ਮੁੱਖ ਮੰਤਰੀ ਖੱਟਰ ਵੱਲੋਂ ਪਿੰਜੌਰ ਤੇ ਗੁਰੂਗ੍ਰਾਮ 'ਚ ਫਿਲਮ ਸਿਟੀ ਬਣਾਉਣ ਦਾ ਐਲਾਨ
ਚੰਡੀਗੜ੍ਹ : ਅੱਜ ਹਰਿਆਣਾ ਦੇ ਵਿਕਾਰ ਕਾਰਜਾਂ ਉਤੇ ਆਧਾਰਿਤ ਗਾਣਾ ਰਿਲੀਜ਼ ਕੀਤਾ ਗਿਆ। ਇਹ ਗਾਣਾ ਮਸ਼ਹੂਰ ਗਾਇਕ ਦਲੇਰ ਮਹਿੰਦੀ ਦੀ ਆਵਾਜ਼ ਵਿੱਚ ਤਿਆਰ ਕੀਤਾ ਗਿਆ। ਇਸ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਹਰਿਆਣਾ ਆਰਥਿਕ ਅਤੇ ਸੰਸਕ੍ਰਿਤੀ ਦ੍ਰਿਸ਼ਟੀ ਤੋਂ ਅੱਗੇ ਵੱਧ ਰਿਹਾ ਹੈ। ਹਰਿਆਣਾ ਵਿਕਾਸ ਦੀਆਂ ਪੁਲਾਂਘਾਂ ਪੁੱਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿਚਾਰਾਂ ਨੂੰ ਮਜ਼ਬੂਤ ਕਰਨਾ ਸਿਆਸੀ ਅਤੇ ਕਲਾਕਾਰਾਂ ਦਾ ਕੰਮ ਹੈ। ਇਸ ਮੌਕੇ ਉਨ੍ਹਾਂ ਨੇ ਪਿੰਜੌਰ ਅਤੇ ਗੁਰੂਗ੍ਰਾਮ ਕੋਲ ਫਿਲਮ ਸਿਟੀ ਬਣਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਕਲਾਕਾਰਾਂ ਦੇ ਨਾਲ ਹੈ ਅਤੇ ਜਲਦ ਹੀ ਫਿਲਮ ਐਂਡ ਇੰਟਰਟੇਨਮੈਂਟ ਪਾਲਿਸੀ ਲਾਂਚ ਕਰੇਗੀ। ਜ਼ਿਕਰਯੋਗ ਕਿ ਉੱਤਰ ਪ੍ਰਦੇਸ਼ ਮਗਰੋਂ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਵੀ ਸੂਬੇ ਵਿੱਚ ਫਿਲਮ ਸਿਟੀ ਵਿਕਸਿਤ ਕਰਨ ਦਾ ਟੀਚਾ ਮਿੱਥਿਆ ਹੈ। ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਪੇਸ਼ ਬਜਟ ਵਿੱਚ ਇਸ ਦਾ ਐਲਾਨ ਕੀਤਾ। ਇਸ ਤਹਿਤ ਪਿੰਜੌਰ ਕੋਲ ਅਤੇ ਗੁਰੂਗ੍ਰਾਮ ਵਿੱਚ ਫਿਲਮ ਸਿਟੀ ਬਣਾਉਣ ਦੀ ਯੋਜਨਾ ਹੈ। ਐਨਸੀਆਰ ਵਿੱਚ ਫਿਲਮ ਸਿਟੀ ਦੇ ਵਿਕਾਸ ਲਈ ਪਹਿਲਾਂ ਹੀ 50 ਤੋਂ 100 ਏਕੜ ਜ਼ਮੀਨ ਨਿਰਧਾਰਿਤ ਕਰ ਲਈ ਗਈ ਹੈ। ਇਸ ਮੌਕੇ ਸਪਨਾ ਚੌਧਰੀ, ਜੱਸੀ ਜਸਰਾਜ, ਹਾਬੀ ਧਾਲੀਵਾਲ ਸਮੇਤ 25 ਤੋਂ ਵੱਧ ਕਲਾਕਾਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੋਇਡਾ ਦੇ ਨੇੜੇ ਇੱਕ ਫਿਲਮ ਸਿਟੀ ਬਣਾ ਰਹੀ ਹੈ। ਯਮੁਨਾ ਅਥਾਰਟੀ ਸੈਕਟਰ-21 ਵਿੱਚ 1000 ਏਕੜ ਵਿੱਚ ਫਿਲਮ ਸਿਟੀ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਵਿੱਚ 780 ਏਕੜ ਜ਼ਮੀਨ ਉਦਯੋਗਿਕ ਵਰਤੋਂ ਲਈ ਅਤੇ 220 ਏਕੜ ਵਪਾਰਕ ਵਰਤੋਂ ਲਈ ਹੈ। ਇਸ ਦੀ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਗ੍ਰੇਟਰ ਨੋਇਡਾ ਵਿੱਚ ਪ੍ਰਸਤਾਵਿਤ ਫਿਲਮ ਸਿਟੀ ਵਿੱਚ ਇੱਕ ਡਿਜੀਟਲ ਸਟੂਡੀਓ ਤੋਂ ਇੱਕ VFX ਸਟੂਡੀਓ ਤੇ ਇੱਕ ਫਿਲਮ ਅਕੈਡਮੀ ਬਣਾਉਣ ਦੀ ਯੋਜਨਾ ਹੈ। ਇਹ ਵੀ ਪੜ੍ਹੋ : ਸੂਬੇ ਭਰ 'ਚ ਸ਼ਰਾਬ ਦੇ ਸ਼ੌਕੀਨ ਹੋਏ ਮਾਯੂਸ, ਥਾਂ ਥਾਂ 'ਤੇ ਬੰਦ ਹੋਣ ਲੱਗੇ ਸ਼ਰਾਬ ਦੇ ਠੇਕੇ