ਖੰਨਾ: ਨਸ਼ਾ ਫੜ੍ਹਨ ਵਾਲਿਆਂ ਤੋਂ ਹੀ ਬਰਾਮਦ ਹੋਈ ਕਰੋੜਾਂ ਦੀ ਹੈਰੋਇਨ, ਜਾਣੋ ਮਾਮਲਾ
ਖੰਨਾ: ਨਸ਼ਾ ਫੜ੍ਹਨ ਵਾਲਿਆਂ ਤੋਂ ਹੀ ਬਰਾਮਦ ਹੋਈ ਕਰੋੜਾਂ ਦੀ ਹੈਰੋਇਨ, ਜਾਣੋ ਮਾਮਲਾ,ਖੰਨਾ: ਸਪੈਸ਼ਲ ਟਾਸਕ ਫੋਰਸ ਦੀ ਲੁਧਿਆਣਾ ਟੀਮ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਖੰਨਾ ਪੁਲਿਸ ਦੇ ਮੁਨਸ਼ੀ ਨੂੰ ਸਾਢੇ 7 ਸੌ ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ।
ਇਸ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਪੌਣੇ 4 ਕਰੋੜ ਰੁਪਏ ਬਣਦੀ ਹੈ। ਇਸ ਸੰਬੰਧੀ ਐੱਸ. ਟੀ. ਐੱਫ. ਦੇ ਇੰਚਾਰਜ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੋਰ ਪੜ੍ਹੋ:ਲੁਧਿਆਣਾ 'ਚ ਭਾਰੀ ਬਾਰਿਸ਼, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਐੱਸ. ਟੀ. ਐੱਫ. ਹੁਣ ਇਸ ਗੱਲ ਦਾ ਪਤਾ ਲਗਾਉਣ ਵਿਚ ਜੁੱਟ ਗਈ ਹੈ ਕਿ ਉਕਤ ਮੁਨਸ਼ੀ ਹੈਰੋਇਨ ਦੀ ਖੇਪ ਕਿੱਥੋਂ ਲੈ ਕੇ ਆਇਆ ਸੀ ਅਤੇ ਇਸ ਨੇ ਇਹ ਹੈਰੋਇਨ ਕਿੱਥੇ ਸਪਲਾਈ ਕਰਨੀ ਸੀ।
-PTC News