ਸੰਘਣੀ ਧੁੰਦ ਨੇ ਹੁਣ ਤੱਕ ਲਈਆਂ ਕਿੰਨ੍ਹੀਆਂ ਜਾਨਾਂ, ਜਾਣੋ!!
ਠੰਢ ਦੇ ਸ਼ੁਰੂ ਹੁੰਦਿਆਂ ਹੀ ਸੰਘਣੀ ਧੁੰਦ ਦਾ ਕਹਿਰ ਵੀ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਪੰਜਾਬ 'ਚ 6 ਹਾਦਸਿਆਂ 'ਚ 5 ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਟਿਆਲਾ, ਸੰਗਰੂਰ, ਖੰਨਾ ਤੇ ਲੁਧਿਆਣਾ 'ਚ ਵਾਪਰੇ ਇਹਨਾਂ ਹਾਦਸਿਆਂ 'ਚ ਤਕਰੀਬਨ 45 ਲੋਕ ਜ਼ਖ਼ਮੀ ਹੋਏ ਹਨ।ਸੰਘਣੀ ਧੁੰਦ ਕਰਕੇ ਸੰਗਰੂਰ 'ਚ ਕਰੀਬ ਦਰਜਨ ਗੱਡੀਆਂ ਦੇ ਟਰਰਾਉਣ ਦੇ ਕਾਰਨ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਉਥੇ ਇਸ ਹਾਦੇ ਨੇ 10 ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ। ਪਟਿਆਲਾ 'ਚ ਪੈ ਰਹੀ ਧੁੰਦ ਕਰਕੇ ਨੇ 2 ਸੜਕੀ ਹਾਦਸਿਆਂ 'ਚ 4 ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ ਅਤੇ ਜ਼ਖ਼ਮੀਆਂ ਨੂੰ ਸਮਾਣਾ ਦੇ ਹਸਪਤਾਲ 'ਚ ਦਾਖਿਲ ਕਰਾਇਆ ਗਿਆ ਹੈ। ਓਧਰ ਸ਼ਹਿਰ ਲੁਧਿਆਣਾ ਦੇ ਗ੍ਰੀਨ ਲੈਂਡ ਸਕੂਲ ਨੇੜੇ ਵੀ ਧੁੰਦ ਕਾਰਨ ਸੜਕ ਹਾਦਸਾ ਵਾਪਰਿਆ, ਜਿਸ 'ਚ ਪੈਦਲ ਚਲ ਰਹੀ ਮਹਿਲਾ ਤੇ ਬੱਚੇ ਨੂੰ ਗੱਡੀ ਨੇ ਦਰੜ ਦਿੱਤਾ। ਇਸ ਹਾਦਸੇ 'ਚ ਮਾਂ ਦੀ ਮੌਤ ਹੋ ਗਈ ਜਦਕਿ ਤੇ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸ਼ਹਿਰ ਖੰਨਾ 'ਚ ਧੁੰਦ ਕਰਕੇ ਦੋ ਸੜਕੀ ਹਾਦਸੇ ਵਾਪਰੇ ਹਨ, ਜਿਹਨਾਂ 'ਚ 3 ਦੀ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਹੈ ਅਤੇ 31 ਲੋਕ ਇਹਨਾਂ ਹਾਦਸਿਆਂ ਕਾਰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਦੱਸ ਦੇਈਏ ਕਿ ਪਹਿਲਾ ਜੀਟੀ ਰੋਡ 'ਤੇ ਭੱਟੀਆਂ-ਗਗੜਮਾਜਰਾ ਕੋਲ ਭਿੜ੍ਹੀਆਂ ਕਈ ਗੱਡੀਆਂ ਨੇ 2 ਦੀ ਜਾਨ ਲੈ ਲਈ ਜਦਕਿ 6 ਤੋਂ ਵੱਧ ਨੂੰ ਜਖ਼ਮੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਖੰਨਾ-ਬੀਜਾ ਰੋਡ 'ਤੇ ਕਰੀਬ 3 ਦਰਜਨ ਗੱਡੀਆਂ ਦੇ ਆਪਸ 'ਚ ਟਕਰਾਉਣ ਨਾਲ 1 ਵਿਅਕਤੀ ਦੀ ਮੌਤ ਹੋ ਈ ਜਦਕਿ ਕਰੀਬ 20 ਤੋਂ 25 ਵਿਅਕਤੀ ਜ਼ਖਮੀ ਹੋ ਗਏ ਸਨ। —PTC News