ਜਾਣੋ ਕੌਣ ਹੈ ਕਾਰੀਗਰ ਤੋਂ ਅਪਰਾਧ ਦੀ ਦੁਨੀਆਂ 'ਚ ਗਿਆ ਮਨਪ੍ਰੀਤ ਉਰਫ ਮਨੂੰ ਕੁੱਸਾ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਨੇੜਲੇ ਪਿੰਡ ਭਕਨਾ ਦੇ ਵਿੱਚ ਪੁਲਿਸ ਐਨਕਾਂਊਟਰ 'ਚ ਮਾਰੇ ਗਏ 2 ਗੈਂਗਸਟਰਾਂ 'ਚ ਇੱਕ ਮਨਪ੍ਰੀਤ ਉਰਫ ਮਨੂੰ ਕੁੱਸਾ ਸੀ। ਮਨੂੰ ਕੁੱਸਾ ਦਾ ਨਾਮ ਚਰਚਾ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਆਇਆ। ਮੂਸੇਵਾਲਾ ਕਤਲ ਦੇ ਵਿੱਚ ਮਨੂੰ ਕੁੱਸਾ ਦਾ ਨਾਮ ਆਉਣ ਤੋਂ ਮਨੂੰ ਨੂੰ ਜਾਨਣ ਵਾਲੇ ਲੋਕ ਵੀ ਹੈਰਾਨ ਸੀ। ਹੈਰਾਨਗੀ ਹੋਵੇ ਵੀ ਕਿਉ ਨਾ ਇੱਕ ਸਮੇਂ ਆਪਣੇ ਹੱਥਾਂ 'ਚ ਔਜਾਰ ਲੈ ਕੇ ਪਿੰਡ 'ਚ ਲੱਕੜੀ ਦਾ ਕੰਮ ਕਰਨ ਵਾਲਾ ਮਨੂੰ ਕਾਰੀਗਰ ਤੋਂ ਕਦੋਂ ਅਪਰਾਧ ਦੀ ਦੁਨੀਆਂ 'ਚ ਚਲਾ ਗਿਆ, ਕਿਸੇ ਨੂੰ ਕੋਈ ਪਤਾ ਨਹੀ ਸੀ।
ਹੁਣ ਮਨੂੰ ਦੇ ਹੱਥ ਔਜਾਰ ਨਹੀਂ ਹਥਿਆਰ ਸੀ। ਲੱਕੜੀ ਨੂੰ ਤਰਾਸ਼ਣ ਵਾਲਾ ਮਨੂੰ ਖੁਦ ਹੀ ਤਰਾਸ਼ਿਆ ਜਾ ਚੁੱਕਾ ਸੀ। ਅਪਰਾਧ ਜਗਤ ਦਾ ਹਿੱਸਾ ਬਣੇ ਲੋਕਾਂ ਨੇ ਮਨੂੰ ਅਜਿਹਾ ਤਰਾਸ਼ਿਆ ਕਿ ਮਨੂੰ ਲੱਕੜ 'ਚ ਕਿੱਲ ਠੋਕਣਾ ਭੁੱਲ ਲੋਕਾਂ ਦੀ ਹਿੱਕ 'ਚ ਗੋਲੀ ਠੋਕਣ ਦੇ ਕੰਮ 'ਚ ਤਜਰਬਾ ਕਰ ਚੁੱਕਾ ਸੀ। ਮਨੂੰ ਦਾ ਪਿੰਡ ਕੁੱਸਾ ਮੋਗਾ ਜ਼ਿਲ੍ਹੇ ਦੇ ਥਾਣਾ ਬੱਧਨੀ ਕਲਾਂ ਦਾ ਹਿੱਸਾ ਹੈ। ਇਸ ਵੇਲੇ ਪਿੰਡ 'ਚ ਸਨਾਟਾ ਹੈ ਜਿਹੜੇ ਲੋਕਾਂ ਨੇ ਮਨੂੰ ਨੂੰ ਬੇਹੱਦ ਸ਼ਰੀਫ ਮੁੰਡੇ ਦੇ ਰੂਪ 'ਚ ਵੇਖਿਆ ਉਹਨਾਂ ਨੂੰ ਹੁਣ ਗੈਗਸਟਰ ਨਾਮ ਸੁਣਕੇ ਹੈਰਾਨੀ ਹੈ। ਮਨੂੰ ਤੋਂ ਮਨੂੰ ਕੁੱਸਾ 'ਚ ਬਦਲਣ 'ਚ ਦੇਰ ਨਹੀਂ ਲੱਗੀ।
ਇਹ ਵੀ ਪੜ੍ਹੋ: Presidential Election Result 2022: ਵੋਟਾਂ ਦੀ ਹੋਵੇਗੀ ਗਿਣਤੀ, ਦੇਸ਼ ਦਾ 15ਵਾਂ ਰਾਸ਼ਟਰਪਤੀ ਕੌਣ ਬਣੇਗਾ
