ਸਲਮਾਨ ਖਾਨ ਨੂੰ ਮਿਲੇ ਧਮਕੀ ਪੱਤਰ ਦੇ ਮਾਮਲੇ 'ਚ ਕਸੂਤਾ ਫਸਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ਹੋ ਰਹੀ ਸਖ਼ਤ ਪੁੱਛ-ਪੜਤਾਲ
ਨਵੀਂ ਦਿੱਲੀ, 6 ਜੂਨ (ਏਜੰਸੀ): ਸਿੱਧੂ ਮੂਸੇਵਾਲਾ ਕਤਲਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 5 ਦਿਨਾਂ ਰੀਮਾਂਡ ਤੇ ਜਾਂਚ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਬਿਸ਼ਨੋਈ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਉਸ ਤੋਂ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਸੰਬੋਧਿਤ ਧਮਕੀ ਪੱਤਰ ਬਾਰੇ ਵੀ ਪੁੱਛ-ਪੜਤਾਲ ਸ਼ੁਰੂ ਹੋ ਚੁੱਕੀ ਹੈ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਸ਼ਰਧਾਂਜ਼ਲੀ ਸਮਾਗਮ 'ਚ ਪੱਗਾਂ ਬੰਨ੍ਹ ਕੇ ਆਉਣ ਦੀ ਅਪੀਲ ਅਭਿਨੇਤਾ ਨੂੰ ਲਿਖੇ ਪੱਤਰ ਵਿਚ ਅੰਤ 'ਚ 'ਐੱਲਬੀ' ਦੇ ਨਾਂਅ ਨਾਲ ਸੰਬੋਧਿਤ ਕੀਤਾ ਗਿਆ ਸੀ, ਇਸ ਤਰ੍ਹਾਂ ਉਹ ਅੱਖਰ ਗੈਂਗਸਟਰ ਦੇ ਨਾਂਅ ਵੱਲ ਇਸ਼ਾਰਾ ਕਰਦੇ ਸਨ। ਇਹ ਧਮਕੀ ਪੱਤਰ ਸਲਮਾਨ ਨੂੰ ਅਤੇ ਉਸ ਦੇ ਪਿਤਾ ਸਲੀਮ ਖਾਨ ਨੂੰ 5 ਜੂਨ ਨੂੰ ਭੇਜਿਆ ਗਿਆ ਸੀ। ਪੁਲਿਸ ਸੂਤਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਹਿੰਦੀ ਵਿਚ ਲਿਖੇ ਉਸ ਪੱਤਰ ਵਿਚ ਕਿਹਾ ਗਿਆ ਕਿ ਸਲੀਮ ਖਾਨ ਅਤੇ ਉਸ ਦਾ ਪੁੱਤਰ ਦੋਵੇਂ ਜਲਦੀ ਹੀ ਮਾਰੇ ਗਏ ਗਾਇਕ ਸਿੱਧੂ ਮੂਸੇਵਾਲਾ ਦੀ ਤਰ੍ਹਾਂ ਹੀ ਅੰਜਾਮ ਭੁਗਤਣਗੇ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਨੇ ਧਮਕੀ ਪੱਤਰ ਤੋਂ ਬਾਅਦ ਅਦਾਕਾਰ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਸੀ। ਮੁੰਬਈ ਪੁਲਿਸ ਨੇ ਐਤਵਾਰ ਨੂੰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ 'ਧਮਕੀ ਪੱਤਰ' ਭੇਜਣ ਲਈ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਪਹਿਲੀ ਸੂਚਨਾ ਰਿਪੋਰਟ (ਐਫਆਈਆਰ) ਦਰਜ ਕੀਤੀ ਹੈ। ਪੁਲਿਸ ਮੁਤਾਬਕ ਸਲੀਮ ਖਾਨ ਨੂੰ ਇਹ ਚਿੱਠੀ ਇਕ ਬੈਂਚ ਤੋਂ ਮਿਲੀ, ਜਿੱਥੇ ਉਹ ਰੋਜ਼ਾਨਾ ਸਵੇਰੇ ਜਾਗਿੰਗ ਕਰਨ ਤੋਂ ਬਾਅਦ ਬੈਠਦਾ ਹੈ। ਉਸ ਨੂੰ ਇਹ ਚਿੱਠੀ ਸਵੇਰੇ 7.30 ਤੋਂ 8.00 ਵਜੇ ਦੇ ਕਰੀਬ ਮਿਲੀ, ਜਿਸ ਵਿਚ ਉਸ ਨੂੰ ਅਤੇ ਸਲਮਾਨ ਖਾਨ ਨੂੰ ਸੰਬੋਧਿਤ ਕੀਤਾ ਗਿਆ ਸੀ। ਇਹ ਵੀ ਪੜ੍ਹੋ: ਪੰਜਾਬ 'ਚ ਨਿਗਮ ਚੋਣਾਂ ਦੀ ਤਿਆਰੀ, ਮੁੜ ਨਵੀਂ ਵਾਰਡਬੰਦੀ ਲਈ ਪੱਤਰ ਜਾਰੀ ਪੁਲਿਸ ਮੁਤਾਬਕ ਇਹ ਚਿੱਠੀ ਐਤਵਾਰ ਨੂੰ ਮੁੰਬਈ ਦੇ ਬਾਂਦਰਾ ਬੈਂਡਸਟੈਂਡ ਦੇ ਨੇੜੇ ਤੋਂ ਮਿਲੀ ਸੀ। -PTC News