ਪੰਜਾਬ ਸਰਕਾਰ ਨੂੰ ਵੱਡਾ ਝਟਕਾ; ਵੱਡੇ ਕਾਰੋਬਾਰੀਆਂ ਦੀ ਮੁੜ ਹੋਈ ਯੂਪੀ ਦੇ ਸੀਐੱਮ ਨਾਲ ਮੀਟਿੰਗ
Businessman Meeting UP CM: ਪੰਜਾਬ ਸਰਕਾਰ ਨੂੰ ਇੰਡਸਟਰੀ ਨੂੰ ਲੈ ਕੇ ਵੱਡਾ ਝਟਕਾ ਲੱਗਾ ਹੈ। ਦੱਸ ਦਈਏ ਕਿ ਲੁਧਿਆਣਾ ਦੇ ਵੱਡੇ ਕਾਰੋਬਾਰੀਆਂ ਨੇ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਦੌਰਾਨ 2 ਲੱਖ 35 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੀ ਤਜਵੀਜ਼ ਰੱਖੀ ਗਈ ਹੈ।
ਦੱਸ ਦਈਏ ਕਿ ਯੂਪੀ ਸਰਕਾਰ ਨੇ ਪੰਜਾਬ ਦੀ ਇੰਡਸਟਰੀ ਨੂੰ ਵੱਡੀ ਆਫਰ ਦੇ ਰੂਪ ’ਚ 2 ਲੱਖ 35 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਦੇ ਪ੍ਰਸਤਾਵ ਵਜੋਂ ਦਿੱਤੇ ਹਨ। ਯੂਪੀ ’ਚ ਹਾਈਵੇ ਕਨੈਕਟੀਵਿਟੀ ਦੇ ਨਾਲ 20 ਤੋਂ ਜਿਆਦਾ ਫੋਕਲ ਪੁਆਇੰਟ ਬਣਾਏ ਜਾ ਰਹੇ ਹਨ ਜਿੱਥੇ ਘੱਟ ਕੀਮਤਾਂ ’ਤੇ ਜ਼ਮੀਨ ਦੇ ਨਾਲ 8 ਸਾਲ ਤੱਕ ਸਟੇਟ ਜੀਐਸਟੀ ’ਚ ਛੋਟ ਦਿੱਤੀ ਜਾ ਰਹੀ ਹੈ।
ਇਸ ਸਬੰਧ ’ਚ ਕਾਰੋਬਾਰੀਆਂ ਨੇ ਕਿਹਾ ਕਿ ਪੰਜਾਬ ਵਿੱਚ ਹਮੇਸ਼ਾ ਕੇਂਦਰ ਸਰਕਾਰ ਤੋਂ ਉਲਟ ਸਰਕਾਰ ਦੀ ਚੋਣ ਕੀਤੀ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਪਿਛਲੇ 30 ਸਾਲ ਤੋਂ ਕੋਈ ਵੀ ਸੁਵਿਧਾਵਾਂ ਨਹੀਂ ਮਿਲੀ ਹੈ। ਇਸ ਸਬੰਧ ’ਚ ਕਾਰੋਬਾਰੀ ਮਿਸ਼ਰਾ ਨੇ ਕਿਹਾ ਕਿ ਤਕਰੀਬਨ 60 ਦੇ ਕਰੀਬ ਇੰਡਸਟਰੀ ਜਾਣ ਲਈ ਤਿਆਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 200 ਤੋਂ ਵੱਧ ਉਦਯੋਗਾਂ ਦੇ ਬੰਦ ਹੋਣ ਦੀ ਸੰਭਾਵਨਾ ਹੈ।
ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ, ਗੈਂਗਸਟਰਾਂ ਦਾ ਰਾਜ ਬਣਨ ਤੇ ਜੇਲ੍ਹਾਂ ਵਿਚੋਂ ਹੀ ਫਿਰੌਤੀਆਂ ਲੈਣ, ਕਤਲ ਕਰਨ, ਨਸ਼ਾ ਤਸਕਰੀ ਕਰਨ ਤੇ ਹੋਰ ਅਪਰਾਧ ਕੀਤੇ ਜਾਣ ਦੀਆਂ ਯੋਜਨਾਵਾਂ ਉਲੀਕ ਕੇ ਉਸਨੂੰ ਗੈਂਗਸਟਰਾਂ ਵੱਲੋਂ ਅਮਲੀ ਜਾਮਾ ਪਹਿਨਾਉਣ ਕਾਰਨ ਬਣੇ ਹਾਲਾਤਾਂ ਵਿਚ ਪੰਜਾਬ ਦੇ ਕਾਰੋਬਾਰੀ ਸੂਬਾ ਛੱਡ ਰਹੇ ਹਨ।
????ਲੁਧਿਆਣਾ… pic.twitter.com/6bHnFIvR2Q — Bikram Singh Majithia (@bsmajithia) December 24, 2023
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਸਬੰਧੀ ’ਚ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ, ਗੈਂਗਸਟਰਾਂ ਦਾ ਰਾਜ ਬਣਨ ਤੇ ਜੇਲ੍ਹਾਂ ਵਿਚੋਂ ਹੀ ਫਿਰੌਤੀਆਂ ਲੈਣ, ਕਤਲ ਕਰਨ, ਨਸ਼ਾ ਤਸਕਰੀ ਕਰਨ ਤੇ ਹੋਰ ਅਪਰਾਧ ਕੀਤੇ ਜਾਣ ਦੀਆਂ ਯੋਜਨਾਵਾਂ ਉਲੀਕ ਕੇ ਉਸਨੂੰ ਗੈਂਗਸਟਰਾਂ ਵੱਲੋਂ ਅਮਲੀ ਜਾਮਾ ਪਹਿਨਾਉਣ ਕਾਰਨ ਬਣੇ ਹਾਲਾਤਾਂ ਵਿਚ ਪੰਜਾਬ ਦੇ ਕਾਰੋਬਾਰੀ ਸੂਬਾ ਛੱਡ ਰਹੇ ਹਨ। ਲੁਧਿਆਣਾ ਦੇ ਉਦਯੋਗਪਤੀਆਂ ਨੇ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕਰਕੇ 235000 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਭਰੋਸਾ ਦੁਆਇਆ ਹੈ।
ਪੰਜਾਬ ਉਜੜ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਦੀ ਜੀ ਹਜ਼ੂਰੀ ਵਿਚ ਰੁੱਝੇ ਹਨ। ਪੰਜਾਬ ਦਾ ਰੱਬ ਹੀ ਰਾਖਾ।
-