ਨੀਰਜ ਚੋਪੜਾ ਨੇ ਫਿਨਲੈਂਡ 'ਚ ਲਹਿਰਾਇਆ ਤਿਰੰਗਾ, 86.69 ਮੀਟਰ ਥਰੋਅ ਨਾਲ ਜਿੱਤਿਆ ਸੋਨ ਤਗਮਾ
Neeraj Chopra Gold Medal: ਟੋਕੀਓ ਓਲੰਪਿਕ 2020 ਦੇ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਚਮਤਕਾਰ ਕਰ ਦਿੱਤਾ ਹੈ। ਨੀਰਜ ਚੋਪੜਾ ਨੇ ਸ਼ਨੀਵਾਰ ਨੂੰ ਫਿਨਲੈਂਡ 'ਚ ਚੱਲ ਰਹੀਆਂ ਕੁਓਰਟੇਨ ਖੇਡਾਂ 'ਚ (KuortaneGames2022) ਸੋਨ ਤਮਗਾ ਜਿੱਤਿਆ ਹੈ। ਨੀਰਜ ਚੋਪੜਾ ਨੇ ਇੱਥੇ ਰਿਕਾਰਡ 86.69 ਮੀਟਰ ਦੂਰ ਸੁੱਟਿਆ ਅਤੇ ਕੋਈ ਵੀ ਉਸ ਦੀ ਬਰਾਬਰੀ ਨਹੀਂ ਕਰ ਸਕਿਆ। ਹਾਲ ਹੀ 'ਚ ਨੀਰਜ ਚੋਪੜਾ ਨੇ ਵੀ ਰਾਸ਼ਟਰੀ ਰਿਕਾਰਡ ਬਣਾਇਆ ਹੈ। ਇਸ ਮੁਕਾਬਲੇ ਵਿੱਚ ਹੁਣ ਤੱਕ ਕੋਈ ਹੋਰ ਖਿਡਾਰੀ ਜੈਵਲਿਨ ਨਹੀਂ ਸੁੱਟ ਸਕਿਆ। ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਨੇ ਦੂਜੇ ਮੁਕਾਬਲੇ 'ਚ ਸ਼ਿਰਕਤ ਕੀਤੀ ਸੀ ਅਤੇ ਇਕ ਵਾਰ ਫਿਰ ਤੋਂ ਸੋਨ ਤਮਗਾ ਜਿੱਤ ਲਿਆ ਹੈ। ਇਸ ਤੋਂ ਪਹਿਲਾਂ ਉਸ ਨੇ ਪਾਵੋ ਨੂਰਮੀ ਖੇਡਾਂ ਵਿੱਚ ਹਿੱਸਾ ਲਿਆ ਸੀ, ਜਿੱਥੇ ਉਸ ਨੇ 89.30 ਮੀਟਰ ਦੀ ਦੂਰੀ ਤੋਂ ਜੈਵਲਿਨ ਸੁੱਟ ਕੇ ਆਪਣਾ ਹੀ ਰਿਕਾਰਡ ਤੋੜਿਆ ਅਤੇ ਸਭ ਤੋਂ ਦੂਰ ਦੀ ਥਰੋਅ ਦਾ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ। ਨੀਰਜ ਨੇ ਕੁਆਰਤਾਨੇ ਖੇਡਾਂ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 86.69 ਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਕੋਈ ਸਫਲ ਕੋਸ਼ਿਸ਼ ਕਰਨ ਵਿੱਚ ਅਸਫਲ ਰਿਹਾ। ਉਸ ਦਾ ਦੂਜਾ ਅਤੇ ਤੀਜਾ ਥਰੋਅ ਗਲਤ ਰਿਹਾ ਅਤੇ ਇਸ ਦੌਰਾਨ ਉਹ ਡਿੱਗ ਗਿਆ। ਇਸ ਤੋਂ ਬਾਅਦ ਉਹ ਬਾਕੀ ਥਰੋਅ ਨਹੀਂ ਕਰ ਸਕਿਆ। ਨੀਰਜ ਨੇ ਮੀਂਹ 'ਚ ਆਪਣੀ ਪਹਿਲੀ ਕੋਸ਼ਿਸ਼ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਉਸ ਦੀ ਦੂਜੀ ਕੋਸ਼ਿਸ਼ ਅਸਫਲ ਰਹੀ ਅਤੇ ਉਹ ਤੀਜੀ ਕੋਸ਼ਿਸ਼ 'ਚ ਫਿਸਲ ਗਿਆ। ਇਸ ਤੋਂ ਬਾਅਦ ਉਸ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ, ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ। ਵਾਲਕੋਟ ਨੀਰਜ ਤੋਂ ਬਾਅਦ ਦੂਜੇ ਸਥਾਨ 'ਤੇ ਰਿਹਾ, ਜਿਸ ਨੇ 86.64 ਮੀਟਰ ਦੂਰ ਜੈਵਲਿਨ ਸੁੱਟਿਆ। 84.75 ਮੀਟਰ ਤੋਂ ਜੈਵਲਿਨ ਸੁੱਟਣ ਵਾਲੇ ਪੀਟਰਸ ਤੀਜੇ ਸਥਾਨ 'ਤੇ ਰਹੇ। ਨੀਰਜ ਹੁਣ 30 ਜੂਨ ਨੂੰ ਡਾਇਮੰਡ ਲੀਗ ਦੇ ਸਟਾਕਹੋਮ ਲੇਗ ਵਿੱਚ ਹਿੱਸਾ ਲਵੇਗਾ।
ਇਹ ਵੀ ਪੜ੍ਹੋ : ਕਾਬੁਲ ਦੇ ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ 'ਤੇ ਦਹਿਸ਼ਤਗਰਦਾਂ ਵੱਲੋਂ ਹਮਲਾ ਨੀਰਜ ਚੋਪੜਾ ਲਈ ਇਹ ਗੇਮ ਬਹੁਤ ਮੁਸ਼ਕਲ ਸੀ, ਕਿਉਂਕਿ ਪੂਰੇ ਈਵੈਂਟ ਦੌਰਾਨ ਮੀਂਹ ਪਿਆ। ਉਹ ਵੀ ਤਿਲਕਣ ਕਾਰਨ ਡਿੱਗ ਪਿਆ ਪਰ 24 ਸਾਲਾ ਨੀਰਜ ਚੋਪੜਾ ਨੇ ਨਹੀਂ ਹਿੱਲਿਆ ਅਤੇ ਸੋਨ ਤਗਮਾ ਜਿੱਤ ਲਿਆ। ਟੋਕੀਓ ਓਲੰਪਿਕ ਤੋਂ ਬਾਅਦ ਇਹ ਪਹਿਲਾ ਇਵੈਂਟ ਹੈ ਜਦੋਂ ਨੀਰਜ ਨੇ ਕਿਸੇ ਖੇਡ 'ਚ ਸੋਨ ਤਮਗਾ ਹਾਸਲ ਕੀਤਾ ਹੈ। -PTC NewsGold for Neeraj ! He’s done it again, what an incredible champion ! • Best throw of 86.69m in his 1st attempt at the #KuortaneGames2022 @Neeraj_chopra1 clinches the top spot and goes on to win his 1st ?of the season BRILLIANT ?? pic.twitter.com/cxyrAsW7x7 — Anurag Thakur (@ianuragthakur) June 18, 2022