ਲੁੱਕ ਦੀ ਫੈਕਟਰੀ 'ਚ ਵੱਡਾ ਛਾਪਾ- ਕਈ ਬੋਤਲਾ ਸ਼ਰਾਬ ਬਰਾਮਦ, ਪਰਚਾ ਦਰਜ
ਪਟਿਆਲਾ: ਪੰਜਾਬ ਵਿਚ ਨਜ਼ਾਇਜ਼ ਮਾਈਨਿੰਗ ਅਤੇ ਨਜ਼ਾਇਜ਼ ਸ਼ਰਾਬ ਨਾਲ ਜੁੜੀਆਂ ਖ਼ਬਰਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿਥੇ ਨਜ਼ਾਇਜ਼ ਸ਼ਰਾਬ ਰੱਖਣ ਦੀ ਸੂਚਨਾ ਮਿਲੀ ਸੀ ਜਿਸ ਤਹਿਤ ਜਾਂਚ ਕੀਤੀ ਗਈ ਹੈ। ਦੱਸ ਦੇਈਏ ਕਿ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਦੇ ਨਜ਼ਦੀਕ ਰਾਜਗੜ੍ਹ ਵਿੱਖੇ ਲੁੱਕ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਨਜ਼ਾਇਜ਼ ਸ਼ਰਾਬ ਰੱਖਣ 'ਤੇ ਪਰਚਾ ਦਰਜ ਹੋਇਆ ਹੈ। ਪੁਲਸ ਵਲੋਂ ਰੇਡ ਕਰਨ ਤੇ 12 ਬੋਤਲਾ ਸ਼ਰਾਬ ਨੇ ਅੰਗਰੇਜੀ ਮਾਰਕਾ ਰੋਇਲ ਗਰੀਨ ਅਤੇ 48 ਬੋਤਲਾ ਸ਼ਰਾਬ ਬੀਅਰ ਮਾਰਕਾ ਥੰਡਰ ਬੋਲਟ ਹਰਿਆਣਾ ਦੀਆਂ ਬਰਾਮਦ ਹੋਈਆਂ ਹਨ। ਪੁਲਿਸ ਨੇ ਕਰਨਾਲ ਦੇ ਅਲੀਪੁਰ ਖਾਲਸਾ ਕੇਮਲਾ ਦੇ ਵਿਸ਼ਾਲ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਕਿ ਇਹ ਕਾਰੋਬਾਰੀ ਨਕਲੀ ਲੁੱਕ, ਨਕਲੀ ਫਰਨੇਸ ਆਇਲ (FO) ਅਤੇ ਲਾਈਟ ਡੀਜ਼ਲ ਆਇਲ (LDO) ਦਾ ਕਾਰੋਬਾਰ ਕਰਦੇ ਹਨ। ਇਹ ਵੀ ਪੜ੍ਹੋ: BSF ਨੂੰ ਮਿਲੀ ਵੱਡੀ ਸਫ਼ਲਤਾ, ਫੜੀ 21 ਕਰੋੜ ਦੀ ਹੈਰੋਇਨ, ਪਿਸਤੌਲ ਵੀ ਹੋਈ ਬਰਾਮਦ ਡੀ ਐੱਸ ਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਪੁਲਸ ਸਾਰੇ ਤੱਥ ਵੇਰੀਫਾਈ ਕਰ ਰਹੀ ਹੈ ਅਤੇ ਜੀ ਐੱਸ ਟੀ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਤਫਤੀਸ਼ ਕਰੇਗੀ ਅਤੇ ਕੋਈ ਵੀ ਗੈਰ ਕਾਨੂੰਨੀ ਕੰਮ ਨਜ਼ਰ ਆਇਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। (ਗਗਨਦੀਪ ਆਹੂਜਾ ਦੀ ਰਿਪੋਰਟ ) -PTC News