ਬੇਅਦਬੀ ਦੀ ਸਾਜਿਸ਼ ਰਚਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੋਵੇ ਨਾਰਕੋ ਟੈਸਟ : ਬਿਕਰਮ ਸਿੰਘ ਮਜੀਠੀਆ
ਅੰਮ੍ਰਿਤਸਰ : ਕੁੰਵਰ ਵਿਜੇ ਪ੍ਰਤਾਪ ਦੇ 'ਆਪ' 'ਚ ਸ਼ਾਮਿਲ ਹੋਣ 'ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਦਾ ਅੱਜ ਸਭ ਤੋਂ ਕਾਲਾ ਦਿਨ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੱਕ ਅਫਸਰ ਜਿਸ ਨੇ ਸੰਵਿਧਾਨ ਦੀ ਸਹੁੰ ਖਾਧੀ ਸੀ ਪਰ ਉਸ ਨੇ ਪੱਖਪਾਤੀ ਜਾਂਚ ਕੀਤੀ ਹੈ। ਆਈ.ਪੀ.ਐਸ ਤੇ ਯੂ.ਪੀ.ਐਸ. ਸੀ ਸਿਸਟਮ 'ਤੇ ਕਾਲਾ ਧੱਬਾ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਜਾਂਚ ਕਰਨ ਵਾਲੇ ਜਿਸ ਅਫ਼ਸਰ 'ਤੇ ਦੁਨੀਆ ਭਰ 'ਚ ਨਾਨਕ ਨਾਮ ਲੇਵਾ ਦੀਆਂ ਅੱਖਾਂ ਟਿਕੀਆਂ ਹੋਣ ਪਰ ਉਸ ਅਫ਼ਸਰ ਨੇ ਉਸ ਦਾ ਸਿਆਸੀ ਲਾਹਾ ਲੈਣ ਲਈ ਪੱਖਪਾਤੀ ਜਾਂਚ ਕੀਤੀ ਹੈ।
[caption id="attachment_508687" align="aligncenter" width="700"]
ਬੇਅਦਬੀ ਦੀ ਸਾਜਿਸ਼ ਰਚਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੋਵੇ ਨਾਰਕੋ ਟੈਸਟ : ਬਿਕਰਮ ਸਿੰਘ ਮਜੀਠੀਆ[/caption]
ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਘਰ ਬੈਠੇ ਇੰਝ ਬਣਾਓ ਰਾਸ਼ਨ ਕਾਰਡ
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਅਤੇ ਗਾਂਧੀ ਪਰਿਵਾਰ ਦੀ ਮਿਲੀ ਭੁਗਤ ਦਾ ਪ੍ਰਤੱਖ ਪ੍ਰਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ3 ਐਮ.ਐਲ.ਏ ਆਪ ਤੋਂ ਵੱਖ ਹੋ ਕੇ ਪਾਰਟੀ ਬਣਾ ਕੇ ਚੋਣ ਲੜੇ, ਫੇਰ ਵਾਪਿਸ ਆਏ। ਉਨ੍ਹਾਂ ਕਿਹਾਬੇਅਦਬੀ ਦੀ ਜਾਂਚ ਨੂੰ ਗਾਂਧੀ ਪਰਿਵਾਰ ਚਲਾ ਰਿਹਾ ਸੀ। ਮਾਨਯੋਗ ਪੰਜਾਬ -ਹਰਿਆਣਾ ਹਾਈਕੋਰਟ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਰਾਜਸੀ ਮੰਤਵ ਨਾਲ ਟੀ.ਵੀ ਚੈਨਲਜ ਨੂੰ ਇੰਟਰਵਿਊ ਦਿੰਦੇ ਸਨ ,ਜੋ ਉਨ੍ਹਾਂ ਦੀ ਡਿਊਟੀ ਦਾ ਹਿੱਸਾ ਨਹੀਂ ਸੀ ਅਤੇ 24 ਅਪ੍ਰੈਲ ਨੂੰ ਹਾਈਕੋਰਟ ਨੇ ਜੋ ਕਿਹਾ ਅੱਜ ਉਹ ਸੱਚ ਸਾਬਿਤ ਹੋ ਗਿਆ ਹੈ। ਕੁੰਵਰ ਵਿਜੇਪ੍ਰਤਾਪ ਨੇ ਸਵੈ ਇੱਛਕ ਰਿਟਾਇਰਮੈਂਟ ਲਈ ਸਾਰੇ ਲਾਭ ਲਏ ਹਨ।
[caption id="attachment_508685" align="aligncenter" width="700"]
ਬੇਅਦਬੀ ਦੀ ਸਾਜਿਸ਼ ਰਚਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੋਵੇ ਨਾਰਕੋ ਟੈਸਟ : ਬਿਕਰਮ ਸਿੰਘ ਮਜੀਠੀਆ[/caption]
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਅੱਜ ਇਕ ਫ਼ਿਲਮ ਡਾਇਰੈਕਟਰ ਵਾਂਗ ਕੁੰਵਰ ਵਿਜੇਪ੍ਰਤਾਪ ਨੂੰ ਆਪ ਪਾਰਟੀ 'ਚ ਸ਼ਾਮਿਲ ਕਰਨ ਆਏ ਸਨ। ਹਾਈਕੋਰਟ ਵੱਲੋਂ ਪੁਲਿਸ ਰਾਜਸੀ ਅਤੇ ਧਾਰਮਿਕ ਨੈਟਵਰਕ ਦੀ ਕਹੀ ਗੱਲ ਸੀ ,ਅੱਜ ਸੱਚ ਹੋ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਪੁਜੀਸ਼ਨ ਦੀ ਦੁਰਵਰਤੋਂ ਕੀਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਾਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਦੋਸ਼ ਤਹਿਤ ਕੁੰਵਰ ਵਿਜੇ ਪ੍ਰਤਾਪ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
