Fri, Dec 27, 2024
Whatsapp

ਚੰਡੀਗੜ੍ਹ ’ਚ VIP ਤੇ ਫੈਂਸੀ ਨੰਬਰਾਂ ਦੀ ਹੋਈ ਨਿਲਾਮੀ, 19.25 ਲੱਖ ਰੁਪਏ ’ਚ ਵਿਕਿਆ 0001 ਨੰਬਰ

Reported by:  PTC News Desk  Edited by:  Aarti -- December 23rd 2023 11:19 AM
ਚੰਡੀਗੜ੍ਹ ’ਚ VIP ਤੇ ਫੈਂਸੀ ਨੰਬਰਾਂ ਦੀ ਹੋਈ ਨਿਲਾਮੀ, 19.25 ਲੱਖ ਰੁਪਏ ’ਚ ਵਿਕਿਆ 0001 ਨੰਬਰ

ਚੰਡੀਗੜ੍ਹ ’ਚ VIP ਤੇ ਫੈਂਸੀ ਨੰਬਰਾਂ ਦੀ ਹੋਈ ਨਿਲਾਮੀ, 19.25 ਲੱਖ ਰੁਪਏ ’ਚ ਵਿਕਿਆ 0001 ਨੰਬਰ

Chandigarh Fancy Number Auction: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੀਵੀਆਈਪੀ ਫੈਂਸੀ ਕਾਰਾਂ ਦੇ ਰਜਿਸਟ੍ਰੇਸ਼ਨ ਨੰਬਰਾਂ ਦੀ ਨਿਲਾਮੀ ਵਿੱਚ ਚੰਡੀਗੜ੍ਹ ਵਾਸੀਆਂ ਨੇ ਕਾਫੀ ਪੈਸਾ ਖਰਚ ਕੀਤਾ।

ਚੰਡੀਗੜ੍ਹ ਵਿੱਚ ਸੀਐਚ 01 ਸੀਟੀ ਸੀਰੀਜ਼ ਦੇ ਵਾਹਨਾਂ ਦੇ ਨੰਬਰਾਂ ਦੀ ਨਿਲਾਮੀ ਕੀਤੀ ਗਈ। ਸੀਐਚ 01 ਸੀਟੀ 0001 ਨੰਬਰ 19 ਲੱਖ 25 ਹਜ਼ਾਰ ਰੁਪਏ ਵਿੱਚ ਖਰੀਦਿਆ ਗਿਆ ਜਦੋਂ ਕਿ ਸੀਐਚ 01 ਸੀਟੀ 0003 ਨੰਬਰ 11 ਲੱਖ 56 ਹਜ਼ਾਰ ਰੁਪਏ ਵਿੱਚ ਵੇਚਿਆ ਗਿਆ। ਕੁੱਲ 352 ਫੈਂਸੀ ਨੰਬਰਾਂ ਦੀ ਨਿਲਾਮੀ ਹੋਈ, ਜਿਸ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਨੂੰ 1 ਕਰੋੜ 56 ਲੱਖ 98 ਹਜ਼ਾਰ ਰੁਪਏ ਦੀ ਕਮਾਈ ਹੋਈ।


ਨੀਲਾਮੀ ’ਚ ਪੁਰਾਣੀ ਸੀਰੀਜ਼ ਦੇ ਨੰਬਰਾਂ ਨੂੰ ਵੀ ਰੱਖਿਆ ਗਿਆ ਸੀ ਜਿਸ ’ਚ ਸੀਐੱਚ01ਸੀਐਸ,  ਸੀਐੱਚ01ਸੀਆਰ,  ਸੀਐੱਚ01ਸੀਕਿਯੂ,  ਸੀਐੱਚ01ਸੀਪੀ,  ਸੀਐੱਚ01-ਸੀਐਨ,  ਸੀਐੱਚ01-ਸੀਐਮ,  ਸੀਐੱਚ01-ਸੀਐਲ, ਸੀਐੱਚ01-ਸੀਕੇ, ਸੀਐੱਚ01-ਸੀਜੇ, ਸੀਐੱਚ01-ਸੀਜੀ, ਸੀਐੱਚ01-ਸੀਐਫ, ਸੀਐੱਚ01-ਸੀਈ, ਸੀਐੱਚ01-ਸੀਡੀ, ਸੀਐੱਚ01-ਸੀਸੀ, ਸੀਐੱਚ01-ਸੀਬੀ, ਸੀਐੱਚ01-ਸੀਏ ਸਮੇਤ ਹੋਰ ਸੀਰੀਜ ਦੇ ਨੰਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। 

 

-

Top News view more...

Latest News view more...

PTC NETWORK