ਨਸ਼ਾ ਤਸਕਰੀ 'ਚ ਔਰਤਾਂ ਵੀ ਸਰਗਰਮ, ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਣੇ 1 ਔਰਤ ਨੂੰ ਦਬੋਚਿਆ
ਨਸ਼ਾ ਤਸਕਰੀ 'ਚ ਔਰਤਾਂ ਵੀ ਸਰਗਰਮ, ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਣੇ 1 ਔਰਤ ਨੂੰ ਦਬੋਚਿਆ,ਖੰਨਾ: ਪੰਜਾਬ 'ਚ ਲਗਾਤਾਰ ਨਸ਼ੇ ਦੀ ਆਮਦ ਵਧ ਰਹੀ ਹੈ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਸ਼ੇ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚ ਹੁਣ ਔਰਤਾਂ ਵੀ ਸਰਗਰਮ ਹਨ। ਪੁਲਿਸ ਨੇ ਕਈ ਔਰਤਾਂ ਨਸ਼ਾ ਸਪਲਾਈ ਕਰਦੀਆਂ ਦਬੋਚੀਆਂ ਹਨ।
ਇਸ ਦੌਰਾਨ ਖੰਨਾ ਪੁਲਿਸ ਨੇ ਨਸ਼ੇ ਸਣੇ ਇੱਕ ਹੋਰ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 1 ਕਿਲੋ 260 ਗ੍ਰਾਮ ਹੈਰੋਇਨ ਸਮੇਤ ਔਰਤ ਨੂੰ ਦਬੋਚਿਆ ਹੈ। ਜਿਸ ਦੀ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਔਰਤ ਦੀ ਪਛਾਣ ਈਵਾ ਦਾਸ ਪਤਨੀ ਰਿਸ਼ੀ ਵਾਸੀ ਟੇਚਪੁਰਾ (ਅਸਾਮ) ਵਜੋਂ ਹੋਈ ਹੈ।
ਹੋਰ ਪੜ੍ਹੋ: ਨਸ਼ਾ ਤਸਕਰੀ 'ਚ ਔਰਤਾਂ ਵੀ ਸਰਗਰਮ, ਪੁਲਿਸ ਵੱਲੋਂ ਅਫੀਮ ਸਮੇਤ ਇੱਕ ਔਰਤ ਗ੍ਰਿਫਤਾਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਉਨ੍ਹਾਂ ਵਲੋਂ ਪ੍ਰਿਸਟੀਨ ਮਾਲ ਜੀ.ਟੀ. ਰੋਡ 'ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਗੋਬਿੰਦਗੜ੍ਹ ਪਾਸਿਓਂ ਆ ਰਹੀ ਇਕ ਕਾਰਨ ਨੂੰ ਰੋਕਿਆ ਗਿਆ, ਜਿਸ ਇਕ ਮੋਨਾ ਵਿਅਕਤੀ ਚਲਾ ਰਿਹਾ ਸੀ।
ਕਾਰ ਦੇ ਪਿੱਛੇ ਬੈਠੀ ਔਰਤ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਪਰਸ 'ਚ 1 ਕਿਲੋ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਕਤ ਔਰਤ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTC News