ਅਥਲੈਟਿਕਸ ਚੈਂਪੀਅਨਸ਼ਿਪ 'ਚ ਇਸ ਖਿਡਾਰੀ ਨੇ ਪੰਜਾਬ ਦਾ ਨਾਂਅ ਕੀਤਾ ਰੌਸ਼ਨ, ਚਾਂਦੀ ਦਾ ਤਗਮਾ ਜਿੱਤਿਆ
ਫਾਜ਼ਿਲਕਾ, 11 ਜੁਲਾਈ: ਫਿਨਲੈਂਡ ਦੀ ਧਰਤੀ 'ਤੇ ਹੋਏ ਵਰਲਡ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ 2022 ਦੇ ਵਿਚ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਇਕ ਛੋਟੇ ਜਿਹੇ ਪਿੰਡ ਪੱਕਾ ਸੀਡ ਫਾਰਮ ਦੇ ਨੌਜਵਾਨ ਨੇ ਦੇਸ਼ ਦਾ ਨਾਮ ਚਮਕਾਇਆ ਹੈ, ਲਖਵਿੰਦਰ ਸਿੰਘ ਨੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਵਿਸ਼ਵ ਭਰ 'ਚ ਰੌਸ਼ਨ ਕੀਤਾ ਹੈ। ਇਹ ਵੀ ਪੜ੍ਹੋ: ਨੀਰਜ ਚੋਪੜਾ ਨੇ ਡਾਇਮੰਡ ਲੀਗ 'ਚ 15 ਦਿਨਾਂ ਵਿਚਕਾਰ ਦੂਜੀ ਵਾਰ ਤੋੜਿਆ ਆਪਣਾ ਰਿਕਾਰਡ ਪੰਜਾਬ ਪੁਲਿਸ ਦੇ ਇਸ ਜਵਾਨ ਲਖਵਿੰਦਰ ਸਿੰਘ ਨੇ ਜੈਵਲਿਨ ਥ੍ਰੋ ਦੇ ਵਿਚ ਅਜਿਹਾ ਕਮਾਲ ਕੀਤਾ ਕਿ ਪੰਜਾਬ ਲਈ ਸਿਲਵਰ ਮੈਡਲ ਜਿੱਤ ਕੇ ਲਿਆਇਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਚੈਂਪੀਅਨਸ਼ਿਪ ਦੇ ਵਿਚ ਭਾਰਤ ਨੂੰ 6 ਮੈਡਲ ਆਏ ਹਨ ਜਿਨ੍ਹਾਂ ਵਿੱਚੋਂ ਪੰਜਾਬ ਦਾ ਲਖਵਿੰਦਰ ਸਿੰਘ ਇਕੱਲਾ ਅਜਿਹਾ ਹੈ ਜਿਸਨੇ ਇਹ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਲਖਵਿੰਦਰ ਸਿੰਘ ਨੇ ਜਿੱਥੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਖਿਡਾਰੀਆਂ ਦੇ ਲਈ ਜਿੱਥੇ ਗਰਾਊਂਡ ਦੇ ਪ੍ਰਬੰਧ ਕੀਤੇ ਜਾਣ ਉੱਥੇ ਹੀ ਉਨ੍ਹਾਂ ਨੂੰ ਖੇਡਾਂ ਲਈ ਸਮਾਨ ਵੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਚ ਨੌਜਵਾਨ ਸੂਬੇ ਦੇ ਲਈ ਖੇਡਦੇ ਰਹਿਣ ਅਤੇ ਇਸੇ ਤਰ੍ਹਾਂ ਮੈਡਲ ਲਿਆਉਂਦੇ ਰਹਿਣ। ਅਬੋਹਰ ਪਹੁੰਚਣ 'ਤੇ ਲਖਵਿੰਦਰ ਸਿੰਘ ਦਾ ਸਵਾਗਤ ਕੀਤਾ ਗਿਆ ਤੇ ਇਸ ਮੌਕੇ 'ਤੇ ਡੀਐਸਪੀ ਵਿਭੋਰ ਕੁਮਾਰ ਵੀ ਮੌਜੂਦ ਸਨ ਜਿਨ੍ਹਾਂ ਨੇ ਫੁੱਲਾਂ ਦਾ ਹਾਰ ਲਖਵਿੰਦਰ ਦੇ ਗਲ ਵਿੱਚ ਪਾ ਕੇ ਵਧਾਈ ਦਿੱਤੀ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਆਉਣ ਦੇ ਲਈ ਪ੍ਰੇਰਿਤ ਕੀਤਾ। ਇਹ ਵੀ ਪੜ੍ਹੋ: ਕੀ ਟੀਮ ਇੰਡੀਆ ਇੰਗਲੈਂਡ ਖਿਲਾਫ ਟੀ-20 ਸੀਰੀਜ਼ 'ਚ ਮਿਲੀ ਟੈਸਟ ਹਾਰ ਦਾ ਬਦਲਾ ਲੈ ਸਕੇਗੀ? ਆਪਣੇ ਪੁੱਤਰ ਦੀ ਕਾਮਯਾਬੀ 'ਤੇ ਲਖਵਿੰਦਰ ਦੀ ਮਾਂ ਵੀ ਬੇਹੱਦ ਖੁਸ਼ ਸੀ ਅਤੇ ਉਨ੍ਹਾਂ ਵੱਲੋਂ ਵੀ ਆਪਣੇ ਬੇਟੇ ਨੂੰ ਵਧਾਈ ਦਿੱਤੀ ਗਈ ਅਤੇ ਉਮੀਦ ਕੀਤੀ ਕਿ ਆਉਣ ਵਾਲੀਆਂ ਖੇਡਾਂ 'ਚ ਉਨ੍ਹਾਂ ਦਾ ਪੁੱਤ ਗੋਲਡ ਮੈਡਲ ਲੈ ਕੇ ਆਵੇਗਾ। -PTC News