ਪਿੰਡ ਦੀਆਂ ਗਲੀਆਂ 'ਚ ਬੈਠੇ ਬਜ਼ੁਰਗ ਮਨੂੰ ਦੇ ਬੇਹੱਦ ਸ਼ਰੀਫ ਹੋਣ ਦੀ ਵਾਹੀ ਭਰਦੇ ਹਨ ਤੇ ਕਹਿੰਦੇ ਹਨ ਕਿ ਮਨੂੰ ਦੇ ਮਾਪਿਆ ਬਾਰੇ ਪਿੰਡ ਵਾਲੇ ਕਹਿੰਦੇ ਨੇ ਬੇਹੱਦ ਚੰਗਾ ਪਰਿਵਾਰ ਹੈ। ਪਰਿਵਾਰ ਦਾ ਕਹਿਣਾ ਹੈ ਕਿ ਬੇਹੱਦ ਇਮਾਨਦਾਰ ਅਤੇ ਸ਼ਰੀਫ ਮਨੂੰ ਦਾ ਬਚਪਨ ਇਸੇ ਘਰ 'ਚ ਬੀਤਿਆ ਹੈ ਜਿਸ ਦੇ ਦਰਵਾਜੇ ਤੇ ਪਿਛਲੇ ਇੱਕ ਮਹੀਨੇ ਤੋਂ ਤਾਲਾ ਰਾਖੀ ਕਰ ਰਿਹਾ। ਮਿਲੀ ਜਾਣਕਾਰੀ ਦੇ ਮੁਤਾਬਿਕ ਮਨੂੰ ਦਾ ਪਰਿਵਾਰ ਕਿੱਥੇ ਹੈ ਕਿਸੇ ਨੂੰ ਪਤਾ ਨਹੀਂ ਪੁਲਿਸ ਗੇੜੇ ਮਾਰ ਰਹੀ ਸੀ। ਲਗਾਤਾਰ ਪਰਿਵਾਰ ਇੱਕ ਦਿਨ ਬਿਨਾਂ ਦੱਸੇ ਘਰ ਤੋਂ ਚਲਾ ਗਿਆ। ਘਰ ਦੀ ਗਰੀਬੀ ਕਾਰਨ ਮਨੂੰ ਦੇ ਹਿੱਸੇ ਜਿਆਦਾ ਪੜਾਈ ਨਹੀਂ ਆਈ। ਤਿੰਨ ਭਰਾਵਾਂ ਨਾਲ ਚੜ੍ਹਦੀ ਜਵਾਨੀ ਲੱਕੜ ਦਾ ਕੰਮ ਕੀਤਾ ਤੇ ਫਿਰ ਇੱਕ ਦਿਨ ਅਜਿਹਾ ਆਇਆ ਜਿਸ ਨੇ ਨਾ ਸਿਰਫ ਮਨੂੰ ਦੀ ਜਿੰਦਗੀ ਦਲਦਲ ਵਿੱਚ ਧੱਕੀ ਬਲਕਿ ਪਰਿਵਾਰ ਵੀ ਬਚ ਨਹੀਂ ਪਾਇਆ।
ਦਰਅਸਲ ਸਾਲ ਪਹਿਲਾਂ ਪਿੰਡ 'ਚ ਹੋਏ ਕਤਲ 'ਚ ਮਨੂੰ ਦਾ ਨਾਮ ਬੋਲਿਆ ਫਿਰ ਵੱਡੇ ਭਰਾ ਦਾ ਨਾਮ ਵੀ ਉਸੇ ਕਤਲ 'ਚ ਆਇਆ। ਮਨੂੰ ਜੇਲ ਚਲਾ ਗਿਆ ਜਿਸ ਜੇਲ 'ਚ ਅੱਜ ਵੀ ਮਨੂੰ ਦਾ ਭਰਾ ਬੰਦ ਹੈ। ਜੇਲ 'ਚ ਮਨੂੰ ਦਾ ਸੰਪਰਕ ਕੁਝ ਅਜਿਹੇ ਲੋਕਾਂ ਨਾਲ ਹੋਇਆ ਜਿਸ ਨੇ ਮਨੂੰ ਨੂੰ ਅਪਰਾਧ ਦੀ ਦੁਨੀਆਂ 'ਚ ਗੈੰਗਸਟਰ ਬਣਾ ਦਿੱਤਾ। ਗੋਲਡੀ ਬਰਾੜ ਦੇ ਨਾਲ ਸੰਪਰਕ 'ਚ ਆਉਣ ਤੋਂ ਬਾਅਦ ਮਨੂੰ ਪਹਿਲਾਂ ਨਾਲੋਂ ਜਿਆਦਾ ਸਰਗਰਮ ਹੋਇਆ। ਮਨੂੰ ਜਮਾਨਤ ਤੇ ਘਰ ਪਰਤਿਆ ਤੇ ਫਿਰ ਇੱਕ ਤੋਂ ਬਾਅਦ ਇੱਕ ਘਟਨਾ 'ਚ ਮਨੂੰ ਦਾ ਨਾਮ ਬੋਲਣ ਲੱਗਾ ਸਿਰਫ ਬੱਧਨੀ ਕਲਾਂ ਥਾਣੇ 'ਚ ਹੀ ਮਨੂੰ ਖਿਲਾਫ ਪੰਜ ਕੇਸ ਦਰਜ ਨੇ ਹੁਣ ਤੱਕ ਮਨੂੰ ਉਪਰ ਚੌਂਦਾ ਕੇਸ ਦਰਜ ਹੋ ਚੁੱਕੇ ਸੀ।
ਪਰ ਮਨੂੰ ਦਾ ਨਾਮ ਮੂਸੇਵਾਲਾ ਕਤਲ ਤੋਂ ਬਾਅਦ ਵੱਧ ਚਰਚਾ 'ਚ ਰਿਹਾ। ਦਾਅਵਾ ਤਾਂ ਇਹ ਵੀ ਕੀਤਾ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਪਹਿਲੀ ਗੋਲੀ ਚਲਾਉਣ ਵਾਲਾ ਮਨੂੰ ਕੁੱਸਾ ਹੀ ਸੀ ਜਿਸ ਦਾ ਆਖ਼ਿਰੀ ਵਕਤ ਪੁਲਿਸ ਐਨਕਾਂਉਟਰ 'ਚ ਹੋਇਆ।
(ਰਮਨਦੀਪ ਦੀ ਰਿਪੋਰਟ)
-PTC News