ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਹੋਇਆ ਢਹਿ ਢੇਰੀ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਅਸਮਾਨੀ ਬਿਜਲੀ ਡਿੱਗਣ ਕਾਰਨ ਘਰ ਹੋਇਆ ਢਹਿ ਢੇਰੀ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ,ਖੰਨਾ: ਬੀਤੇ ਦਿਨ ਪੰਜਾਬ 'ਚ ਪਈ ਬਾਰਿਸ਼ ਦਾ ਵਧੇਰੇ ਅਸਰ ਖੰਨਾ ਅਤੇ ਆਸਪਾਸ ਦੇ ਇਲਾਕਿਆਂ 'ਚ ਦੇਖਣ ਨੂੰ ਮਿਲਿਆ। ਜਿਸ ਦੌਰਾਨ ਨੇੜਲੇ ਪਿੰਡ ਹੋਲ 'ਚ ਦੇਰ ਰਾਤ ਤੇਜ਼ ਬਾਰਿਸ਼ 'ਚ ਬਿਜਲੀ ਡਿੱਗਣ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਗਈ।
ਜਿਸ ਕਾਰਨ ਇਕੋ ਪਰਿਵਾਰ 3 ਮੈਂਬਰਾਂ ਦੀ ਮੌਤ ਹੋ ਗਈ। ਇਸ ਘਟਨਾ ਬਾਰੇ ਜਦੋਂ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਤੁਰੰਤ ਮਲਬੇ ਹੇਠੋਂ ਸਾਰੇ ਪਰਿਵਾਰਿਕ ਮੈਬਰਾਂ ਨੂੰ ਕੱਢਿਆ, ਪਰ ਉਸ ਸਮੇਂ ਤੱਕ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਚੁੱਕੀ ਸੀ, ਜਦਕਿ 12 ਸਾਲ ਦੀ ਬੱਚੀ ਸਿਮਰਨਜੀਤ ਕੌਰ ਨੂੰ ਲੋਕਾਂ ਨੇ ਬਚਾ ਲਿਆ।
ਹੋਰ ਪੜ੍ਹੋ:ਰਾਜਸਥਾਨ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ 26 ਲੋਕ ਜ਼ਖਮੀ
ਮ੍ਰਿਤਕਾਂ ਦੀ ਪਹਿਚਾਣ ਸੁਰਜੀਤ ਸਿੰਘ, ਬਲਜਿੰਦਰ ਕੌਰ ਅਤੇ ਗੁਰਕੀਰਤ ਸਿੰਘ ਵਜੋਂ ਹੋਈ ਹੈ।ਇਸ ਘਟਨਾ ਤੋਂ ਬਾਅਦ ਪਿੰਡ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।
-PTC News