ਜਦੋਂ ਬੱਚੇ ਦੀ ਮਾਸੂਮੀਅਤ ਨੇ ਸਿਆਸੀ ਤਪਸ਼ 'ਚ ਲਿਆਂਦੀ ਚਿਹਰਿਆਂ 'ਤੇ ਮੁਸਕਾਨ, ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ
ਜਦੋਂ ਬੱਚੇ ਦੀ ਮਾਸੂਮੀਅਤ ਨੇ ਸਿਆਸੀ ਤਪਸ਼ 'ਚ ਲਿਆਂਦੀ ਚਿਹਰਿਆਂ 'ਤੇ ਮੁਸਕਾਨ, ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ:ਬੱਚੇ ਰੱਬ ਦਾ ਰੂਪ ਹੁੰਦੇ ਨੇ, ਇਹ ਕਥਨ ਯਕੀਨਨ ਤੌਰ 'ਤੇ ਢੁਕਵਾਂ ਜਾਪਦਾ ਹੈ, ਜਦੋਂ ਇਸ ਤਸਵੀਰ ਵੱਲ ਨਿਗਾਹ ਜਾਂਦੀ ਹੈ। ਇਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। [caption id="attachment_293381" align="aligncenter" width="300"] ਜਦੋਂ ਬੱਚੇ ਦੀ ਮਾਸੂਮੀਅਤ ਨੇ ਸਿਆਸੀ ਤਪਸ਼ 'ਚ ਲਿਆਂਦੀ ਚਿਹਰਿਆਂ 'ਤੇ ਮੁਸਕਾਨ, ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ[/caption] ਦਰਅਸਲ, ਇਹ ਤਸਵੀਰ ਇੱਕ ਸਿਆਸੀ ਸਟੇਜ ਦੀ ਹੈ, ਜਿੱਥੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਕੀਤਾ ਜਾ ਰਿਹਾ ਸੀ ਅਤੇ ਇਸ ਸਮੇਂ ਉਹਨਾਂ ਦੀ ਸਪੁੱਤਰੀ ਬੀਬਾ ਹਰਕੀਰਤ ਕੌਰ ਬਾਦਲ ਵੀ ਸਟੇਜ 'ਤੇ ਮੌਜੂਦ ਸਨ। ਰਾਜਨੀਤੀ ਅਤੇ ਸਿਆਸੀ ਸਰਗਰਮੀਆਂ ਦੀ ਭੱਜਦੌੜ ਤੋਂ ਅਨਜਾਣ ਇਸ ਮਾਸੂਮ ਨੇ ਜਦੋਂ ਪਾਣੀ ਦੀ ਬੋਤਲ ਮੇਜ਼ 'ਤੇ ਪਈ ਦੇਖੀ ਤਾਂ ਹਰਕੀਰਤ ਕੌਰ ਬਾਦਲ ਕੋਲੋਂ ਪੀਣ ਲਈ ਪਾਣੀ ਮੰਗ ਲਿਆ, ਤੇ ਜਿਸ ਮਾਸੂਮੀਅਤ ਨਾਲ ਬੱਚੇ ਨੇ ਪਾਣੀ ਮੰਗਿਆ, ਉਸੇ ਹੀ ਮਾਸੂਮੀਅਤ ਨਾਲ Harkirat Badal ਨੇ ਬਿਨ੍ਹਾਂ ਝਿਜਕ ਆਪਣੀ ਬੋਤਲ ਤੋਂ ਬੱਚੇ ਨੂੰ ਉਸੇ ਵੇਲੇ ਪਾਣੀ ਪਿਆ ਦਿੱਤਾ। [caption id="attachment_293382" align="aligncenter" width="300"] ਜਦੋਂ ਬੱਚੇ ਦੀ ਮਾਸੂਮੀਅਤ ਨੇ ਸਿਆਸੀ ਤਪਸ਼ 'ਚ ਲਿਆਂਦੀ ਚਿਹਰਿਆਂ 'ਤੇ ਮੁਸਕਾਨ, ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ[/caption] ਬੱਚੇ ਦੀ ਮਾਸੂਮੀਅਤ ਦੇਖ ਕੇ ਹਰਕੀਰਤ ਬਾਦਲ ਵੀ ਮੋਹ 'ਚ ਭਿੱਜਣੋਂ ਬਿਨ੍ਹਾਂ ਨਾ ਰਹਿ ਸਕੀ ਅਤੇ ਸਿਆਸਤ ਦੀ ਗਰਮਾਹਟ ਭਰੇ ਮਾਹੌਲ ਦੇ ਬਾਵਜੂਦ ਮਾਸੂਮ ਦੀ ਇਸ ਗੱਲ ਨੇ ਉਥੇ ਮੌਜੂਦ ਲੋਕਾਂ ਦੇ ਚਿਹਰੇ 'ਤੇ ਮੁਸਕਰਾਹਟ ਬਿਖੇਰ ਦਿੱਤੀ। -PTC News