ਗਾਇਕ ਕੇਕੇ ਦੀ ਮੌਤ ਨੂੰ ਲੈ ਕੇ ਸਸਪੈਂਸ, ਪੁਲਿਸ ਨੇ ਕੀਤਾ ਮਾਮਲਾ ਦਰਜ
Case registered in KK death case: ਮਸ਼ਹੂਰ ਗਾਇਕ ਕੇਕੇ ਦਾ ਕੋਲਕਾਤਾ 'ਚ ਦਿਹਾਂਤ ਹੋ ਗਿਆ ਹੈ। ਸੰਗੀਤ ਸਮਾਰੋਹ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗਾਇਕ ਕੇ.ਕੇ ਦੀ ਅਚਾਨਕ ਹੋਈ ਮੌਤ ਨਾਲ ਜਿੱਥੇ ਇੱਕ ਪਾਸੇ ਹਰ ਕੋਈ ਸਦਮੇ 'ਚ ਹੈ। ਇਸ ਦੇ ਨਾਲ ਹੁਣ ਕੋਲਕਾਤਾ ਪੁਲਿਸ ਨੇ ਨਿਊ ਮਾਰਕਿਟ ਥਾਣੇ 'ਚ 'ਅਨਨੈਚੂਰਲ ਮੌਤ' ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਗਾਇਕ ਦੀ ਮੌਤ ਸਰੀਰਕ ਬਿਮਾਰੀ ਨਾਲ ਹੋਈ ਜਾਂ ਕਿਸੇ ਹੋਰ ਕਾਰਨ ਕਰਕੇ। ਦੱਸਿਆ ਜਾ ਰਿਹਾ ਹੈ ਕਿ ਕੇਕੇ ਦੇ ਮੱਥੇ ਅਤੇ ਲਿਪਸ 'ਤੇ ਸੱਟ ਦੇ ਨਿਸ਼ਾਨ ਮਿਲੇ ਹਨ। ਦੂਜੇ ਪਾਸੇ, ਕੇਕੇ ਦੀ ਮ੍ਰਿਤਕ ਦੇਹ ਰਾਤ ਨੂੰ ਮੁਰਦਾ ਘਰ 'ਚ ਰਖਵਾਇਆ ਗਿਆ ਹੈ ਅੱਜ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ। ਦੱਸ ਦੇਈਏ ਕਿ ਗਾਇਕ ਕੇਕੇ ਦੇ ਪਰਿਵਾਰਕ ਮੈਂਬਰ ਅੱਜ ਕੋਲਕਾਤਾ ਆ ਰਹੇ ਹਨ। ਇਸ ਸਬੰਧੀ ਥਾਣਾ ਨਿਊ ਮਾਰਕੀਟ ਵਿਖੇ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸੰਗੀਤਕਾਰ ਦੀ ਮੌਤ ਸਰੀਰਕ ਬਿਮਾਰੀ ਜਾਂ ਕੋਈ ਹੋਰ ਕਾਰਨ ਸੀ। ਜਾਣਕਾਰੀ ਮੁਤਾਬਕ ਕੇਕੇ ਕੋਲਕਾਤਾ 'ਚ ਜਿਸ ਹੋਟਲ 'ਚ ਉਹ ਠਹਿਰਿਆ ਹੋਇਆ ਸੀ, ਦੀਆਂ ਪੌੜੀਆਂ 'ਤੇ ਡਿੱਗ ਪਿਆ ਸੀ। ਉਸ ਨੂੰ ਸੀਐੱਮਆਰਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੇ.ਕੇ ਦੀ ਮੌਤ ਨਾਲ ਬਾਲੀਵੁੱਡ ਅਤੇ ਮਿਊਜ਼ਿਕ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਅੱਧੀ ਰਾਤ ਨੂੰ ਗਾਇਕ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸੋਸ਼ਲ ਮੀਡੀਆ 'ਤੇ ਸੋਗ ਦੀ ਲਹਿਰ ਫੈਲ ਗਈ। ਕਈ ਮਸ਼ਹੂਰ ਹਸਤੀਆਂ ਅਤੇ ਇੰਡਸਟਰੀ ਦੇ ਲੋਕਾਂ ਨੇ ਟਵੀਟ ਕਰਕੇ ਗਾਇਕ ਨੂੰ ਸ਼ਰਧਾਂਜਲੀ ਦਿੱਤੀ। ਇਹ ਵੀ ਪੜ੍ਹੋ: ਐਕਟਿਵਾ ਸਵਾਰ ਨੋਜਵਾਨ ਔਰਤ ਤੋਂ ਪਰਸ ਤੇ ਆਈਫੋਨ ਖੋਹ ਕੇ ਹੋਇਆ ਫ਼ਰਾਰ ਕ੍ਰਿਸ਼ਨ ਕੁਮਾਰ ਕੰਨਥ ਦੇ ਦੇਹਾਂਤ ਦੀ ਖਬਰ ਮਿਲਦੇ ਹੀ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਦੌੜ ਗਈ। ਸੈਲੇਬਸ ਸੋਸ਼ਲ ਮੀਡੀਆ ਰਾਹੀਂ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇ ਰਹੇ ਹਨ। ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਕ੍ਰਿਸ਼ਨ ਕੁਮਾਰ ਕੰਨਥ ਦੀ ਮੌਤ ਦੀ ਖਬਰ 'ਤੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। -PTC News