ਹਰੀ ਮਿਰਚ ਖਾਣ ਦੇ ਜਾਣੋ ਫਾਇਦੇ, ਤੁਸੀਂ ਹੋ ਜਾਵੋਗੇ ਹੈਰਾਨ
ਚੰਡੀਗੜ੍ਹ: ਆਦਿ ਮਾਨਵ ਤੋਂ ਮਨੁੱਖ ਦਾ ਹੁਣ ਤੱਕ ਦਾ ਸਫ਼ਰ ਨੂੰ ਗੋਹ ਨਾਲ ਵੇਖਦੇ ਹਾਂ ਤਾਂ ਕਈ ਰਾਜ ਛੁਪੇ ਹੋਏ ਹਨ। ਆਦਿ ਮਾਨਵ ਨੇ ਸ਼ੁਰੂਆਤੀ ਦੌਰ ਵਿੱਚ ਕੁਦਰਤ ਦੇ ਅਨਮੋਲ ਖਜ਼ਾਨੇ ਵਿੱਚੋਂ ਜੋ ਮਿਲਿਆ ਉਸ ਨਾਲ ਹੀ ਆਪਣੀ ਭੁੱਖ ਮਿਟਾਈ ਹੈ। ਜਿਵੇਂ-ਜਿਵੇਂ ਮਨੁੱਖ ਦਾ ਵਿਕਾਸ ਹੋਇਆ ਉਵੇਂ ਉਵੇਂ ਹੀ ਸਾਡੇ ਭੋਜਨ ਦਾ ਰੂਪ ਬਦਲਦਾ ਗਿਆ। ਮਨੁੱਖੀ ਭੋਜਨ ਵਿੱਚ ਮਸਾਲਿਆ ਦਾ ਅਹਿਮ ਰੋਲ ਹੈ ਪਰ ਇਹ ਸਪੱਸ਼ਟ ਨਹੀਂ ਹੁੰਦਾ ਕਦੋਂ ਤੋਂ ਮਨੁੱਖ ਨੇ ਭੋਜਨ ਵਿੱਚ ਮਸਾਲੇ ਵਰਤਣੇ ਸ਼ੁਰੂ ਕੀਤੇ ਹਨ। ਹਰੀ ਮਿਰਚ ਇਕ ਅਜਿਹੀ ਹੈ ਜੋ ਭੋਜਨ ਦਾ ਸੁਆਦ ਬਣਾਉਣ ਦੇ ਨਾਲ-ਨਾਲ ਸਰੀਰ ਦੇ ਕਈ ਰੋਗ ਵੀ ਖਤਮ ਕਰਦੀ ਹੈ।
ਆਇਰਨ ਦਾ ਖਜ਼ਾਨਾ-
ਹਰੀ ਮਿਰਚ ਆਇਰਨ ਦਾ ਕੁਦਰਤੀ ਸੋਮਾ ਹੈ। ਆਇਰਨ ਸਰੀਰ ਦੇ ਅੰਦਰ ਖੂਨ ਦੇ ਪ੍ਰਵਾਹ ਨੂੰ ਤੇਜ ਕਰਦਾ ਹੈ। ਜੋ ਸਰੀਰ ਨੂੰ ਐਕਟਿਵ ਅਤੇ ਦਿਮਾਗ ਨੂੰ ਸ਼ਾਂਤ ਰੱਖਣ ਲਈ ਜ਼ਰੂਰੀ ਹੈ। ਜਦੋਂ ਸਰੀਰ ਵਿੱਚ ਆਇਰਨ ਦੀ ਕਮੀ ਹੁੰਦੀ ਹੈ ਤਾਂ ਉਸ ਵਕਤ ਵਿਅਕਤੀ ਨੂੰ ਥਕਾਵਟ ਮਹਿਸੂਸ ਹੁੰਦੀ ਹੈ।
ਵਿਟਾਮਿਨ ਸੀ ਦਾ ਸਰੋਤ
ਹਰੀ ਮਿਰਚ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਮਿਰਚ ਬੀਟਾ-ਕੈਰੋਟੀਨ ਦੇ ਗੁਣਾਂ ਨਾਲ ਭਰਪੂਰ ਹੈ। ਇਹ ਤੁਹਾਡੀ ਚਿਹਰੇ ਉੱਤੇ ਚਮਕ ਵਧਾਉਂਦੀ ਹੈ।
ਇਮਿਊਨਿਟੀ ਵਧਾਉਂਦੀ -
ਹਰੀ ਮਿਰਚ ਨੂੰ ਖਾਣ ਨਾਲ ਆਇਰਨ, ਵਿਟਾਮਿਨ-ਸੀ ਅਤੇ ਬੀ-ਕੰਪਲੈਕਸ ਪ੍ਰਾਪਤ ਹੁੰਦੇ ਹਨ। ਸਰੀਰ ਵਿੱਚ ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ-
ਹਰੀ ਮਿਰਚ ਖਾਣ ਨਾਲ ਖੂਨ ਵਿੱਚ ਗਲੂਕੋਜ਼ ਦਾ ਪੱਧਰ ਨੂੰ ਕੰਟਰੋਲ ਕਰਦੀ ਹੈ।
ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਭੋਜਨ 'ਚ ਹਰੀ ਮਿਰਚ ਦਾ ਸੇਵਨ ਕਰਕੇ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ। ਭੋਜਨ ਵਿੱਚ ਤੁਸੀ ਹਰੀ ਮਿਰਚ ਦਾ ਸੇਵਨ ਕਰਦੇ ਹੋ ਤਾਂ ਤੁਸੀ ਕਈ ਬਿਮਾਰੀਆਂ ਨੂੰ ਅਲਵਿਦਾ ਕਹੋਗੇ।
ਅਲਸਰ ਨੂੰ ਖਤਮ ਕਰਦੀ ਹੈ-
ਕਈ ਵਿਅਕਤੀਆ ਦੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਜੋ ਪੇਟ ਦੀ ਗਰਮੀ ਨਾਲ ਹੁੰਦੇ ਹਨ ਇਸ ਲਈ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਸਰੀਰ ਵਿੱਚ ਗਰਮੀ ਨੂੰ ਵਧਣ ਤੋਂ ਰੋਕ ਦੀ ਹੈ।
ਸੈਕਸ ਲਈ ਲਾਹੇਵੰਦ- ਹਰੀ ਮਿਰਚ ਜਿੱਥੇ ਮਨੁੱਖ ਨੂੰ ਸ਼ਾਤ ਰੱਖਦੀ ਹੈ ਉੱਥੇ ਹੀ ਸਰੀਰ ਵਿੱਚ ਉਤੇਜਨਾ ਨੂੰ ਵੀ ਵਧਾਉਂਦੀ ਹੈ। ਸਰੀਰ ਵਿੱਚ ਕਾਮ ਵਾਸ਼ਨਾ ਨੂੰ ਵੀ ਵਧਾਉਂਦੀ ਹੈ। ਜਿਹੜੇ ਲੋਕਾਂ ਵਿੱਚ ਸੈਕਸ ਦੀ ਕਮਜ਼ੋਰੀ ਹੋਵੇ ਉਨ੍ਹਾਂ ਨੂੰ ਹਰੀ ਮਿਰਚ ਜ਼ਰੂਰ ਖਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ:ਬਿਕਰਮ ਸਿੰਘ ਮਜੀਠੀਆ ਨਾਲ ਜੇਲ੍ਹ 'ਚ ਵੱਡੇ ਦਿੱਗਜ਼ਾਂ ਨੇ ਕੀਤੀ ਮੁਲਾਕਾਤ
-PTC News