[caption id="attachment_508686" align="aligncenter" width="700"]
ਬੇਅਦਬੀ ਦੀ ਸਾਜਿਸ਼ ਰਚਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੋਵੇ ਨਾਰਕੋ ਟੈਸਟ : ਬਿਕਰਮ ਸਿੰਘ ਮਜੀਠੀਆ[/caption]
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਇਕ ਸ਼ਬਦ ਵੀ ਕੈਪਟਨ ਸਾਹਿਬ ਦੇ ਖਿਲਾਫ਼ ਨਹੀਂ ਬੋਲਿਆ , ਕਾਂਗਰਸ -ਆਪ ਦੇ ਗਠਜੋੜ ਦੀ ਨਿਸ਼ਾਨੀ ਹੈ। ਕੇਜਰੀਵਾਲ ਨੇ ਨਾ ਨੌਕਰੀਆਂ ਦਾ ਅਤੇ ਨਾ ਕਿਸਾਨੀ ਸੰਘਰਸ਼ ਦਾ ਕੋਈ ਜ਼ਿਕਰ ਕੀਤਾ। ਕੇਜਰੀਵਾਲ ਨੇਪੰਜਾਬ 'ਚ ਸਿੱਖ ਚਿਹਰਾ ਮੁੱਖ ਮੰਤਰੀ ਬਨਾਉਣ ਦਾ ਐਲਾਨ ਕੀਤਾ ਪਰ ਦਿੱਲੀ 'ਚ ਕੋਈ ਸਿੱਖ ਚਿਹਰਾ ਨਹੀਂ ਮਿਲਿਆ।ਕੇਜਰੀਵਾਲ ਨੇ ਆਪਣੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ 'ਤੇ ਲੱਗੇ ਵੱਡੇ ਇਲਜਾਮਾਂ ਦਾ ਕੋਈ ਜ਼ਿਕਰ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਕੁੰਵਰ ਵਿਜੇ ਪ੍ਰਤਾਪ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬੇਅਦਬੀ ਦੀ ਸਾਜਿਸ਼ ਰਚਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਰਕੋ ਟੈਸਟ ਹੋਣਾ ਚਾਹੀਦਾ ਹੈ।
[caption id="attachment_508685" align="aligncenter" width="700"]
ਬੇਅਦਬੀ ਦੀ ਸਾਜਿਸ਼ ਰਚਣ ਲਈ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਹੋਵੇ ਨਾਰਕੋ ਟੈਸਟ : ਬਿਕਰਮ ਸਿੰਘ ਮਜੀਠੀਆ[/caption]
ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ
ਇਸ ਦੇ ਨਾਲ ਹੀਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੋਰੋਨਾ ਕਾਲ 'ਚ ਦਿੱਲੀ 'ਚ ਕੇਜਰੀਵਾਲ ਦੀਆਂ ਸਿਹਤ ਸਹੂਲਤਾਂ ਦੀ ਪੋਲ ਖੁੱਲੀ ਹੈ। ਆਪ ਦੇ ਵਿਧਾਇਕ ਜਰਨੈਲ ਸਿੰਘ ਨੇ ਆਕਸੀਜਨ ਅਤੇ ਹਸਪਤਾਲ 'ਚ ਬੈੱਡ ਲਈ ਟਵੀਟ ਕੀਤਾ ਸੀ। ਜਨਵਰੀ 2020 ਤੋਂ ਜਨਵਰੀ 2021 ਤੱਕ 177.18 ਕਰੋੜ ਰੁਪਏ ਇਸ਼ਤਿਹਾਰਾਂ 'ਤੇ ਖਰਚੇ ਹਨ। ਨਵਜੋਤ ਸਿੱਧੂ 'ਤੇ ਵਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਲਈ 2016 ਤੱਕ ਬਾਦਲ ਸਾਹਿਬ ਅਤੇ ਜੇਤਲੀ ਜੀ ਭਾਪਾ ਜੀ ਸਨ , ਫ਼ਿਰ 2017 'ਚ ਕੈਪਟਨ ਭਾਪਾਬਣਿਆ। ਉਨ੍ਹਾਂ ਕਿਹਾ ਕਿ ਨੌਕਰੀਆਂ ਸ਼ਹੀਦਾਂ ਦੇ ਪਰਿਵਾਰਾਂ ਜਾਂ ਖਿਡਾਰੀਆਂ ਨੂੰ ਮਿਲਣੀਆਂ ਚਾਹੀਦੀਆਂ ਸਨਪਰ ਨੌਕਰੀਆਂ ਅਮੀਰ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਗਈਆਂ ਹਨ।
-PTCNews