ FIR ਬਿਜਲੀ ਦੀ ਮੰਗ ਦੀ ਗੱਲ ਕਰੀਏ ਤਾਂ ਇਹ 10 ਹਾਜ਼ਰ ਮੈਗਾਵਾਟ ਤੋਂ ਉੱਤੇ ਪਹੁੰਚ ਗਈ ਹੈ। ਪਹਿਲਾਂ ਤਾਂ ਵੱਖ ਵੱਖ ਥਰਮਲ ਪਲਾਂਟ 'ਚ ਯੂਨਿਟ ਟ੍ਰਿਪ ਦੀ ਸਮੱਸਿਆ ਆ ਜਾਂਦੀ ਸੀ ਜਾਂ ਹੁਣ ਕੋਲੇ ਦੀ ਕਮੀ ਦੀ ਸਮੱਸਿਆ ਚੱਲ ਰਹੀ ਸੀ ਪਰ ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਰੱਖ ਰਖਾਅ ਦੀ ਕਮੀ ਕਰ ਕੇ ਲੀਕੇਜ 'ਤੇ ਧਮਾਕੇ ਤੱਕ ਹੋਣ ਲੱਗ ਪਏ ਹਨ। -PTC News


Top News view more...

Latest News view more...

PTC NETWORK