Fri, Dec 27, 2024
Whatsapp

ਜਾਣੋ ਕਿਵੇਂ ਕੌਟਕਪੁਰਾ ਸ਼ਹਿਰ ਦੇ ਇਸ ਨੌਜਵਾਨ ਨੇ ਕੀਤਾ ਨਾਮ ਰੌਸ਼ਨ

Reported by:  PTC News Desk  Edited by:  Jagroop Kaur -- February 03rd 2021 09:13 PM -- Updated: February 03rd 2021 09:17 PM
ਜਾਣੋ ਕਿਵੇਂ ਕੌਟਕਪੁਰਾ ਸ਼ਹਿਰ ਦੇ ਇਸ ਨੌਜਵਾਨ ਨੇ ਕੀਤਾ ਨਾਮ ਰੌਸ਼ਨ

ਜਾਣੋ ਕਿਵੇਂ ਕੌਟਕਪੁਰਾ ਸ਼ਹਿਰ ਦੇ ਇਸ ਨੌਜਵਾਨ ਨੇ ਕੀਤਾ ਨਾਮ ਰੌਸ਼ਨ

ਜ਼ਿੰਦਗੀ 'ਚ ਕੁਝ ਕਰ ਗੁਜ਼ਰਨ ਦੀ ਚਾਹ ਹੋਵੇ ਤਾਂ ਜ਼ਰੂਰੀ ਨਹੀਂ ਕਿ ਇਨਸਾਨ ਕੋਲ ਪੈਸੇ ਤੇ ਵੱਡੇ ਘਰ 'ਚ ਜਨਮ ਲੈਕੇ ਹੀ ਕੁਝ ਹਾਸਿਲ ਹੋ ਸਕਦਾ ਹੈ ,ਜ਼ਿੰਦਗੀ ਦਾ ਵੱਡਾ ਮੁਕਾਮ ਤੁਹਾਨੂੰ ਆਪਣੀ ਕਦੀ ਮਿਹਨਤ ਨਾਲ ਹੀ ਹਾਸਿਲ ਹੋਵੇਗਾ , ਫਿਰ ਚਾਹੇ ਤੁਸੀਂ ਸਧਾਰਨ ਪਰਿਵਾਰ 'ਚ ਜਨਮ ਲਿਆ ਹੋਵੇ। ਜਾ ਫਿਰ ਕਿਸੇ ਗਰੀਬ ਘਰ 'ਚ , ਜਰੂਰੀ ਹੈ ਤੁਹਾਡੀ ਲਗਨ , ਇਸ ਨੂੰ ਸਾਬਿਤ ਕੀਤਾ ਹੈ ਕੁਲਦੀਪ ਸਿੰਘ ਗਿੱਲ ਨੇ , ਜੋ ਕਿ ਆਪਣੀ ਸਖ਼ਤ ਮਿਹਨਤ ਤੇ ਲਗਨ ਸਦਕਾ ਪੀ.ਸੀ. ਐੱਸ ਜ਼ੁਡੀਸ਼ੀਅਲ ਪ੍ਰੀਖਿਆ ਪਾਸ ਕਰਕੇ ਜੱਜ ਬਣੇ ਹਨ। 7 Reasons to Study Law ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ ਕੁਲਦੀਪ ਨੇ ਕੋਟਕਪੂਰਾ ਸ਼ਹਿਰ ਦਾ ਨਾਮ ਤਾਂ ਰੋਸ਼ਨ ਕੀਤਾ ਹੀ ਹੈ, ਨਾਲ ਹੀ ਮਿਸਾਲ ਪੈਦਾ ਕੀਤੀ ਹੈ ਕਿ ਜਦ ਨਿਸ਼ਾਨੇ ਉੱਚੇ ਰੱਖੇ ਹੋਣ ਤਦ ਵੱਡੀਆਂ-ਵੱਡੀਆਂ ਮੁਸ਼ਕਲਾਂ ਵੀ ਸਾਡੇ ਜਜ਼ਬੇ ਅੱਗੇ ਬੌਣੀਆਂ ਬਣ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ ਕੋਟਕਪੂਰਾ ਦੇ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਹਰਨੇਕ ਸਿੰਘ ਦੇ ਘਰ ਜਨਮ ਲੈਣ ਵਾਲੇ ਕੁਲਦੀਪ ਸਿੰਘ ਗਿੱਲ ਨੇ ਆਪਣੀ ਮੁੱਢਲੀ ਪੜ੍ਹਾਈ ਕਿਲ੍ਹੇ ਵਾਲੇ ਸਰਕਾਰੀ ਸਕੂਲ 'ਚ ਹਾਸਲ ਕੀਤੀ ਪਰ ਘਰੇਲੂ ਹਾਲਾਤ ਸਾਜ਼ਗਾਰ ਨਾ ਹੋਣ ਕਰਕੇ ਨੌਵੀਂ ਤੋਂ ਬਾਰਵੀਂ ਕਲਾਸ ਤੱਕ ਦੀ ਸਿੱਖਿਆ ਘਰ ਰਹਿ ਕੇ ਹੀ ਹਾਸਲ ਕੀਤੀ।5 Critical Things to Consider Before Studying Law - Florida Independent ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ ‘ਚ ਹੋਵੇਗਾ ਚੱਕਾ ਜਾਮ ਪੜ੍ਹਾਈ ਦੇ ਨਾਲ ਨਾਲ ਕੁਲਦੀਪ ਨੇ ਦੁਕਾਨ 'ਤੇ ਨੌਕਰੀ ਵੀ ਕੀਤੀ ਅਤੇ ਕਈ ਵਾਰ ਆਪਣੇ ਪਿਤਾ ਜੀ ਨਾਲ ਮਜ਼ਦੂਰੀ ਵੀ ਕਰਨੀ ਪਈ, ਪਰ ਕੁਲਦੀਪ ਸਿੰਘ ਨੇ ਸੰਘਰਸ਼ ਜਾਰੀ ਰੱਖਦਿਆਂ ਅਗਲੀ ਪੜਾਈ ਬਰਜਿੰਦਰਾ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਤੋਂ ਕਰਨ ਉਪਰੰਤ ਲਗਭਗ ਢਾਈ ਸਾਲ ਪ੍ਰੈਕਟਿਸ ਕੀਤੀ ਅਤੇ ਪੀਸੀਐੱਸ (ਜ) ਦੇ 2019-20 ਸੈਸ਼ਨ ਦੌਰਾਨ ਪ੍ਰੀਖਿਆ ਦਿੱਤੀ ਜਿਸਦਾ ਨਤੀਜਾ 1ਫਰਵਰੀ 2021 ਨੂੰ ਐਲਾਨਿਆ ਗਿਆ ਜਿਸ ਚ ਕੁਲਦੀਪ ਸਿੰਘ ਜੁਡੀਸ਼ੀਅਲ ਪ੍ਰੀਖਿਆ ਪਾਸ ਕਰਨ ਉਪਰੰਤ ਇਸ ਸਨਮਾਨਯੋਗ ਪਦਵੀ ਲਈ ਚੁਣੇ ਗਏ|

ਕੁਲਦੀਪ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਸ਼ਹਿਰ ਨਿਵਾਸੀਆਂ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਚਲਦਿਆਂ ਮਿਥੀ ਹੋਈ ਮੰਜ਼ਿਲ ਜਰੂਰ ਹਾਸਲ ਕੀਤੀ ਜਾ ਸਕਦੀ ਹੈ, ਉਹਨਾਂ ਉਮੀਦ ਜ਼ਾਹਰ ਕੀਤੀ ਕਿ ਜਿਸ ਤਰਾਂ ਕੁਲਦੀਪ ਨੇ ਪਹਿਲਾਂ ਸਖਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ |

Top News view more...

Latest News view more...

PTC NETWORK