Mon, Jan 20, 2025
Whatsapp

ਕੁਲਯੁੱਗੀ ਮਾਂ ਨੇ ਆਪਣੇ ਰਾਜ਼ ਛੁਪਾਉਣ ਲਈ ਪੁੱਤ ਦੀ ਕੀਤੀ ਹੱਤਿਆ

Reported by:  PTC News Desk  Edited by:  Ravinder Singh -- March 30th 2022 01:33 PM
ਕੁਲਯੁੱਗੀ ਮਾਂ ਨੇ ਆਪਣੇ ਰਾਜ਼ ਛੁਪਾਉਣ ਲਈ ਪੁੱਤ ਦੀ ਕੀਤੀ ਹੱਤਿਆ

ਕੁਲਯੁੱਗੀ ਮਾਂ ਨੇ ਆਪਣੇ ਰਾਜ਼ ਛੁਪਾਉਣ ਲਈ ਪੁੱਤ ਦੀ ਕੀਤੀ ਹੱਤਿਆ

ਯਮੁਨਾਨਗਰ : ਔਲਾਦ ਨੂੰ ਪਾਉਣ ਲਈ ਇਕ ਮਾਂ ਨੇ 9 ਮਹੀਨੇ ਦੀ ਉਡੀਕ ਕੀਤੀ। ਉਸ ਮਾਂ ਨੇ ਆਪਣੇ ਬੇਟੇ ਨੂੰ ਮਾਤ ਦੇ ਘਾਟ ਉਤਾਰਨ ਲਈ ਚੰਦ ਮਿੰਟ ਵੀ ਨਹੀਂ ਲਗਾਏ। ਕੁਲਯੁੱਗੀ ਮਾਂ ਨੇ ਰਾਜ਼ ਛੁਪਾਉਣ ਲਈ ਪਹਿਲਾਂ ਬੇਟੇ ਨੂੰ ਜ਼ਹਿਰ ਦਿੱਤਾ ਤੇ ਫਿਰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕੁਲਯੁੱਗੀ ਮਾਂ ਨੇ ਆਪਣੇ ਰਾਜ਼ ਛੁਪਾਉਣ ਲਈ ਪੁੱਤ ਦੀ ਕੀਤੀ ਹੱਤਿਆਫਿਲਹਾਲ ਪੁਲਿਸ ਨੇ ਮਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। ਯਮੁਨਾਨਗਰਾ ਦੇ ਕਸਬਾ ਛਦਰੌਲੀ ਦੇ ਪਿੰਡ ਜੈਅਘਰੀ ਵਾਸੀ ਬਬਲੀ ਜਿਸ ਨੇ ਆਪਣੀ ਕੁੱਖ ਤੋਂ ਬੇਟੇ ਨੂੰ ਜਨਮ ਦੇਣ ਲਈ 9 ਮਹੀਨੇ ਦੀ ਉਡੀਕ ਕੀਤੀ। ਹੁਣ ਉਹ ਬੇਟਾ ਸੱਤ ਸਾਲ ਦਾ ਹੋ ਗਿਆ ਸੀ। ਬੇਟਾ ਪੈਦਾ ਹੋਣ ਤੋਂ ਬਾਅਦ ਮਾਂ ਨੇ ਇਸਦਾ ਨਾਮ ਵੀ ਬੜੇ ਹੀ ਸ਼ੌਂਕ ਨਾਲ ਕਨ੍ਹੱਈਆ ਰੱਖਿਆ ਸੀ ਪਰ ਬੇਟਾ ਵੱਡਾ ਹੋਣ ਤੋਂ ਬਾਅਧ ਵੀ ਮਾਂ ਬੇਟੇ ਦੇ ਸਾਹਮਣੇ ਹੀ ਗ਼ੈਰ ਪੁਰਸ਼ਾਂ ਨਾਲ ਮਿਲਦੀ-ਜੁਲਦੀ ਸੀ ਅਤੇ ਬੇਟਾ ਇਸ ਪੂਰੀ ਗੱਲ ਨੂੰ ਘਰ ਉਤੇ ਆ ਕੇ ਦੱਸ ਦਿੰਦਾ ਸੀ। ਕੁਲਯੁੱਗੀ ਮਾਂ ਨੇ ਆਪਣੇ ਰਾਜ਼ ਛੁਪਾਉਣ ਲਈ ਪੁੱਤ ਦੀ ਕੀਤੀ ਹੱਤਿਆਹਾਲਾਂਕਿ ਇਸ ਤੋਂ ਪਹਿਲਾਂ ਵੀ ਬਬਲੀ ਨੇ ਆਪਣੇ ਬੇਟੇ ਦੀ ਕਾਫੀ ਕੁੱਟਾਰ ਕੀਤੀ ਸੀ ਪਰ ਮੰਗਲਵਾਰ ਨੂੰ ਬਬਲੀ ਆਪਣੇ ਬੇਟੇ ਕਨ੍ਹੱਈਆ ਨੂੰ ਲੈ ਕੇ ਪੰਚਕੂਲਾ ਗਈ ਸੀ। ਘਰ ਤੋਂ ਤਾਂ ਬਬਲੀ ਦਵਾਈ ਲਣ ਗਈ ਸੀ ਪਰ ਉਥੇ ਜਾ ਕੇ ਕਿਸੇ ਅਣਜਾਣ ਵਿਅਕਤੀ ਨੂੰ ਮਿਲੀ ਸੀ, ਜਿਸ ਦੀ ਪੂਰੀ ਕਹਾਣੀ ਲੜਕੇ ਨੇ ਘਰ ਕੇ ਦੱਸ ਦਿੱਤੀ ਜੋ ਕਿ ਮਾਂ ਨੂੰ ਰਾਸ ਨਹੀਂ ਆਈ। ਗੁੱਸੇ ਵਿੱਚ ਆ ਕੇ ਕਨ੍ਹੱਈਆ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ ਅਤੇ ਬੇਟੇ ਦੀ ਤਬੀਅਤ ਵਿਗੜਦੀ ਦੇਖ ਉਸ ਦਾ ਗਲਾ ਘੁੱਟ ਕੇ ਉਸ ਨੰ ਮੌਤ ਦੇ ਘਾਟ ਉਤਾਰ ਦਿੱਤਾ। ਕੁਲਯੁੱਗੀ ਮਾਂ ਨੇ ਆਪਣੇ ਰਾਜ਼ ਛੁਪਾਉਣ ਲਈ ਪੁੱਤ ਦੀ ਕੀਤੀ ਹੱਤਿਆ ਇਸ ਮਾਮਲੇ ਦੀ ਜਾਣਕਾਰੀ ਜਦ ਕਨ੍ਹੱਈਆ ਦੇ ਪਿਤਾ ਰਣਬੀਰ ਸਿੰਘ ਨੂੰ ਲੱਗੀ ਤਾਂ ਉਹ ਆਪਣੇ ਬੇਟੇ ਦੀ ਲਾਸ਼ ਨੂੰ ਉਠਾ ਕੇ ਸਿਵਲ ਹਸਪਤਾਲ ਦੇ ਟਰਾਮਾ ਸੈਂਟਰ ਵਿੱਚ ਪੁੱਜ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਤਾ ਲੱਗ ਉਤੇ ਪਿਤਾ ਆਪਣੇ ਬੇਟੇ ਨੂੰ ਲੈ ਕੇ ਹਸਪਤਾਲ ਪੁੱਜਿਆ ਤਾਂ ਮਾ ਵੀ ਪਿੱਛੇ-ਪਿੱਛੇ ਹਸਪਤਾਲ ਵਿੱਚ ਪੁੱਜ ਗਈ ਤਾਂ ਉਹ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉਤੇ ਹੀ ਪੁੱਜ ਗਈ ਹਾਲਾਂਕਿ ਪੁਲਿਸ ਨੂੰ ਦੇਖਦੇ ਹੋਏ ਹੀ ਮਾਂ ਬੇਹੋਸ਼ ਹੋ ਗਈ, ਜਿਸ ਨੂੰ ਹੁਣ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ। ਪੁਲਿਸ ਨੇ ਮੁਲਜ਼ਮ ਔਰਤ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਵਿੱਚ ਜੁੱਟ ਗਈ ਹੈ। ਇਹ ਵੀ ਪੜ੍ਹੋ : ਕੇਂਦਰ ਦਾ ਪੰਜਾਬ ਨਾਲ ਮਤਰੇਏ ਪੁੱਤ ਵਾਲਾ ਵਿਵਹਾਰ, ਪੰਜਾਬ ਨੂੰ ਨਹੀਂ ਮਿਲੇਗੀ ‘ਅਣਐਲੋਕੇਟਿਡ ਪੂਲ’ ਬਿਜਲੀ


Top News view more...

Latest News view more...

PTC NETWORK