ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੀਬ 2 ਕਿੱਲੋ ਅਫ਼ੀਮ ਸਮੇਤ 1 ਨੂੰ ਦਬੋਚਿਆ
ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੀਬ 2 ਕਿੱਲੋ ਅਫ਼ੀਮ ਸਮੇਤ 1 ਨੂੰ ਦਬੋਚਿਆ,ਖੰਨਾ: ਖੰਨਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਕਰੀਬ 2 ਕਿੱਲੋ ਅਫੀਮ ਸਮੇਤ ਇੱਕ ਨੌਜਵਾਨ ਨੂੰ ਦਬੋਚਿਆ।
[caption id="attachment_274001" align="aligncenter" width="300"] ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੀਬ 2 ਕਿੱਲੋ ਅਫ਼ੀਮ ਸਮੇਤ 1 ਨੂੰ ਦਬੋਚਿਆ[/caption]
ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।ਨਸ਼ਾ ਤਸਕਰ ਦੀ ਪਹਿਚਾਣ ਪ੍ਰਗਟ ਸਿੰਘ ਵਾਸੀ ਰਾਮਪੁਰਾ ਫੂਲ ਵਜੋਂ ਹੋਈ ਹੈ।
ਹੋਰ ਪੜ੍ਹੋ:ਕਣਕ ਦੀਆਂ ਕੀਮਤਾਂ ‘ਚ ਆਈ ਵੱਡੀ ਗਿਰਾਵਟ
[caption id="attachment_274002" align="aligncenter" width="300"]
ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਕਰੀਬ 2 ਕਿੱਲੋ ਅਫ਼ੀਮ ਸਮੇਤ 1 ਨੂੰ ਦਬੋਚਿਆ[/caption]
ਐੱਸ. ਐੱਸ. ਪੀ. ਖੰਨਾ ਧੁਰਵ ਦਹਿਆ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਡੀ. ਐੱਸ. ਪੀ. ਦੀਪਕ ਰਾਏ, ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ, ਥਾਣੇਦਾਰ ਜਸਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਨਾਲ ਰੇਲਵੇ ਸਟੇਸ਼ਨ ਚੌਕ 'ਤੇ ਨਾਕਬੰਦੀ ਕਰਕੇ ਸ਼ੱਕੀ ਵਹੀਕਲਾ/ਪੁਰਸ਼ਾ ਦੀ ਚੈਕਿੰਗ ਕਰ ਰਹੇ ਸਨ। ਜਿਸ ਦੌਰਾਨ ਉਹਨਾਂ ਇੱਕ ਵਿਅਕਤੀ ਤੋਂ ਕਰੀਬ 2 ਕਿੱਲੋ ਅਫੀਮ ਬਰਾਮਦ ਕੀਤੀ।
-PTC News