ਟਰੱਕ 'ਚੋਂ ਚਾਰ ਸਮੱਗਲਰਾਂ ਕੋਲੋਂ ਨਸ਼ੇ ਦੀ ਵੱਡੀ ਖੇਪ ਬਰਾਮਦ
ਲੁਧਿਆਣਾ : ਲੁਧਿਆਣਾ ਪੁਲਿਸ ਨੇ ਨਸ਼ੇ ਦ ਸਮੱਗਲਿੰਗ ਖ਼ਿਲਾਫ਼ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਾਹਨੇਵਾਲ ਹਾਈਵੇ ਉਤੇ ਨਾਕਾਬੰਦੀ ਦੌਰਾਨ ਚਾਰ ਨਸ਼ਾ ਸਮੱਗਲਰਾਂ ਤੋਂ ਇਕ ਟਰੱਕ ਵਿਚੋਂ 2 ਕੁਇੰਟਲ 4 ਕਿਲੋ ਗਾਂਜਾ, 3 ਕਿਲੋ ਭੁੱਕੀ, 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪੁਲਿਸ ਮੁਤਾਬਾਕ ਚਾਰੇ ਜਣੇ ਪੇਸ਼ੇ ਤੋਂ ਟਰੱਕ ਡਰਾਈਵਰ ਹਨ ਅਤੇ ਚਾਰਖੰਡ ਉਡੀਸ਼ਾ ਦੇ ਰੂਟ ਉਤੇ ਟਰੱਕ ਚਲਾਉਂਦੇ ਹਨ ਅਤੇ ਚਾਰ ਜਣੇ ਮਿਲ ਕੇ ਪਿਛਲੇ ਕਈ ਸਾਲਾਂ ਤੋਂ ਉਥੇ ਨਸ਼ੇ ਦੀ ਖੇਪ ਲੁਧਿਆਣਾ ਤੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿਚ ਨਸ਼ਾ ਸਮੱਗਲਰਾਂ ਦੇ ਨਾਲ ਮਿਲ ਕੇ ਡਿਲੀਵਰੀ ਕਰਦੇ ਸਨ। ਪੁਲਿਸ ਨੇ ਚਾਰਾਂ ਨੂੰ ਰਿਮਾਂਡ ਉਤੇ ਲੈ ਲਿਆ ਹੈ। ਜਾਣਕਾਰੀ ਦਿੰਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਨਾਕੇ ਦੌਰਾਨ ਦੋ ਟਰੱਕਾਂ ਨੂੰ ਰੋਕਿਆ ਗਿਆ ਤੇ ਚਾਰ ਜਣਿਆਂ ਨੂੰ ਪੁੱਛਗਿੱਛ ਲਈ ਰੋਕਿਆ ਗਿਆ ਸੀ। ਤਲਾਸ਼ੀ ਦੌਰਾਨ ਇਕ ਟਰੱਕ ਵਿੱਚੋਂ ਵੱਡੀ ਮਾਤਰਾ ਵਿੱਚ ਨਸ਼ੇ ਦੀ ਖੇਪ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਉਡੀਸ਼ਾ ਨੂੰ ਦਵਾਈਆਂ ਤੇ ਹੋਰ ਸਾਮਾਨ ਲੈ ਕੇ ਗਏ ਸਨ ਤੇ ਵਾਪਸ ਆਉਂਦੇ ਹੋਏ ਭੁਵੇਸ਼ਨਰ ਤੋਂ ਸਕਰੈਪ ਭਰੀ ਸੀ ਤੇ ਨਾਲ ਨਸ਼ਾ ਲੈ ਕੇ ਆਏ ਸਨ। ਮੁਲਜ਼ਮਾਂ ਦੀ ਪਛਾਣ ਅਭਨਿੰਦਰ ਸਿੰਘ ਤੇ ਪੁਸ਼ਪਿੰਦਰ ਸਿੰਘ ਸਮਰਾਲਾ ਜ਼ਿਲ੍ਹਾ ਲੁਧਿਆਣਾ, ਕੁਲਦੀਪ ਤੇ ਗੁਰਜੀਤ ਚਹਿਲਾਂ ਪਿੰਡ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਇਸ ਤੋਂ ਬਾਅਦ ਚਾਰੇ ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਗਿਆ ਹੈ। ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਵਿਰੁੱਧ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀਂ ਜਾਵੇਗਾ। ਇਹ ਵੀ ਪੜ੍ਹੋ : ਰੈਸਟੋਰੈਂਟ 'ਤੇ ਫਾਇਰਿੰਗ, ਮਾਲਕ ਨੇ ਬਿਸ਼ਨੋਈ 'ਤੇ ਫਿਰੌਤੀ ਮੰਗਣ ਦੇ ਲਾਏ ਦੋਸ਼